UK ‘ਚ ਹੋਈਆਂ ਆਮ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਜਿਸ ‘ਚ ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਨੇ ਆਪਣੀਆਂ ਸੀਟਾਂ ‘ਤੇ ਕੀਤੀ ਜਿੱਤ ਹਾਸਲ ਕੀਤੀ ਹੈ। ਦੱਸ ਦੇਈਏ ਕਿ 2017 ‘ਚ ਵੀ ਜਿੱਤ ਹਾਸਲ ਕਰ ਤਨਮਨਜੀਤ ਸਿੰਘ ਢੇਸੀ ਪਹਿਲੇ ਦਸਤਾਰਧਾਰੀ ਸਿੱਖ ਸਾਂਸਦ ਬਣੇ ਸਨ। ਲੇਬਰ ਪਾਰਟੀ ਵੱਲੋਂ ਸਲੋ ਹਲਕੇ ਤੋਂ ਚੋਣ ਲੜੇ ਢੇਸੀ ਨੂੰ 29,421 ਵੋਟਾਂ ਮਿਲੀਆਂ , ਓਥੇ ਹੀ ਬਰਮਿੰਗਮ Edgbaston ਤੋਂ ਪ੍ਰੀਤ ਕੌਰ ਗਿੱਲ ਨੇ 21,217 ਵੋਟਾਂ ਨਾਲ ਜਿੱਤ ਹਾਸਲ ਕੀਤੀ। ਮੰਨਿਆ ਜਾਂਦਾ ਹੈ ਕਿ ਬਰਮਿੰਗਮ Edgbaston ਸਾਰਿਆਂ ਤੋਂ ਸੁਰੱਖਿਅਤ ਸੀਟ ਹੈ ਜਿੱਥੇ 1997 ਤੋਂ ਲੈਕੇ ਹਜੇ ਤੱਕ ਲੇਬਰ ਪਾਰਟੀ ਦਾ ਬੋਲ ਬਾਲਾ ਹੈ।ਤਨਮਨਜੀਤ ਸਿੰਘ ਢੇਸੀ ਨੇ ਆਪਣੀ ਫੇਸਬੁੱਕ ਅਤੇ ਟਵਿੱਟਰ ‘ਤੇ ਆਪਣੀ ਖੁਸ਼ੀ ਜਾਹਰ ਕਰਦਿਆਂ ਸਭ ਦਾ ਧੰਨਵਾਦ ਕਰਦਿਆਂ ਕਿਹਾ ਉਹ ਲੋਕਾਂ ਦੀ ਆਵਾਜ਼ ਬਣਨਗੇ। ਦੂਜੇ ਪਾਸੇ ਲੇਬਰ ਪਾਰਟੀ ਦੇ ਹੀ ਸਾਊਥ ਹਾਲ ਉਮੀਦਵਾਰ ਵੀਰੇਂਦਰ ਸ਼ਰਮਾ ਨੇ 5ਵੀਂ ਵਾਰ ਜਿੱਤ ਹਾਸਲ ਕੀਤੀ।


