PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵਪਾਰੀ ਦੇ ਘਰ ਗੋਲੀਆਂ ਚਲਾਉਣ ਵਾਲਾ ਚੜ੍ਹਿਆ ਪੁਲੀਸ ਅੜਿੱਕੇ: ਮੁਕਾਬਲੇ ਦੌਰਾਨ ਲੱਤ ‘ਚ ਲੱਗੀ ਗੋਲੀ

ਬਟਾਲਾ-  ਥਾਣਾ ਘੁਮਾਣ ਦੀ ਪੁਲੀਸ ਅਤੇ ਇੱਕ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ਦੌਰਾਨ ਗੈਂਗਸਟਰ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਬਟਾਲਾ ਵਿਖੇ ਕੱਪੜਾ ਵਪਾਰੀ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਹਮਲਾਵਰ ਨੂੰ ਅੱਜ ਸਵੇਰੇ ਥਾਣਾ ਘੁਮਾਣ ਦੀ ਪੁਲੀਸ ਪਿੰਡ ਮਨੇਸ ਨੇੜੇ ਡਰੇਨ ‘ਤੇ ਹਥਿਆਰਾਂ ਦੀ ਬਰਾਮਦਗੀ ਕਰਵਾਉਣ ਗਈ ਤਾਂ ਮੁਲਜ਼ਮ ਨੇ ਪਹਿਲਾਂ ਤੋਂ ਹੀ ਉੱਥੇ ਲੁਕਾ ਕੇ ਰੱਖੇ ਹਥਿਆਰ ਨਾਲ ਪੁਲੀਸ ‘ਤੇ ਫਾਇਰਿੰਗ ਕਰ ਦਿੱਤੀ। ਪੁਲੀਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਦੇ ਲੱਤ ਵਿੱਚ ਗੋਲੀ ਲੱਗ ਗਈ ਤੇ ਉਹ ਜ਼ਖਮੀ ਹੋ ਗਿਆ ਅਤੇ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ।

ਮੁਲਜ਼ਮ ਦੀ ਪਛਾਣ ਅਤੇ ਅਪਡੇਟ: ਪੁਲੀਸ ਨੇ ਜ਼ਖਮੀ ਦੀ ਪਛਾਣ ਬਲਦੇਵ ਸਿੰਘ ਉਰਫ ਕਰਨ ਵਾਸੀ ਖਜਾਲਾ ਵਜੋਂ ਦੱਸੀ ਹੈ। ਸਿਵਲ ਹਸਪਤਾਲ ਬਟਾਲਾ ਵਿਖੇ ਜ਼ਖਮੀ ਮੁਲਜ਼ਮ ਦਾ ਇਲਾਜ ਚੱਲ ਰਿਹਾ ਹੈ।ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਪੀ ਬਟਾਲਾ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਪੁਲੀਸ ਟੀਮ ਦੀ ਹੌਂਸਲਾ ਅਫ਼ਜ਼ਾਈ ਕੀਤੀ।

Related posts

ਕੋਰੋਨਾ ਵਾਇਰਸ: ਹੁਣ ਬਾਹਰੋਂ ਆਉਣ ਵਾਲੇ ਯਾਤਰੀਆਂ ਦੀ ਹੋਵੇਗੀ ਜਾਂਚ

On Punjab

ਚੰਦਰਮਾ ਉੱਤੇ ਉਤਰਨ ਵਾਲੀ ਪਹਿਲੀ ਮਹਿਲਾ ਅਮਰੀਕੀ ਹੋਵੇਗੀ’

On Punjab

65 ਸਾਲਾ ਬਾਬੇ ਨੇ ਬੈਂਕ ਲੁੱਟ ਕੇ ਕੀਤਾ ਕੁਝ ਅਜਿਹਾ ਕਿ ਸਭ ਹੋ ਗਏ ਹੈਰਾਨ

On Punjab