PreetNama
ਖੇਡ-ਜਗਤ/Sports News

World Cup Semi-Final: ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅੱਗੇ ਟੀਵੀ ਢੇਰ, ਜਿੱਤ ਲਈ 240 ਦਾ ਟੀਚਾ

ਮੈਨਚੈਸਟਰ: ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੇ ਆਪਣੀ ਬੱਲੇਬਾਜ਼ੀ ਪੂਰੀ ਕਰ ਲਈ ਹੈ ਤੇ ਭਾਰਤ ਸਾਹਮਣੇ ਜਿੱਤ ਲਈ 240 ਦੌੜਾਂ ਦਾ ਟੀਚਾ ਰੱਖਿਆ ਹੈ। ਕੀਵੀ ਟੀਮ ਨੇ ਨਿਰਧਾਰਿਤ 50 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 239 ਦੌੜਾਂ ਬਣਾਈਆਂ। ਰਿਜ਼ਰਵ ਡੇਅ ‘ਤੇ ਅੱਜ ਦੂਜੇ ਦਿਨ ਨਿਊਜ਼ੀਲੈਂਡ ਨੇ ਬਾਕੀ ਬਚੀਆਂ 23 ਗੇਂਦਾਂ ਦਾ ਸਾਹਮਣਾ ਕੀਤਾ ਤੇ ਆਪਣੇ ਕੱਲ੍ਹ ਦੇ ਸਕੋਰ ਵਿੱਚ 28 ਦੌੜਾਂ ਜੋੜੀਆਂ। ਭਾਰਤ ਨੇ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਰੋਹਿਤ ਸ਼ਰਮਾ ਕੇ ਵਿਰਾਟ ਕੋਹਲੀ ਆਊਟ ਹੋ ਗਏ ਹਨ।

ਨਿਊਜ਼ੀਲੈਂਡ ਵੱਲੋਂ ਕੇਨ ਵਿਲਿਅਮਸਮ ਨੇ 67 ਤੇ ਰਾਸ ਟੇਲਰ ਨੇ 74 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਦਾ ਨਜ਼ਾਰਾ ਪੇਸ਼ ਕੀਤਾ ਗਿਆ। ਭੁਵਨੇਸ਼ਵਰ ਕੁਮਾਰ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ ਤੇ ਆਪਣੇ 10 ਓਵਰਾਂ ਵਿੱਚ 43 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ।

ਦੱਸ ਦੇਈਏ ਕੱਲ੍ਹ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਜੋ ਕੱਲ੍ਹ ਬਾਰਸ਼ ਦੀ ਵਜ੍ਹਾ ਕਰਕੇ ਪੂਰਾ ਨਹੀਂ ਹੋ ਸਕਿਆ ਸੀ, ਹੁਣ ਅੱਜ ਰਿਜ਼ਰਵ ਡੇਅ ਨੂੰ ਪੂਰਾ ਕੀਤਾ ਗਿਆ। ਬਾਰਸ਼ ਕਰਕੇ ਮੈਚ ਕੀਵੀ ਟੀਮ ਦੀ ਪਾਰੀ ਦੇ 46.1 ਓਵਰ ਬਾਅਦ ਰੁਕਿਆ, ਫਿਰ ਸ਼ੁਰੂ ਹੀ ਨਹੀਂ ਹੋ ਸਕਿਆ। ਨਿਊਜ਼ੀਲੈਂਡ ਨੇ ਅੰਤ ਤਕ 211 ਦੋੜਾਂ ਬਣਾਈਆਂ ਸੀ।

Related posts

Australia vs India: ਐਡਮ ਗਿਲਕ੍ਰਿਸਟ ਨੇ ਨਵਦੀਪ ਸੈਣੀ ਬਾਰੇ ਬੋਲ ਦਿੱਤਾ ਗਲਤ, ਬਾਅਦ ‘ਚ ਮੰਗੀ ਮੁਆਫੀ

On Punjab

World Cup: ਨਿਊਜ਼ੀਲੈਂਡ ‘ਤੇ ਜਿੱਤ ਨਾਲ ਸੈਮੀਫਾਈਨਲ ‘ਚ ਪਾਕਿਸਤਾਨ, ਚੈਂਪੀਅਨ ਬਣਨ ਦਾ ਸੰਜੋਗ ਵੀ ਬਣਿਆ

On Punjab

ਇਗੋਰ ਸਟੀਮੈਕ ਦੇ ਭਵਿੱਖ ਦਾ ਫ਼ੈਸਲਾ ਕਰਨਗੇ ਫੀਫਾ ਕੁਆਲੀਫਾਇਰ

On Punjab