58.75 F
New York, US
October 24, 2026
PreetNama
ਸਿਹਤ/Health

ਆਈਫੋਨ ਬਣਿਆ ਘਾਟੇ ਦਾ ਸੌਦਾ, ਕੰਪਨੀ ਦਾ ਘਟਿਆ ਮੁਨਾਫਾ

ਐਪਲ ਦਾ ਮੁਨਾਫਾ ਜਨਵਰੀ–ਮਾਰਚ ‘ਚ 16% ਘਟ ਕੇ 11.56 ਅਰਬ ਡਾਲਰ (80,920 ਕਰੋੜ ਰੁਪਏ) ਰਹਿ ਗਿਆ। ਪਿਛਲੇ ਸਾਲ ਮਾਰਚ ਤਿਮਾਹੀ ਦੇ ਮੁਕਾਬਲੇ ਆਮਦਨੀ ‘ਚ 5% ਕਮੀ ਆਈ ਹੈ। ਇਸ ਸਾਲ ਜਨਵਰੀ–ਮਾਰਚ ‘ਚ ਕੰਪਨੀ ਨੂੰ ਕੁਲ 58 ਅਰਬ ਡਾਲਰ ਦਾ ਰੈਵਨਿਊ ਮਿਲਿਆ।

ਐਪਲ ਦੇ ਫਲੈਗਸ਼ਿਪ ਪ੍ਰੋਡਕਟ ਆਈਫੋਨ ਦੀ ਵਿਕਰੀ 17% ਘੱਟ ਕੇ 31 ਕਰੋੜ ਡਾਲਰ ਰਹਿ ਗਈ ਹੈ। 2018 ਦੀ ਮਾਰਚ ਤਿਮਾਹੀ ’ਚ ਕੰਪਨੀ ਨੇ 37.56 ਅਰਬ ਡਾਲਰ ਦੇ ਆਈਫੋਨ ਵੇਚੇ ਸੀ। ਇਸ ਦੇ ਨਾਲ ਹੀ ਆਈਫੋਨ ਦੇ ਰੈਵਨਿਊ ‘ਚ ਵੀ ਇੱਕ ਸਾਲ ‘ਚ 8% ਦਾ ਘਾਟਾ ਆਇਆ ਹੈ। ਇਸ ‘ਚ ਐਪਲ ਦੇ ਆਈਫੋਨ 31.05 ਅਰਬ ਡਾਲਰ, ਆਈਪੈਡ4.87 ਅਰਬ ਡਾਲਰ, ਮੈਕ 5.5 ਅਰਬ ਡਾਲਰ, ਵਿਅਰੇਬਲਸ, ਹੋਮ, ਅਸੈਸਰੀਜ਼ 5.1 ਅਰਬ ਡਾਲਰ ਦਾ ਰੈਵਨਿਊ ਹਾਸਲ ਕਰ ਪਾਏ ਹ
ਆਈਫੋਨ ਦੀ ਸੇਲ ਨਾਲ ਐਪਲ ਦੇ ਰੈਵਨਿਊ ‘ਚ ਗਿਰਾਵਟ ਆਈ ਹੈ, ਪਰ ਸਰਵਿਸਜ਼ ਸੈਗਮੈਂਟ ਨਾ ਰੈਵਨਿਊ 16% ਵਧ ਕੇ 11.5 ਅਰਬ ਡਾਲਰ ਹੋ ਗਿਆ ਹੈ ਜੋ ਹੁਣ ਤਕ ਦਾ ਸਭ ਤੋਂ ਜ਼ਿਆਦਾ ਹੈ।

ਐਪਲ ਨੇ ਅਪਰੈਲ–ਜੂਨ ਤਿਮਾਹੀ ਲਈ 52.5 ਤੋਂ 54.5 ਅਰਬ ਡਾਲਰ ਦਾ ਰੈਵਨਿਊ ਦਾ ਅੰਦਾਜ਼ਾ ਲਾਇਆ ਹੈ। ਇਸ ‘ਚ ਕੰਪਨੀ 75 ਅਰਬ ਡਾਲਰ ਦੇ ਸ਼ੇਅਰ ਬਾਏਬੈਕ ਕਰੇਗੀ। ਸ਼ੇਅਰ ਹੋਲਡਰਾਂ ਦੇ ਲਈ ਪ੍ਰਤੀ ਸ਼ੇਅਰ 77 ਸੈਂਟ ਦਾ ਡਿਵੀਡੈਂਡ ਵੀ ਐਲਾਨਿਆ ਗਿਆ ਹੈ।

Related posts

Black Fungus Infection : ਦਿੱਲੀ ਹਾਈ ਕੋਰਟ ਪਹੁੰਚੀ ਬਲੈਕ ਫੰਗਸ ਨੂੰ ਮਹਾਮਾਰੀ ਐਲਾਨਣ ਦੀ ਮੰਗ, ਦੂਸਰੇ ਬੈਂਚ ਸਾਹਮਣੇ ਕੱਲ੍ਹ ਹੋਵੇਗੀ ਸੁਣਵਾਈ

On Punjab

Yoga Asanas for Kids : ਆਪਣੇ ਬੱਚਿਆਂ ਦਾ ਦਿਮਾਗ਼ ਤੇਜ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਕਰਵਾਓ ਇਹ ਯੋਗ ਆਸਣ, ਜਾਣੋ ਇਸ ਦੇ ਫਾਇਦੇ

On Punjab

Sprouts :ਸਰੀਰ ਨੂੰ ਸਿਹਤਮੰਦ ਤੇ ਮਜ਼ਬੂਤ ​​ਬਣਾਉਣ ‘ਚ ਮਦਦ ਕਰਦੈ Sprouts, ਜਾਣੋ ਇਸ ਦੇ ਫਾਇਦੇ

On Punjab