PreetNama
ਖਾਸ-ਖਬਰਾਂ/Important News

ਈਰਾਨ ’ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ’ਚ ਹੋਰ ਤਿੰਨ ਲੋਕਾਂ ਨੂੰ ਦਿੱਤੀ ਫਾਂਸੀ, ਹੁਣ ਤਕ ਸੱਤ ਲੋਕ ਫਾਂਸੀ ’ਤੇ ਲਟਕਾਏ

ਈਰਾਨ ਵਿਚ ਪਿਛਲੇ ਸਾਲ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਤਿੰਨ ਲੋਕਾਂ ਨੂੰ ਸ਼ੁੱਕਰਵਾਰ ਨੂੰ ਫਾਂਸੀ ਦਿੱਤੀ ਗਈ। ਮਨੁੱਖੀ ਅਧਿਕਾਰ ਸਮੂਹਾਂ ਦੇ ਇਤਰਾਜ਼ਾਂ ਨੂੰ ਦਰਕਿਨਾਰ ਕਰਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਅਧਿਕਾਰ ਸਮੂਹਾਂ ਨੇ ਕਿਹਾ ਕਿ ਪ੍ਰਦਰਸ਼ਨ ਨੂੰ ਲੈ ਕੇ ਹੁਣ ਤਕ ਸੱਤ ਲੋਕਾਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਸਾਰਿਆਂ ਨੂੰ ਗੁਪਤ ਅਦਾਲਤਾਂ ਨੇ ਦੋਸ਼ੀ ਠਹਿਰਾਉਂਦੇ ਹੋਏ ਮੌਤ ਦੀ ਸਜ਼ਾ ਸੁਣਾਈ ਸੀ।

ਈਰਾਨੀ ਨਿਆਪਾਲਿਕਾ ਦੀ ਵੈੱਬਸਾਈਟ ਮਿਜਾਨ ਮੁਤਾਬਕ, ਮਾਜਿਦ ਕਾਜੇਮੀ, ਸਾਲੇਹ ਮੀਰਹਾਸ਼ੇਮੀ ਅਤੇ ਸਈਅਦ ਯਾਘੈਬੀ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਤਿੰਨਾਂ ਨੇ ਪਿਛਲੇ ਸਾਲ ਨਵੰਬਰ ਵਿਚ ਦੇਸ਼ ਪੱਧਰੀ ਪ੍ਰਦਰਸ਼ਨਾਂ ਦੌਰਾਨ ਇਸਫਾਹਾਨ ਵਿਚ ਇਕ ਪੁਲਿਸ ਅਧਿਕਾਰੀ ਅਤੇ ਨੀਮ ਸੁਰੱਖਿਆ ਬਾਸਿਜ ਸਮੂਹ ਦੇ ਦੋ ਮੈਂਬਰਾਂ ਦੀ ਜਾਨ ਲੈ ਲਈ ਸੀ। ਲੰਘੀ ਸਤੰਬਰ ਵਿਚ ਬਿਨਾਂ ਹਿਜਾਬ ਫੜੀ ਗਈ 22 ਸਾਲਾ ਕੁਰਦਿਸ਼ ਕੁੜੀ ਮਹਿਸਾ ਅਮੀਨੀ ਦੀ ਪੁਲਿਸ ਹਿਰਾਸਤ ਵਿਚ ਮੌਤ ਤੋਂ ਬਾਅਦ ਪ੍ਰਦਰਸ਼ਨ ਸ਼ੁਰੂ ਹੋਏ ਸਨ। 1979 ਵਿਚ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਤੋਂ ਸੱਤਾ ’ਤੇ ਕਾਬਿਜ ਕੱਟੜ ਮੌਲਵੀਆਂ ਦੇ ਵਿਰੋਧ ਵਿਚ ਪ੍ਰਦਰਸ਼ਨ ਤੇਜ਼ੀ ਨਾਲ ਪੂਰੇ ਦੇਸ਼ ਵਿਚ ਫੈਲ ਗਏ ਸਨ। ਮਹੀਨਿਆਂ ਤਕ ਚੱਲੇ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਕਰਮੀਆਂ ਸਣੇ 500 ਤੋਂ ਵੱਧ ਲੋਕ ਮਾਰੇ ਗਏ। ਕਰੀਬ 1900 ਲੋਕ ਗਿ੍ਰਫ਼ਤਾਰ ਕੀਤੇ ਗਏ, ਜਿਨ੍ਹਾਂ ਵਿਚੋਂ ਕਈਆਂ ਨੂੰ ਰਿਹਾਅ ਕੀਤਾ

ਫਾਂਸੀ ਦੇਣ ਵਾਲੇ ਦੇਸ਼ਾਂ ’ਚ ਈਰਾਨ ਅੱਗੇ

ਈਰਾਨ ਫਾਂਸੀ ਦੀ ਸਜ਼ਾ ਦੇਣ ਵਾਲੇ ਵਿਸ਼ਵ ਦੇ ਮੋਹਰੀ ਦੇਸ਼ਾਂ ਵਿਚੋਂ ਇਕ ਹੈ। 2022 ਵਿਚ ਇਸ ਦੇਸ਼ ਨੇ 582 ਲੋਕਾਂ ਨੂੰ ਫਾਂਸੀ ਦਿੱਤੀ ਗਈ ਸੀ ਜਦਕਿ 2021 ਵਿਚ 333 ਲੋਕਾਂ ਨੂੰ ਫਾਂਸੀ ’ਤੇ ਲਟਕਾਇਆ ਗਿਆ ਸੀ। ਡਰੱਗਜ਼ ਤਸਕਰੀ, ਈਸ਼ਨਿੰਦਾ ਅਤੇ ਭ੍ਰਿਸ਼ਟਾਚਾਰ ਵਰਗੇ ਮਾਮਲਿਆਂ ਵਿਚ ਫਾਂਸੀ ਦਿੱਤੀ ਜਾਂਦੀ ਹੈ

Related posts

ਦੇਸ਼ ਵਿਚ ਚਾਂਦੀ ਦੀਆਂ ਕੀਮਤਾਂ ਨੇ ਤੋੜਿਆ ਰਿਕਾਰਡ; ਪਹਿਲੀ ਵਾਰ ਡੇਢ ਲੱਖ ਰੁਪਏ ਪ੍ਰਤੀ ਕਿਲੋਗ੍ਰਾਮ

On Punjab

ਭਾਰਤੀ ਲੇਖਿਕਾ ਐਨੀ ਜ਼ੈਦੀ ਨੇ ਜਿੱਤਿਆ 1 ਲੱਖ ਡਾਲਰ ਦਾ ਪੁਰਸਕਾਰ

On Punjab

ਅਫ਼ਗਾਨ ਦੇ ਹਿੰਦੂ-ਸਿੱਖਾਂ ਨੂੰ ਨਿਊਜ਼ੀਲੈਂਡ ਲਿਆਉਣ ਦੀ ਉੱਠੀ ਮੰਗ, ਕੰਵਲਜੀਤ ਬਖਸ਼ੀ ਨੇ ਲਿਖਿਆ ਪ੍ਰਧਾਨ ਮੰਤਰੀ ਜੈਸਿੰਡਾ ਨੂੰ ਪੱਤਰ

On Punjab