59.63 F
New York, US
May 17, 2024
PreetNama
ਖਾਸ-ਖਬਰਾਂ/Important News

ਕੈਨੇਡਾ ’ਚ ਅਮਰੀਕੀ ਐੱਚ-1ਬੀ ਵੀਜ਼ਾ ਧਾਰਕਾਂ ਦੀ ਅਰਜ਼ੀਆਂ ਦਾ ਕੋਟਾ ਪੂਰਾ

ਅਮਰੀਕਾ ਦੇ 10 ਹਜ਼ਾਰ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਦੇਸ਼ ’ਚ ਆਉਣ ਤੇ ਕੰਮ ਕਰਨ ਦੀ ਇਜਾਜ਼ਤ ਦੇਣ ਦੇ ਕੈਨੇਡਾ ਸਰਕਾਰ ਦੇ ਫ਼ੈਸਲੇ ਨਾਲ ਭਾਰਤੀ ਪੇਸ਼ੇਵਰਾਂ ਨੂੰ ਫ਼ਾਇਦਾ ਮਿਲਣਾ ਤੈਅ ਹੈ। ਇਸ ਯੋਜਨਾ ਤਹਿਤ ਪਹਿਲੇ ਹੀ ਦਿਨ ਅਰਜ਼ੀਆਂ ਦਾ ਟੀਚਾ ਪੂਰਾ ਹੋ ਜਾਣ ਨਾਲ ਕੈਨੇਡਾ ਸਰਕਾਰ ਕਾਫ਼ੀ ਉਤਸ਼ਾਹਤ ਹੈ। ਦੇਸ਼ ’ਚ ਉੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਕਮੀ ਕਾਰਨ ਕੈਨੇਡਾ ਨੇ ਹਾਲੀਆ ਇਸ ਯੋਜਨਾ ਦਾ ਐਲਾਨ ਕੀਤਾ ਸੀ।

ਕੈਨੇਡਾ ਸਰਕਾਰ ਨੇ ਅਮਰੀਕੀ ਐੱਚ-1ਬੀ ਵੀਜ਼ਾ ਧਾਰਕਾਂ ਲਈ ਨਵਾਂ ਵਰਕ ਪਰਮਿਟ ਰਸਮੀ ਤੌਰ ’ਤੇ 16 ਜੁਲਾਈ ਨੂੰ ਅਪਲਾਈ ਕਰਨ ਲਈ ਖੋਲ੍ਹਿਆ ਸੀ। ਇਮੀਗਰੇਸ਼ਨ, ਸ਼ਰਨਾਰਥੀ ਤੇ ਨਾਗਰਿਕਤਾ ਕੈਨੇਡਾ (ਆਈਆਰਸੀਸੀ) ਦਾ ਕਹਿਣਾ ਹੈ ਕਿ ਬਿਨੈਕਾਰ ਹੁਣ ਇਸ ਯੋਜਨਾ ਲਈ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਆਈਆਰਸੀਸੀ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਕਿ ਅਸੀਂ 17 ਜੁਲਾਈ, 2023 ਨੂੰ ਇਸ ਪਹਿਲ ਲਈ 10 ਹਜ਼ਾਰ ਅਰਜ਼ੀਆਂ ਦੀ ਹੱਦ ਤੱਕ ਪੁੱਜ ਗਏ। ਹੁਣ ਕੋਈ ਹੋਰ ਅਰਜ਼ੀ ਸਵੀਕਾਰ ਨਹੀਂ ਕੀਤੀ ਜਾ ਰਹੀ। ਯੋਜਨਾ ਤਹਿਤ ਐੱਚ-1ਬੀ ਵੀਜ਼ਾ ਧਾਰਕਾਂ ਦੇ ਪਰਿਵਾਰ ਨੂੰ ਵੀ ਅਧਿਐਨ ਤੇ ਵਰਕ ਪਰਮਿਟ ਜਾਰੀ ਕੀਤਾ ਜਾ ਸਕਦਾ ਹੈ। ਉਹ ਕੈਨੇਡਾ ’ਚ ਆਰਜ਼ੀ ਨਿਵਾਸ ਲਈ ਅਪਲਾਈ ਕਰ ਸਕਦੇ ਹਨ।

ਅਮਰੀਕੀ ਤਕਨੀਕੀ ਕੰਪਨੀਆਂ ਵੱਲੋਂ ਛਾਂਟੀ ਦੇ ਸ਼ਿਕਾਰ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਇਸ ਨਾਲ ਫ਼ਾਇਦਾ ਮਿਲਣਾ ਤੈਅ ਹੈ, ਇਨ੍ਹਾਂ ’ਚ ਵੱਡੀ ਗਿਣਤੀ ਭਾਰਤੀ ਪੇਸ਼ੇਵਰਾਂ ਦੀ ਹੈ। ਐੱਚ-1ਬੀ ਇਕ ਗ਼ੈਰ-ਅਪਰਵਾਸੀ ਵੀਜ਼ਾ ਹੈ ਜਿਸ ਦੇ ਆਧਾਰ ’ਤੇ ਅਮਰੀਕੀ ਕੰਪਨੀਆਂ ਨੂੰ ਸਿਖਲਾਈ ਪ੍ਰਾਪਤ ਵਿਦੇਸ਼ੀ ਕਾਮਿਆਂ ਨੂੰ ਖ਼ਾਸ ਸਮੇਂ ਲਈ ਨਿਯੁਕਤ ਕਰਨ ਦੀ ਇਜਾਜ਼ਤ ਮਿਲਦੀ ਹੈ।

Related posts

ਅਫ਼ਗਾਨ ਦੇ ਹਿੰਦੂ-ਸਿੱਖਾਂ ਨੂੰ ਨਿਊਜ਼ੀਲੈਂਡ ਲਿਆਉਣ ਦੀ ਉੱਠੀ ਮੰਗ, ਕੰਵਲਜੀਤ ਬਖਸ਼ੀ ਨੇ ਲਿਖਿਆ ਪ੍ਰਧਾਨ ਮੰਤਰੀ ਜੈਸਿੰਡਾ ਨੂੰ ਪੱਤਰ

On Punjab

Imran khan Injured: ਇਮਰਾਨ ਖਾਨ ਨੇ ਤਿੰਨ ਲੋਕਾਂ ‘ਤੇ ਹੱਤਿਆ ਦੀ ਕੋਸ਼ਿਸ਼ ਦਾ ਲਗਾਇਆ ਦੋਸ਼, ਸ਼ਾਹਬਾਜ਼ ਸ਼ਰੀਫ ਦਾ ਵੀ ਲਿਆ ਨਾਂ

On Punjab

ਪਾਕਿ ਫ਼ੌਜ ਨੂੰ ਅਮਰੀਕਾ ਦੇਵੇਗਾ 865 ਕਰੋੜ ਰੁਪਏ, ਭਾਰਤ ਫਿਕਰਾਂ ‘ਚ ਡੁੱਬਿਆ

On Punjab