PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਾਂਗਰਸ ਹਾਈਕਮਾਂਡ ਨੂੰ ਖੁੱਲ੍ਹੀ ਚੁਣੌਤੀ ਦੇਣ ਵਾਲੇ ਆਗੂਆਂ ਨੂੰ ਗੱਦਾਰ ਜਾਂ ਵਫ਼ਾਦਾਰ , ਕੀ ਕਹੋਗੇ ਰਾਹੁਲ ਜੀ?-ਬੱਲੀਏਵਾਲ  

ਚੰਡੀਗੜ੍ਹ- ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੀ ਗਈ ਲਿਸਟ ਤੋਂ ਬਾਅਦ ਪੰਜਾਬ ਦੀ ਕਾਂਗਰਸ ਅੰਦਰ ਮਚੇ ਘਸਮਾਨ ਨੂੰ ਲੈ ਕੇ ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਬੱਲੀਏਵਾਲ ਨੇ ਕਿਹਾ ਕਿ ਇਸ ਸਮੇਂ ਕਾਂਗਰਸ ਪਾਰਟੀ ਦੇ ਅੰਦਰ ਜੋ ਧੜੇਬਾਜ਼ੀ ਚੱਲ ਰਹੀ ਹੈ, ਉਹ ਹੁਣ ਖੁੱਲ੍ਹ ਕੇ ਸਾਹਮਣੇ ਆ ਚੁੱਕੀ ਹੈ। ਪੰਜਾਬ ਦੇ ਕਾਂਗਰਸੀ ਆਗੂਆਂ ਵੱਲੋਂ ਆਪਣੀ ਹਾਈਕਮਾਂਡ ਦੇ ਫੈਸਲਿਆਂ ਨੂੰ ਖੁੱਲ੍ਹੇਆਮ ਚੁਣੌਤੀ ਦਿੱਤੀ ਜਾ ਰਹੀ ਹੈ, ਜੋ ਰਾਹੁਲ ਗਾਂਧੀ ‘ਤੇ ਵੀ ਵੱਡੇ ਸਵਾਲ ਖੜ੍ਹੇ ਕਰਦੀ ਹੈ। ਹੁਣ ਰਾਹੁਲ ਗਾਂਧੀ ਜੀ ਇਨ੍ਹਾਂ ਕਾਂਗਰਸੀ ਆਗੂਆਂ ਨੂੰ ਗੱਦਾਰ ਕਹਿਣਗੇ ਜਾਂ ਵਫ਼ਾਦਾਰ..? 

ਬੱਲੀਏਵਾਲ ਨੇ ਕਿਹਾ ਕਿ ਕੀ ਕਾਂਗਰਸ ਲੀਡਰਸ਼ਿਪ ਵਿੱਚ ਏਨਾ ਦਮ ਨਹੀਂ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਨਿਯੁਕਤੀ ਸੰਬੰਧੀ ਹਾਈ ਕਮਾਂਡ ਦੇ ਫ਼ੈਸਲੇ ਖ਼ਿਲਾਫ਼ ਖੁੱਲ੍ਹੇਆਮ ਬਗਾਵਤ ਕਰਨ ਵਾਲਿਆਂ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕਰੇ? ਜਾਂ ਫਿਰ ਅਨੁਸ਼ਾਸਨ ਦੇ ਨਿਯਮ ਸਿਰਫ਼ ਕੁਝ ਲੋਕਾਂ ਲਈ ਹੀ ਹਨ, ਜਦਕਿ ਖੁੱਲ੍ਹੀ ਬਗਾਵਤ ਕਰਨ ਵਾਲਿਆਂ ਨੂੰ ਇਨਾਮ ਮਿਲਦਾ ਹੈ ? ਬੱਲੀਏਵਾਲ ਨੇ ਕਿਹਾ ਕਿ ਕਾਂਗਰਸ ਦੇ ਕਲੇਸ਼ ਨੂੰ ਅੱਜ ਸਾਰਾ ਪੰਜਾਬ ਵੀ ਦੇਖ ਰਿਹਾ ਹੈ, ਦੇਸ਼ ਵੀ ਦੇਖ ਰਿਹਾ ਹੈ।  ਬੱਲੀਏਵਾਲ ਨੇ ਕਿਹਾ ਕਾਂਗਰਸ ਦਾ ਇਹ ਕਾਟੋ ਕਲੇਸ਼ ਸਾਫ਼ ਦੱਸ ਰਿਹਾ ਕਿ ਇਨ੍ਹਾਂ ਦਾ ਮਕੱਸਦ ਸਿਰਫ਼ ਤੇ ਸਿਰਫ਼ ਸੱਤਾ ਪ੍ਰਾਪਤੀ ਹੈ, ਪੰਜਾਬ ਦੇ ਵਿਕਾਸ ਜਾਂ ਭਵਿੱਖ ਦੀ ਕਾਂਗਰਸ ਪਾਰਟੀ ਨੂੰ ਕੋਈ ਵੀ ਚਿੰਤਾ ਨਹੀਂ ਹੈ।

Related posts

ਕੋਰੋਨਾ ਸੰਕਟ ‘ਤੇ ਗਰਮਾਈ ਸਿਆਸਤ, ਭਾਜਪਾ ਨੇ ਕਿਹਾ-ਰਾਹੁਲ ਜਾਣਦੇ ਕੁਝ ਨਹੀਂ ਪਰ ਬੋਲਦੇ ਸਭ ਕੁਝ ਹਨ

On Punjab

Probe half-done ਆਰਜੀ ਕਰ ਹਸਪਤਾਲ ਜਬਰ-ਜਨਾਹ ਤੇ ਹੱਤਿਆ ਕਾਂਡ: ਪੀੜਤਾ ਦੇ ਮਾਪਿਆਂ ਵੱਲੋਂ ਜਾਂਚ ਅੱਧਾ ਸੱਚ ਕਰਾਰ

On Punjab

ਦਸਤਾਰ ਅੱਤਵਾਦ ਦਾ ਪ੍ਰਤੀਕ ਨਹੀਂ’, ਨਿਊਯਾਰਕ ਦੇ ਮੇਅਰ ਨੇ ਅਜਿਹਾ ਕਿਉਂ ਕਿਹਾ?

On Punjab