47.3 F
New York, US
March 28, 2024
PreetNama
ਰਾਜਨੀਤੀ/Politics

WHO ਨੇ ਜਨਤਾ ਕਰਫਿਊ ਲਗਾਉਣ ‘ਤੇ ਕੀਤੀ ਪ੍ਰਧਾਨ ਮੰਤਰੀ ਦੀ ਸ਼ਲਾਘਾ

WHO praises PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਰਵਾਰ ਨੂੰ ਜਨਤਾ ਕਰਫਿਊ ਦੇ ਐਲਾਨ ਦੀ ਵਿਸ਼ਵ ਸਿਹਤ ਸੰਗਠਨ ਨੇ ਪ੍ਰਸ਼ੰਸਾ ਕੀਤੀ ਹੈ। ਪ੍ਰਧਾਨ ਮੰਤਰੀ ਵੱਲੋਂ ਵੀਰਵਾਰ ਨੂੰ ਭਾਰਤ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸਾਵਧਾਨੀਆਂ ਵਰਤਣ ਲਈ ਸੰਬੋਧਿਤ ਕੀਤਾ ਗਿਆ। ਆਪਣੇ ਸੰਬੋਧਨ ‘ਚ ਉਨ੍ਹਾਂ ਅਪੀਲ ਕਰਦਿਆਂ ਲੋਕਾਂ ਨੂੰ ਕਿਹਾ ਕਿ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ 22 ਮਾਰਚ ਨੂੰ ਸਵੇਰੇ 7 ਵਜੇ ਤੋਂ 9 ਵਜੇ ਤੱਕ ਘਰ ਰਹਿਣ। ਇਸ ਨਾਲ ਕੋਰੋਨਾ ਤੋਂ ਲੜਨ ‘ਚ ਆਮ ਲੋਕ ਆਪਣਾ ਯੋਗਦਾਨ ਦੇ ਸਕਦੇ ਹਨ।

ਵਿਸ਼ਵ ਸਿਹਤ ਸੰਗਠਨ ਦੇ ਪ੍ਰਤੀਨਿਧੀ ਹੈਂਕ ਬੇਕੇਡਮ ਨੇ ਕਿਹਾ – ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜ਼ਰੀਏ 22 ਮਾਰਚ ਨੂੰ ਜਨਤਾ ਕਰਫਿਊ ਦੀ ਸ਼ਲਾਘਾ ਕਰਦਾ ਹਾਂ ਤੇ ਉਨ੍ਹਾਂ ਦੇ ਇਸ ਉਪਰਾਲੇ ਦਾ ਸਵਾਗਤ ਕਰਦਾ ਹਾਂ। ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਕੋਰੋਨਾ ਵਾਇਰਸ ਨਾਲ ਲੜਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਤਰੀਫ ਕਰਦਾ ਹਾਂ। ਹੈਂਕ ਬੇਕੇਡਮ ਨੇ ਵੀਰਵਾਰ ਨੂੰ ਮੋਦੀ ਦੇ ਸੰਬੋਧਨ ਤੋਂ ਬਾਅਦ ਜਾਰੀ ਆਪਣੇ ਬਿਆਨ ‘ਚ ਇਹ ਗੱਲਾਂ ਕਹੀਆਂ ਹਨ। ਇਸ ਤੋਂ ਇਲਾਵਾ ਭਾਰਤ ‘ਚ ਕੋਰੋਨਾ ਵਾਇਰਸ ਨਾਲ ਲੜਨ ਲਈ ਸਾਫ-ਸਫਾਈ ਰੱਖਣ, ਹੱਥਾਂ ਨੂੰ ਬਾਰ-ਬਾਰ ਸੈਨੀਟਾਈਜ਼ ਕਰਨ ਲਈ ਚਲਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਿਲ ਕੇ ਅਸੀਂ ਕੋਰੋਨਾ ਵਾਇਰਸ ਦੀ ਚੁਣੌਤੀ ਨੂੰ ਪਾਰ ਕਰਨ ਦੇ ਯੋਗ ਹੋਵਾਂਗੇ।

ਦੱਸ ਦਈਏ ਕਿ ਭਾਰਤ ‘ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਪੰਜ ਮੌਤਾਂ ਹੋ ਚੁੱਕੀਆਂ ਹਨ। ਪਹਿਲਾ ਕਰਨਾਟਕ ਦੇ ਕੁਲਬਰਗੀ ਤੋਂ ਹੈ, ਦੂਜਾ ਦਿੱਲੀ ਦਾ ਹੈ, ਤੀਜਾ ਮਹਾਰਾਸ਼ਟਰ ਦਾ ਹੈ, ਚੌਥਾ ਪੰਜਾਬ ਦਾ ਹੈ, ਪੰਜਵਾਂ ਰਾਜਸਥਾਨ ਦੀ ਰਾਜਧਾਨੀ ਜੈਪੁਰ ਦਾ ਹੈ। ਹੁਣ ਤੱਕ ਭਾਰਤ ‘ਚ ਸੰਕਰਮਿਤ ਮਾਮਲਿਆਂ ਦੀ ਗਿਣਤੀ 200 ਨੂੰ ਪਾਰ ਕਰ ਗਈ ਹੈ। ਵਿਸ਼ਵਵਿਆਪੀ ਤੌਰ ‘ਤੇ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹਜ਼ਾਰ ਤੋਂ ਵੱਧ ਹੋ ਗਈ ਹੈ। ਜਦੋਂ ਕਿ 1 ਲੱਖ ਤੋਂ ਵੱਧ ਲੋਕ ਸੰਕਰਮਿਤ ਹਨ। ਇਸ ਵਾਇਰਸ ਦਾ ਅਜੇ ਤੱਕ ਕੋਈ ਇਲਾਜ ਨਹੀਂ ਹੈ। ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਉਹ ਇਸ ਵਾਇਰਸ ਨਾਲ ਨਜਿੱਠਣ ਲਈ 3 ਜਾਂ ਚਾਰ ਮਹੀਨਿਆਂ ‘ਚ ਟੀਕਾ ਤਿਆਰ ਕਰੇਗਾ ਲਏਗਾ।

Related posts

ਭਾਰਤ ਤੇ ਕਤਰ ਕੂਟਨੀਤਕ ਸਬੰਧਾਂ ਦੇ ਮਨਾਉਣਗੇ 50 ਸਾਲਾ ਜਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮੀਰ ਅਲ ਥਾਨੀ ਹੋਏ ਸਹਿਮਤ

On Punjab

Agitation against Privatization : ਜਾਣੋ ਹੁਣ ਰਾਕੇਸ਼ ਟਿਕੈਤ ਨੇ ਕਿਸਦੇ ਨਿੱਜੀਕਰਨ ਦੇ ਵਿਰੋਧ ’ਚ ਅੰਦੋਲਨ ਦੀ ਗੱਲ ਕੀਤੀ ਅਤੇ ਕਿਹਾ ਸੰਸਦ ’ਚ ਪੇਸ਼ ਹੋ ਰਿਹੈ ਬਿੱਲ

On Punjab

ਮਹਾਰਾਸ਼ਟਰ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

On Punjab