PreetNama
ਖੇਡ-ਜਗਤ/Sports News

Tokyo Olympics ’ਚ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਤੇ ਨਿਸ਼ਾ ਐੱਨਸੀਆਰ ’ਚ ਬਨਣਗੀਆਂ ਅਫਸਰ

ਟੋਕੀਓ ਓਲੰਪਿਕਸ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਕੌਰ ਤੇ ਨਿਸ਼ਾ ਵਾਰਸੀ ਅਫਸਰ ਬਣਾਈ ਜਾਵੇਗੀ। ਦੋਵੇਂ ਖਿਡਾਰਨਾਂ ਪਿ੍ਰਆਗਰਾਜ ਮੰਡਲ ਦੇ ਡੀਆਰਐੱਮ ਦਫ਼ਤਰ ’ਚ ਸੀਨੀਅਰ ਕਲਰਕ ਦੇ ਅਹੁਦੇ ’ਤੇ ਵਰਤਮਾਨ ’ਚ ਕੰਮ ਕਰ ਰਹੇ ਹਨ। ਓਲੰਪਿਕ ’ਚ ਵਧੀਆ ਪ੍ਰਦਰਸ਼ਨ ਲਈ ਉੱਤਰ ਮੱਧ ਰੇਲਵੇ (ਐੱਨਸੀਆਰ) ’ਚ ਅਫਸਰ ਬਣਾਉਣ ਦਾ ਐਲਾਨ ਅੱਜ ਸ਼ੁੱਕਰਵਾਰ ਨੂੰ ਐੱਨਸੀਆਰ ਦਫ਼ਤਰ ’ਚ ਕੀਤਾ ਜਾ ਸਕਦਾ ਹੈ।

ਦੋਵੇਂ ਖਿਡਾਰਨਾਂ ਪਿ੍ਰਆਗਰਾਜ ਡੀਆਰਐੱਮ ਦਫ਼ਤਰ ’ਚ ਸੀਨੀਅਰ ਕਲਰਕ ਹਨ

ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਮੈਚਾਂ ’ਚ 70 ਤੋਂ ਜ਼ਿਆਦਾ ਗੋਲ ਕਰ ਚੁੱਕੀ ਗੁਰਜੀਤ ਕੌਰ ਮੂਲ ਰੂਪ ਤੋਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਸਾਲ 2016 ਤੋਂ ਉਹ ਡੀਆਰਐੱਮ ਦਫ਼ਤਰ ਪਿ੍ਰਆਗਰਾਜ ਦੇ ਪਰਸਨਲ ਵਿਭਾਗ ’ਚ ਸੀਨੀਅਰ ਕਲਰਕ ਹੈ। ਉਥੇ ਸੋਨੀਪਤ ਦੀ ਨਿਸ਼ਾ ਵਾਰਸੀ ਵੀ ਡੀਆਰਐੱਮ ਦਫ਼ਤਰ ਦੇ ਕਮਰਸ਼ੀਅਲ ਵਿਭਾਗ ’ਚ ਸੀਨੀਅਰ ਕਲਰਕ ਹੈ। ਦੋਵਾਂ ਹੀ ਖਿਡਾਰਨਾਂ ਨੇ ਭਾਰਤੀ ਮਹਿਲਾ ਹਾਕੀ ਟੀਮ ’ਚ ਰਹਿ ਕੇ ਵਧੀਆ ਪ੍ਰਦਰਸ਼ਨ ਕੀਤਾ। ਇਸ ਨੂੰ ਦੇਖਦੇ ਹੋਏ ਉਨ੍ਹਾਂ ਦੀ ਪ੍ਰਮੋਸ਼ਨ ਦੀ ਫਾਈਲ ਰੇਲਵੇ ਬੋਰਡ ਨੂੰ ਭੇਜੀ ਜਾ ਚੁੱਕੀ ਹੈ।

Related posts

ਏਸ਼ੀਅਨ ਖੇਡਾਂ ਜੇਤੂ ਖਿਡਾਰਨ ਨੇ ਕਬੂਲਿਆ, ‘ਹਾਂ ਮੈਂ ਸਮਲਿੰਗੀ’

On Punjab

ਭਾਰਤ ਤੇ ਆਸਟ੍ਰੇਲੀਆ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ

On Punjab

IND vs NZ: ਟੈਸਟ ਸੀਰੀਜ਼ ਦਾ ਵੈਲਿੰਗਟਨ ‘ਚ ਅੱਜ ਹੋਵੇਗਾ ਆਗਾਜ਼, ਭਾਰਤੀ ਟੀਮ ਕੋਲ 12ਵੀਂ ਸੀਰੀਜ਼ ਜਿੱਤਣ ਦਾ ਮੌਕਾ

On Punjab