51.33 F
New York, US
October 25, 2026
PreetNama
ਖਾਸ-ਖਬਰਾਂ/Important News

ਕੌਣ ਬਣੇਗਾ ਬ੍ਰਿਟੇਨ ਦਾ ਅਗਲਾ ਪੀਐਮ, ਰੇਸ ‘ਚ ਬੱਸ ਡਰਾਈਵਰ ਦੇ ਪੁੱਤਰ ਸਮੇਤ ਇਹ ਪੰਜ ਨਾਂ ਸ਼ਾਮਲ

ਲੰਦਨ: ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਬ੍ਰਿਟੇਨ ‘ਚ ਹੁਣ ਤਕ ਟੌਪ ਪੋਸਟ ਦੇ ਲਈ ਨਵੇਂ ਨਾਂਅ ‘ਤੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਹੁਣ ਜਾਣੋ ਕੌਣ–ਕੌਣ ਹਨ ਜੋ ਇਸ ਲਿਸਟ ‘ਚ ਸ਼ਾਮਲ ਹਨ।

ਬੋਰਿਸ ਜੋਨਸਨ: ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਅਹੂਦੇ ਲਈ ਜਿਸ ਦਾ ਨਾਂ ਸਭ ਤੋਂ ਜ਼ਿਆਦਾ ਚਰਚਾ ‘ਚ ਹੈ ਉਹ ਹੈ ਬੋਰਿਸ ਜੋਨਸਨ। ਇਸ ਨੇਤਾ ਨੇ ਬ੍ਰੈਕਜ਼ਿਟ ਡੀਲ ‘ਤੇ ਪੀਐਮ ਥੇਰੇਸਾ ‘ਚ ਰਣਵੀਤੀ ਨੂੰ ਨਾਖ਼ੁਸ਼ ਹੁੰਦੇ ਹੋਏ ਫਾਰੇਨ ਸੇਕੇਟਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਉਹ ਦੇਸ਼ ‘ਚ ਹਰ ਮੁੱਦੇ ‘ਤੇ ਬੋਲਦੇ ਹਨ। ਬੋਰਿਸ ਨੇ 2016 ‘ਚ ਲੋਕਾਂ ਨੂੰ ਬ੍ਰੈਕਜ਼ਿਟ ਦੇ ਪੱਖ ‘ਚ ਵੋਟ ਕਰਨ ਲਈ ਪ੍ਰੇਰਿਤ ਕੀਤਾ ਸੀ।

ਡੋਮੀਨਿਕ ਰਾਬ: 45 ਸਾਲਾ ਡੋਮੀਨਿਕ ਰਾਬ ਨੂੰ ਪਾਰਟੀ ‘ਚ ਨੌਜਵਾਨ ਨੇਤਾ ਦੇ ਤੌਰ ‘ਤੇ ਦੇਖੀਆ ਜਾਂਦਾ ਹੈ। ਕੰਜ਼ਰਵੇਟੀਵ ਨੇਤਾ ਰਾਬ ਨੇ ਥੇਰੇਸਾ ਨਾਲ ਰਣਨੀਤੀ ਮੁੱਦੇ ‘ਤੇ ਅਸਹਿਮਤੀ ਤੋਂ ਬਾਅਦ ਇਨ੍ਹਾਂ ਨੇ ਵੀ ਕੈਬਿਨਟ ਤੋਂ ਅਸਤੀਫਾ ਦੇ ਦਿੱਤਾ ਸੀ।

