PreetNama
ਖੇਡ-ਜਗਤ/Sports News

World Cup ‘ਚ ਪਤਨੀਆਂ ਨੂੰ ਨਾਲ ਨਹੀਂ ਲੈ ਜਾ ਸਕਣਗੇ ਇਸ ਦੇਸ਼ ਦੇ ਖਿਡਾਰੀ

ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ 30 ਮਈ ਤੋਂ ਇੰਗਲੈਂਡ ਅਤੇ ਵੇਲਸ ਵਿੱਚ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ ਦੌਰਾਨ ਆਪਣੀਆਂ ਪਤਨੀਆਂ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਨਾਲ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। 

ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੀਆਂ ਨਵੀਆਂ ਨੀਤੀਆਂ ਅਨੁਸਾਰ ਜਿਸ ਵੀ ਖਿਡਾਰੀ ਦਾ ਪਰਿਵਾਰ ਜਾਂ ਉਸ ਦੀ ਪਤਨੀ ਵਿਸ਼ਵ ਕੱਪ ਵਿਚ ਜਾਣਾ ਚਾਹੁੰਦੇ ਹਨ,ਉਨ੍ਹਾਂ ਨੂੰ ਟੂਰਨਾਮੈਂਟ ਲਈ ਵੱਖ ਤੋਂ ਸਾਰੇ ਇੰਤਜਾਮ ਖੁਦ ਹੀ ਕਰਨੇ ਹੋਣਗੇ।

ਮੰਨਿਆ ਜਾ ਰਿਹਾ ਹੈ ਕਿ ਪੀਸੀਬੀ ਨੇ ਖਿਡਾਰੀਆਂ ਨੂੰ ਵਿਸ਼ਪ ਕੱਪ ਦੌਰਾਨ ਕੇਵਲ ਖੇਡ ਉੱਤੇ ਧਿਆਨ ਦੇਣ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ। ਹਾਲਾਂਕਿ ਹੈਰਿਸ ਸੋਹੇਲ ਨੂੰ ਵਿਸ਼ੇਸ਼ ਤਰਜੀਹ ਦਿੰਦੇ ਹੋਏ ਨਿਜੀ ਕਾਰਨਾਂ ਨਾਲ ਪਰਿਵਾਰ ਨੂੰ ਨਾਲ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਇੰਗਲੈਂਡ ਵਿਰੁੱਧ ਹਾਲ ਹੀ ਵਿੱਚ ਹੋਈ ਸੀਰੀਜ਼ ਦੌਰਾਨ ਖਿਡਾਰੀਆਂ ਨੂੰ ਆਪਣੇ ਪਰਿਵਾਰ ਨੂੰ ਨਾਲ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਪਾਕਿਸਤਾਨੀ ਟੀਮ ਦੇ ਪ੍ਰਬੰਧਕ ਨੇ ਹੁਣ ਖਿਡਾਰੀਆਂ ਨੂੰ ਵਿਸ਼ਵ ਕੱਪ ਦੌਰਾਨ ਨਵੀਂ ਨੀਤੀ ਦੇ ਹਿਸਾਬ ਨਾਲ ਚੱਲਣ ਦੀ ਹਦਾਇਤ ਦਿੱਤੀ ਹੈ।

 

 

Related posts

ਰਾਫ਼ੇਲ ਨਡਾਲ ਨੇ ਆਪਣੇ ਨਾਂਅ ਕੀਤਾ ਚੌਥਾ US ਓਪਨ ਖਿਤਾਬSep

On Punjab

ਰਣਜੀ ਮੈਚ ‘ਚ ਕਮੈਂਟੇਟਰ ਨੇ ਕਿਹਾ ਹਰ ਭਾਰਤੀ ਨੂੰ ਆਉਣੀ ਚਾਹੀਦੀ ਹੈ ਹਿੰਦੀ, ਤਾ ਲੋਕਾਂ ਨੇ ਕਿਹਾ…

On Punjab

ਵਿਰਾਟ ਕੋਹਲੀ ਨਹੀਂ ਹੁਣ ਰੋਹਿਤ ਸ਼ਰਮਾ ਹੋਣਗੇ ਟੀਮ ਇੰਡੀਆ ਦੇ ਕੈਪਟਨ

On Punjab