66.6 F
New York, US
June 25, 2026
PreetNama
ਫਿਲਮ-ਸੰਸਾਰ/Filmy

ਕਦੇ ਕਪਿਲ ਸ਼ਰਮਾ ਨੇ ਕੀਤੀ 1500 ਲਈ ਇਹ ਨੌਕਰੀ, ਹੁਣ ਛਾਪਦੇ ਦਿਨ-ਰਾਤ ਨੋਟ

ਮੁੰਬਈਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਉਸ ਨੂੰ ਪਹਿਲੀ ਨੌਕਰੀ ਤੋਂ ਸੈਲਰੀ ਦੇ ਤੌਰ ‘ਤੇ ਸਿਰਫ 1500 ਰੁਪਏ ਮਿਲਦੇ ਸੀ। ਉਨ੍ਹਾਂ ਨੇ ਇਹ ਖੁਲਾਸਾ ਆਪਣੇ ਕਾਮੇਡੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ‘ਤੇ ਕੀਤਾ। ਇਸ ਸ਼ੋਅ ‘ਚ ਸੋਨਾਕਸ਼ੀ ਸਿਨ੍ਹਾ ਤੇ ਬਾਦਸ਼ਾਹ ਆਪਣੀ ਫ਼ਿਲਮ ‘ਖਾਨਦਾਨੀ ਸ਼ਫਾਖਾਨਾ’ ਦੀ ਪ੍ਰਮੋਸ਼ਨ ਕਰਨ ਪਹੁੰਚੇ ਸੀ।

ਕਪਿਲ ਨੇ ਇਸ ਦੇ ਨਾਲ ਹੀ ਖੁਲਾਸਾ ਕੀਤਾ ਕਿ ਉਸ ਦੀ ਪਹਿਲੀ ਨੌਕਰੀ ਇੱਕ ਪ੍ਰੀਟਿੰਗ ਪ੍ਰੈੱਸ ‘ਚ ਲੱਗੀ ਸੀ ਜੋ ਕੱਪੜਿਆਂ ‘ਤੇ ਛਪਾਈ ਦਾ ਕੰਮ ਕਰਦੀ ਸੀ। ਕਪਿਲ ਦੀ ਗੱਲ ਸੁਣਨ ਤੋਂ ਬਾਅਦ ਅਰਚਨਾ ਪੂਰਨਾ ਸਿੰਘ ਨੇ ਮਜ਼ਾਕੀਆ ਅੰਦਾਜ਼ ‘ਚ ਕਿਹਾ ਕਿ ਹੁਣ ਕਪਿਲ ਨੋਟ ਛਾਪ ਰਿਹਾ ਹੈ।

ਸ਼ੋਅ ਦੌਰਾਨ ਰੈਪਰ ਬਾਦਸ਼ਾਹ ਨੇ ਵੀ ਆਪਣੀ ਸੈਲਰੀ ਦਾ ਖੁਲਾਸਾ ਕੀਤਾ। ਉਸ ਨੇ ਦੱਸਿਆ ਕਿ ਉਸ ਨੂੰ ਸਭ ਤੋਂ ਪਹਿਲੇ ਰੈਪ ਲਈ ਸਿਰਫ 300 ਰੁਪਏ ਮਿਲੇ ਸੀ। ਰੈਪਰ ਬਾਦਸ਼ਾਹ ਦੀ ਇਹ ਪਹਿਲੀ ਫ਼ਿਲਮ ਹੈ ਜਿਸ ਨੂੰ ਸ਼ਿਲਪੀ ਦਾਸਗੁਪਤਾ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਹੁਣ ਤਕ 1.70 ਕਰੋੜ ਰੁਪਏ ਦਾ ਬਿਜਨੇੱਸ ਕਰ ਚੁੱਕੀ ਹੈ।

Related posts

ਸਾੜ੍ਹੀ ਪਹਿਨ ਅਨੁਸ਼ਕਾ ਨੇ ਢਾਹਿਆ ਕਹਿਰ, ਦੇਖੋ ਖ਼ੂਬਸੂਰਤ ਤਸਵੀਰਾਂ

On Punjab

ਕੋਰੋਨਾ ਵਾਇਰਸ ਕਾਰਨ ਸੰਨੀ ਲਿਓਨੀ ਨੂੰ ਲੱਗਦਾ ਹੈ ਡਰ, ਫੈਨਜ਼ ਨੂੰ ਦਿੱਤੀ ਸਲਾਹ

On Punjab

ਵਾਇਨਾਡ ਹਾਦਸਾ: ਕੇਰਲ ਹਾਈ ਕੋਰਟ ਵੱਲੋਂ ਕੇਸ ਦਰਜ

On Punjab