PreetNama
ਖਬਰਾਂ/News

ਅੱਜ ਤਕ ਦੇ ਸਭ ਤੋਂ ਮਾੜੇ ਹਾਲਾਤਾਂ ਚੋਂ ਗੁਜ਼ਰ ਰਿਹੈ ਪੰਜਾਬ : ਅਕਾਲੀ ਆਗੂ

ਫਿਰੋਜ਼ਪੁਰ : ਕਾਂਗਰਸ ਪਾਰਟੀ ਵੱਲੋਂ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਵਿੱਚੋਂ ਮੁਅੱਤਲ ਕੀਤੇ ਜਾਣ ਦੇ ਬਾਵਜੂਦ ਵਿਰੋਧੀਆਂ ਦੇ ਹਮਲੇ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ ਹਨ। ਇਸੇ ਸਿਲਸਿਲੇ ਵਿੱਚ ਇੱਕ ਹੋਰ ਹਮਲਾ ਕਰਦਿਆਂ ਅਕਾਲੀ ਦਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਆਗੂਆਂ ਨੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਗ੍ਰਹਿ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਕੁਲਬੀਰ ਜ਼ੀਰਾ ਤੇ ਗੈਂਗਸਟਰਾਂ ਨਾਲ ਮਿਲੀਭੁਗਤ ਅਤੇ ਕਈ ਤਰ੍ਹਾਂ ਦੇ ਨਾਜਾਇਜ਼ ਧੰਦਿਆਂ ਵਿੱਚ ਸ਼ਮੂਲੀਅਤ ਦੇ ਦੋਸ਼ ਲਗਾਏ ਹਨ। ਇਸ ਤੋਂ ਇਲਾਵਾ ਅਕਾਲੀ ਆਗੂਆਂ ਨੇ ਕੁਲਬੀਰ ਜ਼ੀਰਾ ਤੇ ਨਗਰ ਪੰਚਾਇਤ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਵਿਚ ਧੱਕੇਸ਼ਾਹੀਆਂ ਕਰਦਿਆਂ ਅਕਾਲੀਆਂ ਦੇ ਕਾਗਜ਼ ਰਿਜੈਕਟ ਕਰਵਾਉਣ ਦੇ ਦੋਸ਼ ਲਾਏ ਹਨ। ਅਕਾਲੀ ਆਗੂਆਂ ਨੇ ਦੋਸ਼ ਲਾਏ ਕਿ ਜਿਹੜੇ ਅਧਿਕਾਰੀ ਕਾਬਲੀਅਤ ਹੀ ਨਹੀਂ ਰੱਖਦੇ ,ਉਨ੍ਹਾਂ ਨੂੰ ਹੀ ਵੱਖ ਵੱਖ ਥਾਣਿਆਂ ਵਿੱਚ ਥਾਣੇਦਾਰ ਲਗਾਇਆ ਗਿਆ ਹੈ ।

ਇੱਥੋਂ ਤੱਕ ਕਿ ਨਿਯਮਾਂ ਨੂੰ ਛਿੱਕੇ ਟੰਗਦਿਆਂ ਕਈ ਥਾਣਿਆਂ ਵਿੱਚ ਤਾਂ ਏਐਸਆਈ (ASI) ਨੂੰ ਹੀ ਥਾਣੇਦਾਰ ਲਗਾਇਆ ਗਿਆ ਹੈ। ਹਰਿੰਦਰ ਸਿੰਘ ਚਮੇਲੀ ਨਾਂ ਦੇ ਇੱਕ ਥਾਣੇਦਾਰ ਦਾ ਜ਼ਿਕਰ ਕਰਦਿਆਂ ਅਕਾਲੀ ਆਗੂਆਂ ਆਖਿਆ ਕੀ ਉਕਤ ਥਾਣੇਦਾਰ ਦੀ ਮਦਦ ਨਾਲ ਜ਼ੀਰਾ ਦੇ ਸਮਰਥਕਾਂ ਵੱਲੋਂ ਅਕਾਲੀ ਵਰਕਰਾਂ ਤੇ ਧੱਕੇ ਕੀਤੇ ਜਾ ਰਹੇ ਹਨ ।ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਬੇਨਿਯਮੀਆਂ , ਅਤੇ ਦੋ ਨੰਬਰ ਦੇ ਧੰਦਿਆਂ ਦੇ ਦੋਸ਼ ਲਾਉਂਦਿਆਂ ਅਕਾਲੀ ਆਗੂਆਂ ਨੇ ਕਿਹਾ, ‘ਪੰਜਾਬ ਇਸ ਵੇਲੇ ਬੜੇ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ।’ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ,ਜ਼ਿਲਾ ਪ੍ਧਾਨ ਅਵਤਾਰ ਸਿੰਘ ਜ਼ੀਰਾ ਅਤੇ ਹਲਕਾ ਗੁਰੂਹਰਸਹਾਏ ਦੇ ਅਕਾਲੀ ਇੰਚਾਰਜ ਵਰਦੇਵ ਸਿੰਘ ਮਾਨ ਨੇ ਦੋਸ਼ ਲਗਾਇਆ ਕਿ ‘ਕਾਂਗਰਸੀ ਆਪ ਹੀ ਲੁੱਟਾਂ ਖੋਹਾਂ ਅਤੇ ਦੋ ਨੰਬਰ ਦੇ ਧੰਦੇ ਕਰ ਰਹੇ ਹਨ ਅਤੇ ਆਪ ਹੀ ਫਿਰ ਸਟੇਜਾਂ ‘ਤੇ ਚੜ੍ਹ ਕੇ ਰੌਲਾ ਪਾਉਣ ਲੱਗ ਜਾਂਦੇ ਹਨ।’

Related posts

ਕੈਂਡਿਡਾ ਫੰਗਸ ਨਾਲ ਹਰ ਸਾਲ ਮਰਦੇ ਹਨ ਲੱਖਾਂ ਲੋਕ, ਜਾਣੋ ਇਸ ਦੇ ਲੱਛਣ ਤੇ ਇਲਾਜ ਦਾ ਤਰੀਕਾ

On Punjab

ਆਸਕਰ 2023 ਦੇ ਜੇਤੂਆਂ ਦਾ ਐਲਾਨ, ਜਾਣੋ ਕਿਸ ਨੇ ਜਿੱਤਿਆ ਕਿਹੜਾ ਐਵਾਰਡ

On Punjab

Militaries of India and China on high alert as border tensions escalate

On Punjab