PreetNama
ਖਾਸ-ਖਬਰਾਂ/Important News

ਹੱਡ ਭੰਨਵੀਂ ਮਿਹਨਤ ਕਰਨ ਵਾਲੇ ਜੋਬਨਜੀਤ ਨੂੰ ਡਿਪੋਰਟ ਕਰਨ ‘ਤੇ ਕੈਨੇਡਾ ਸਰਕਾਰ ਦਾ ਤਰਕ

ਬਰੈਂਪਟਨ: ਕੈਨੇਡਾ ਵਿੱਚ ਇਸ ਸਮੇਂ ਅੰਤਰਰਾਸ਼ਟਰੀ ਵਿਦਿਆਰਥੀ ਜੋਬਨਦੀਪ ਸਿੰਘ ਦਾ ਮਾਮਲਾ ਸੁਰਖੀਆਂ ਵਿੱਚ ਹੈ, ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਅੱਜ ਬਰੈਂਮਪਟਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਮਝ ਅਤੇ ਸਬਰ ਤੋਂ ਕੰਮ ਲੈਣ ਦੀ ਲੋੜ ਹੈ। ਜੋਬਨਦੀਪ ਸਿੰਘ ਇਥੇ ਪੜ੍ਹਨ ਆਇਆ ਸੀ ਬਲਕਿ ਕੰਮ ਕਰਨ ਨਹੀਂ, ਜੇ ਉਹ ਕੰਮ ਕਰਨਾ ਚਾਹੁੰਦਾ ਤਾ ਉਸਨੂੰ ਪਹਿਲਾਂ ਪੜ੍ਹਾਈ ਕਰਨੀ ਚਾਹੀਦੀ ਸੀ ਫਿਰ ਵਰਕ ਪਰਮਿਟ ਅਪਲਾਈ ਕਰਕੇ ਕੰਮ ਕਰ ਸਕਦਾ ਸੀ।

ਬਰੈਂਪਟਨ ਉੱਤਰੀ ਤੋਂ ਮੈਂਬਰ ਰੂਬੀ ਸਹੋਤਾ ਨੇ ਕਿਹਾ ਸਟੂਡੈਂਟ ਕੈਨੇਡਾ ਵਿੱਚ ਬਹੁਤ ਮਿਹਨਤ ਕਰਦੇ ਹਨ। ਜੋਬਨਦੀਪ ਦੀ ਕਹਾਣੀ ਸੁਣ ਕੇ ਮੈਂ ਵੀ ਕਾਫੀ ਭਾਵਕ ਹੋ ਗਈ ਸੀ, ਪਰ ਜੋ ਕੋਈ ਵੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਉਸ ‘ਤੇ ਕਾਨੂੰਨ ਮੁਤਾਬਿਕ ਕਾਰਵਾਈ ਹੋਣੀ ਚਾਹੀਦੀ ਹੈ, ਜੋਬਨਦੀਪ ਦਾ ਮਾਮਲਾ ਕੋਰਟ ਵਿੱਚ ਹੈ।ਇਸ ਮਾਮਲੇ ਤੇ ਬਰੈਂਪਟਨ ਦੱਖਣੀ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ਅਸੀਂ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਹੁਤ ਪਿਆਰ ਕਰਦੇ ਹਾਂ ਅਸੀਂ ਸਭ ਚਾਹੁੰਦੇ ਹਾਂ ਕਿ ਉਹ ਠੀਕ ਤਰੀਕੇ ਨਾਲ ਰਹਿਣ। ਪਰ ਉਨ੍ਹਾਂ ਨੂੰ ਤੈਅ ਕਾਨੂੰਨਾਂ ਪਾਲਣਾ ਕਰਨੀ ਪਵੇਗੀ।

ਜ਼ਿਕਰਯੋਗ ਹੈ ਕਿ ਸਾਲ 2017 ਵਿੱਚ ਜੋਬਨਜੀਤ ਸਿੰਘ ਸੰਧੂ ਨੂੰ ਪੁਲਿਸ ਨੇ ਰੋਕਿਆ ਸੀ ਤਾਂ ਪਤਾ ਲੱਗਾ ਕਿ ਉਹ ਸਟੂਡੈਂਟ ਵੀਜ਼ਾ ‘ਤੇ ਮਿਲਣ ਵਾਲੀ ਕੰਮ ਦੀ ਖੁੱਲ੍ਹ ਤੋਂ ਦੁੱਗਣਾ ਸਮਾਂ ਕੰਮ ਹੀ ਕਰਦਾ ਸੀ। ਜੋਬਨ ਦਾ ਤਰਕ ਹੈ ਕਿ ਉਹ ਆਪਣੀ ਫੀਸ ਅਦਾ ਕਰਨ ਲਈ ਇੰਨਾ ਕੰਮ ਕਰ ਰਿਹਾ ਹੈ, ਪਰ ਉਸ ਦੀ ਇੱਕ ਨਾ ਚੱਲੀ। ਹੁਣ, ਦੋ ਸਾਲਾਂ ਬਾਅਦ 22 ਸਾਲਾ ਜੋਬਨ ਨੂੰ ਆਉਂਦੀ 15 ਜੂਨ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ। ਪਰ ਸਾਫ ਅਕਸ ਤੇ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਜਾਂ ਅਪਰਾਧਿਕ ਗਤੀਵਿਧੀ ਨਾ ਹੋਣ ਕਾਰਨ ਜੋਬਨ ਦੇ ਪੱਖ ਵਿੱਚ ਉਸ ਦੇ ਸਾਥੀ ਵਿਦਿਆਰਥੀ ਤੇ ਆਮ ਲੋਕ ਨਿੱਤਰ ਆਏ ਹਨ ਜਿਸ ਕਾਰਨ ਟਰੂਡੋ ਸਰਕਾਰ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Related posts

ਪਟਿਆਲਾ ਦੇ ਡੀਐਮ ਡਬਲਯੂ ਵਿਖੇ ਹੋਈ ਨਾਗਰਿਕ ਸੁਰੱਖਿਆ ਮੌਕ ਡਰਿਲ

On Punjab

President UK Visit: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜਾਣਗੇ ਲੰਡਨ, ਬ੍ਰਿਟੇਨ ਦੀ ਮਹਾਰਾਣੀ ਦੇ ਅੰਤਿਮ ਸਸਕਾਰ ‘ਚ ਹੋਣਗੇ ਸ਼ਾਮਲ

On Punjab

Visa Issue : ਭਾਰਤੀ ਵਿਦਿਆਰਥੀਆਂ ਲਈ ਵੀਜ਼ੇ ‘ਚ ਹੋ ਰਹੀ ਦੇਰੀ, ਸਰਕਾਰ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਦੀ ਕੀਤੀ ਅਪੀਲ

On Punjab