ਜੇਰੇਮੀ ਹੰਟ: ਬੋਰਿਸ ਦੇ ਅਸਤੀਫੇ ਤੋਂ ਬਾਅਦ ਵਿਦੇਸ਼ ਸਕੱਤਰ ਦਾ ਅਹੁਦਾ ਜੇਰੇਮੀ ਹੰਟ ਨੇ ਸਾਂਭਿਆ ਸੀ। ਉਹ ਬ੍ਰੈਕਜ਼ਿਟ ਡੀਲ ਦੇ ਪੱਖ ‘ਚ ਆਪਣੇ ਹਮਲਾਵਰ ਬਿਆਨਾਂ ਕਰਕੇ ਚਰਚਾ ‘ਚ ਰਹੇ ਸੀ। ਹਾਲ ਹੀ ‘ਚ ਉਨ੍ਹਾਂ ਨੇ ਯੂਰੋਪੀਅਨ ਯੁਨੀਅਨ ਦੀ ਤੁਲਨਾ ਸੋਵੀਅਤ ਸੰਘ ਨਾਲ ਕੀਤੀ। ਜਿਸ ਤੋਂ ਬਾਅਦ ਬ੍ਰੈਕਜ਼ਿਟ ਦਾ ਸਮਰਥਨ ਕਰਨ ਵਾਲੇ ਲੋਕਾਂ ਨੇ ਉਸ ਦਾ ਸਾਥ ਦਿੱਤਾ।52 ਸਾਲਾ ਜੇਰੇਮੀ ਕਈ ਅਹੁਦੇ ਸੰਭਾਲ ਚੁੱਕੇ ਹਨ।

ਸਾਜਿਦ ਜਾਵੇਦ: ਸਾਜਿਦ ਜਾਵੇਦ ਦਾ ਬੈਕਗ੍ਰਾਉਂਡ ਸਭ ਤੋਂ ਜ਼ਿਆਦਾ ਕਮਜ਼ੋਰ ਹੈ। ਉਹ ਪਾਕਿਸਤਾਨੀ ਮੂਲ ਦੇ ਹਨ ਅਤੇ ਅਜੇ ਗ੍ਰਹਿ ਸਕੱਤਰ ਦੇ ਅਹੁਦੇ ‘ਤੇ ਹਨ। ਇਸ ਦੇ ਪਿਤਾ ਬੱਸ ਡ੍ਰਾਈਵਰ ਸੀ। ਇਸ ਤੋਂ ਪਹਿਲਾਂ ਜਾਵੇਦ ਬੈਂਕਿੰਗ ਇੰਡਸਟਰੀ ‘ਚ ਸੀ।

Related posts

ਔਰਤਾਂ ਨੂੰ ਜਲਦੀ ਹੀ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

On Punjab

ਵੰਡ ਦਾ ਦਰਦ ਬਿਆਨਦੀ ਫਿਲਮ ’ਨਾਨਕ ਦੁਖੀਆ ਸਭ ਸੰਸਾਰ’ ਦਾਰਾ ਪਿਕਚਰਜ਼ ਬੰਬੇ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ‘ਨਾਨਕ ਦੁਖੀਆ ਸਭ ਸੰਸਾਰ’ (Nanak Dukhiya Sab Sansar) 2 ਜੁਲਾਈ 1971 ਨੂੰ ਪਰਦੇ ’ਤੇ ਆਈ। ਇਸ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਤੇ ਲੇਖਕ ਅਦਾਕਾਰ ਪਹਿਲਵਾਨ ਦਾਰਾ ਸਿੰਘ (Dara Singh) ਸਨ। ਪਟਕਥਾ ਤੇ ਸੰਵਾਦ ਪੰਜਾਬੀ ਅਦਬ ਦੀ ਮਹਾਨ ਸ਼ਖ਼ਸੀਅਤ ਨਾਵਲਕਾਰ ਨਾਨਕ ਸਿੰਘ (Novelist Nanak Singh) ਨੇ ਲਿਖੇ ਸਨ।

On Punjab

ED Arrests: 3,000 ਕਰੋੜ ਦੀ ਠੱਗੀ ਮਾਮਲੇ ’ਚ ਹੀਰਾ ਗਰੁੱਪ ਦੀ ਮੁਖੀ ਨੌਹੇਰਾ ਸ਼ੇਖ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ

On Punjab