PreetNama
ਫਿਲਮ-ਸੰਸਾਰ/Filmy

ਆਦਿੱਤਿਆ ਪੰਚੋਲੀ-ਕੰਗਨਾ ਦੀ ਜੰਗ: ਕੰਗਨਾ ਨੂੰ ਕੋਰਟ ਵੱਲੋਂ ਸੰਮਨ

ਮੁੰਬਈਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਐਕਟਰਸ ਕੰਗਨਾ ਰਨੌਤ ਤੇ ਆਦਿੱਤਿਆ ਪੰਚੋਲੀ ‘ਚ ਕਾਨੂੰਨੀ ਜੰਗ ਛਿੜ ਚੁੱਕੀ ਹੈ। ਕੰਗਨਾ ਨੇ ਇੱਕ ਟੀਵੀ ਚੈਨਲ ਦੇ ਪ੍ਰੋਗਰਾਮ ‘ਚ ਜਨਤਕ ਤੌਰ ‘ਤੇ ਆਦਿੱਤਿਆ ‘ਤੇ ਕੁਝ ਇਲਜ਼ਾਮ ਲਾਏ ਸੀ। ਇਸ ਤੋਂ ਬਾਅਦ ਐਕਟਰ ਨੇ ਉਸ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਸੀ। ਹੁਣ ਇੱਕ ਵਾਰ ਫੇਰ ਅੰਧੇਰੀ ਮੈਜਿਸਟ੍ਰੈਟ ਕੋਰਟ ਨੇ ਐਕਟਰਸ ਕੰਗਨਾ ਰਨੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ ਸੰਮਨ ਜਾਰੀ ਕੀਤਾ ਹੈ।

ਇਹ ਸੰਮਨ ਐਕਟਰ ਆਦਿੱਤਿਆ ਪੰਚੋਲੀ ਵੱਲੋਂ 2017 ‘ਚ ਅਪਰਾਧਕ ਮਾਮਲੇ ‘ਚ ਦਿੱਤਾ ਗਿਆ ਹੈ। ਕੇਸ ਦੀ ਅਗਲੀ ਸੁਣਵਾਈ 26 ਜੁਲਾਈ ਨੂੰ ਹੋਵੇਗੀ। 2017 ‘ਚ ਕੰਗਨਾ ਨੇ ਦੱਸਿਆ ਸੀ ਕਿ ਐਕਟਰ ਨਾਲ ਆਪਣੇ ਰਿਸ਼ਤਿਆਂ ਤੇ ਕਿਵੇਂ ਸਰੀਰਕ ਤੌਰ ਤੇ ਮਾਨਸਿਕ ਪੀੜ ਤੋਂ ਲੰਘੀ ਸੀ। ਇਸ ਸਿਲਸਿਲੇ ‘ਚ ਐਕਟਰ ਦੇ ਵਕੀਲ ਸਿਦੱਕੀ ਨੂੰ 26 ਸਤੰਬਰ 2017 ‘ਚ ਇਹ ਨੋਟਿਸ ਮਿਲਿਆ ਸੀ।

ਉਨ੍ਹਾਂ ਕਿਹਾ ਕਿ ਦੇਸ਼ ਦੇ ਕਾਨੂੰਨ ਤੋਂ ਇਲਾਵਾ ਕਿਸੇ ਪੀੜਤਾ ਮਹਿਲਾ ਨੂੰ ਮਾਨਹਾਨੀ ਦਾ ਦਾਅਵਾ ਕਰਨ ਦੀ ਧਮਕੀ ਦੇ ਕੇ ਉਸ ਨੂੰ ਚੁੱਪ ਕਰਵਾਉਣ ਦਾ ਐਡੀਸ਼ਨਲ ਫਾਇਦਾ ਕਿਸੇ ਆਦਮੀ ਨੂੰ ਨਹੀਂ ਮਿਲਿਆ ਹੈ।

Related posts

ਕੰਗਨਾ ਨੇ ਰਾਸ਼ਟਰਪਤੀ ਨੂੰ ਦਿਖਾਈ ‘ਮਣੀਕਰਨਿਕਾ’, ਵਿਵਾਦ ਖੜ੍ਹਾ ਕਰਨ ਵਾਲਿਆਂ ਨੂੰ ਵੰਗਾਰ

Pritpal Kaur

ਦਿਲਜੀਤ ਨੇ ਇੰਸਟਾ ’ਤੇ ਤਸਵੀਰਾਂ ਕੀਤੀਆਂ ਸਾਂਝੀਆਂ

On Punjab

ਅਦਾਕਾਰਾ ਕੋਇਨਾ ਮਿਤ੍ਰਾ ਨੂੰ ਸਜ਼ਾ-ਏ-ਕੈਦ

On Punjab