59.09 F
New York, US
May 21, 2024
PreetNama
ਸਮਾਜ/Social

YES ਬੈਂਕ ਦੇ ਸਾਬਕਾ CEO ਰਾਣਾ ਕਪੂਰ 11 ਮਾਰਚ ਤੱਕ ED ਦੀ ਹਿਰਾਸਤ ‘ਚ

Rana Kapoor sent ED custody: ਮੁੰਬਈ: Yes ਬੈਂਕ ਦੇ ਸੰਸਥਾਪਕ ਅਤੇ ਸਾਬਕਾ CEO ਰਾਣਾ ਕਪੂਰ ਨੂੰ ਅੱਜ ED ਦੀ ਵਿਸ਼ੇਸ਼ PMLA ਅਦਾਲਤ ਵਿੱਚ ਪੇਸ਼ ਕੀਤਾ ਗਿਆ । ਜਿੱਥੋਂ ਉਸਨੂੰ 11 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ । ਰਾਣਾ ਨੂੰ ਕਈ ਘੰਟਿਆਂ ਦੀ ਪੁੱਛਗਿੱਛ ਅਤੇ ਛਾਪੇਮਾਰੀ ਤੋਂ ਬਾਅਦ ਐਤਵਾਰ ਸਵੇਰੇ ਚਾਰ ਵਜੇ ਗ੍ਰਿਫਤਾਰ ਕੀਤਾ ਗਿਆ ਸੀ । ਰਾਣਾ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਦੋ ਵਾਰ ਡਾਕਟਰੀ ਇਲਾਜ ਵੀ ਦਿੱਤਾ ਗਿਆ ਸੀ । ਦੱਸ ਦੇਈਏ ਕਿ ਰਾਣਾ ਕਪੂਰ ਨੂੰ ਮਨੀ ਲਾਂਡਰਿੰਗ ਅਤੇ ਕਰਜ਼ੇ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ।

ਦਰਅਸਲ, ਰਾਣਾ ਕਪੂਰ ਨੂੰ ਸ਼ਨੀਵਾਰ ਦੁਪਹਿਰ ਨੂੰ ਬਾਲਾਰਡ ਅਸਟੇਟ ਵਿੱਚ ਈਡੀ ਦੇ ਦਫ਼ਤਰ ਲਿਆਂਦਾ ਗਿਆ ਸੀ । ਰਾਣਾ ਕਪੂਰ ਦੇ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ, ਜਿਸਦਾ ਅਰਥ ਹੈ ਕਿ ਹੁਣ ਉਹ ਦੇਸ਼ ਛੱਡ ਕੇ ਭੱਜ ਨਹੀਂ ਸਕਦਾ । ਰਾਣਾ ਕਪੂਰ ਦੀ ਗ੍ਰਿਫਤਾਰੀ ਤੋਂ ਬਾਅਦ YES ਬੈਂਕ ਦੇ ਕੁਝ ਹੋਰ ਵੱਡੇ ਅਧਿਕਾਰੀ ਵੀ ਮੁਸ਼ਕਿਲ ਵਿੱਚ ਆ ਸਕਦੇ ਹਨ ।

ਜ਼ਿਕਰਯੋਗ ਹੈ ਕਿ 62 ਸਾਲਾ ਰਾਣਾ ਕਪੂਰ ‘ਤੇ ਵਿੱਤੀ ਲੈਣ-ਦੇਣ ਵਿੱਚ ਬੇਨਿਯਮੀਆਂ ਅਤੇ ਯੈਸ ਬੈਂਕ ਦੇ ਪ੍ਰਬੰਧਨ ਵਿੱਚ ਗੜਬੜੀ ਦਾ ਦੋਸ਼ ਹੈ । YES ਬੈਂਕ ਦੇ ਖਾਤਿਆਂ ਦੀ ਕਮਜ਼ੋਰ ਸਥਿਤੀ ਨੂੰ ਵੇਖਦਿਆਂ ਰਿਜ਼ਰਵ ਬੈਂਕ ਆਫ ਇੰਡੀਆ ਯਾਨੀ ਕਿ RBI ਨੇ ਯੈਸ ਬੈਂਕ ਨੂੰ ਨਿਗਰਾਨੀ ਹੇਠ ਰੱਖਿਆ ਸੀ ਅਤੇ ਇਸ ਬੈਂਕ ਦੇ ਕੰਮ ਕਾਜ ਨੂੰ ਸੰਭਾਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ।

ਦੱਸ ਦੇਈਏ ਕਿ ਯੈੱਸ ਬੈਂਕ ‘ਤੇ ਸੰਕਟ ਵਿੱਚ ਕਪੂਰ ਦੀ ਕਥਿਤ ਭੂਮਿਕਾ ਈਡੀ ਸਾਹਮਣੇ ਉਸ ਸਮੇਂ ਆਈ ਜਦੋਂ ਦੀਵਾਨ ਹਾਉਸਿੰਗ ਫਾਈਨੈਂਸ ਲਿਮਟਿਡ (DHFL) ਡੋਇਟ ਅਰਬਨ ਵੈਂਚਰਜ਼ ਨੂੰ 600 ਕਰੋੜ ਰੁਪਏ ਦੇ ਦਿੱਤੇ ਕਰਜ਼ੇ ਦਾ ਖੁਲਾਸਾ ਹੋਇਆ । ਇਹ ਫਰਮ ਕਪੂਰ ਪਰਿਵਾਰ ਨਾਲ ਜੁੜੀ ਹੋਈ ਹੈ। ਈਡੀ ਸੂਤਰਾਂ ਅਨੁਸਾਰ, ਯੈੱਸ ਬੈਂਕ ਦਾ ਘਾਟਾ ਡੀਐਚਐਫਐਲ ਨੂੰ ਕਰਜ਼ਾ ਦੇਣ ਤੋਂ ਬਾਅਦ ਵਧਿਆ ਜੋ ਬਾਅਦ ਵਿੱਚ ਇੱਕ ਨਾਨ-ਪਰਫਾਰਮਿੰਗ ਸੰਪਤੀ (ਐਨਪੀਏ) ਵਿੱਚ ਬਦਲ ਗਿਆ ।

Related posts

ਐਫ਼.ਬੀ.ਆਈ. ਦੇ ਨਵੇਂ ਅੰਕੜੇ: ਅਮਰੀਕਾ ’ਚ ਨਫ਼ਰਤੀ ਅਪਰਾਧਾਂ ਦੇ ਸੱਭ ਤੋਂ ਵੱਧ ਪੀੜਤ ਸਿੱਖ

On Punjab

Raw Banana Benefits : ਸ਼ੂਗਰ ਦੇ ਮਰੀਜ਼ਾਂ ਲਈ ਬੇਹੱਦ ਗੁਣਕਾਰੀ ਹਨ ਕੱਚੇ ਕੇਲੇ, ਜਾਣੋ ਇਸ ਦੇ ਹੋਰ ਫਾਇਦੇ

On Punjab

ਉਨਾਵ ਗੈਂਗਰੇਪ ‘ਤੇ ਸੁਪਰੀਮ ਕੋਰਟ ਦਾ ਤਾਜ਼ਾ ਫੈਸਲਾ, ਅਜੇ ਲਖਨਊ ‘ਚ ਹੋਏਗਾ ਪੀੜਤਾ ਦਾ ਇਲਾਜ

On Punjab