79.59 F
New York, US
July 14, 2025
PreetNama
ਸਿਹਤ/Health

TB ਨਾਲ ਲੜਨ ਵਾਲੀ ਮਾਸਟਰ ਸੈੱਲ ਦੀ ਪਛਾਣ

TB Master Cells: ਨਵੀਂ ਦਿੱਲੀ : ਟੀ ਬੀ ਇੱਕ ਅਜਿਹੀ ਬੀਮਾਰੀ ਹੈ ਜੋ ਮਾਈਕੋਈਕਟੀਰੀਅਮ ਟਯੂਬਕੁਲੋਸਿਸ ਬੈਕਟੀਰੀਆ ਦੇ ਕਾਰਨ ਫੈਲਦੀ ਹੈ। ਇਹ ਜ਼ਿਆਦਾਤਰ ਫੇਫੜਿਆਂ ‘ਚ ਹੁੰਦੀ ਹੈ ਅਤੇ ਇਸ ਨਾਲ ਰੋਗੀ ਨੂੰ ਖਾਂਸੀ, ਕਫ ਅਤੇ ਬੁਖਾਰ ਹੋ ਜਾਂਦਾ ਹੈ। ਇਹ ਇਕ ਤਰ੍ਹਾਂ ਨਾਲ ਛੂਤ ਦਾ ਰੋਗ ਹੁੰਦਾ ਹੈ। ਜਿਸ ਦਾ ਜੇ ਸ਼ੁਰੂਆਤ ਵਿਚ ਹੀ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗੀ ਦੇ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ।ਖੋਜੀਆਂ ਨੇ ਇਕ ਮਾਸਟਰ ਸੈੱਲ (ਕੋਸ਼ਿਕਾ) ਦੀ ਪਛਾਣ ਕੀਤੀ ਹੈ। ਇਹ ਟੀਬੀ ਦੇ ਇਨਫੈਕਸ਼ਨ ਦੇ ਮੁੱਢਲੇ ਦਿਨਾਂ ‘ਚ ਸਰੀਰ ਦੇ ਇਮਿਊਨ ਸਿਸਟਮ ਦੀ ਪ੍ਰਤੀਕਿਰਿਆ ‘ਚ ਤਾਲਮੇਲ ਦਾ ਕੰਮ ਕਰਦੀ ਹੈ। ਇੱਕ ਅਧਿਐਨ ਮੁਤਾਬਕ, ਖੋਜੀਆਂ ਨੇ ਪਾਇਆ ਕਿ ਇਸ ਤਰ੍ਹਾਂ ਦੀਆਂ ਕੋਸ਼ਿਕਾਵਾਂ ਦੀਆਂ ਸਰਗਰਮੀਆਂ ਨੂੰ ਮਜ਼ਬੂਤ ਕਰਨ ਨਾਲ ਟੀਬੀ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਨੂੰ ਰੋਕਣ ‘ਚ ਮਦਦ ਮਿਲ ਸਕਦੀ ਹੈ।ਅਧਿਐਨ ‘ਚ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਤੇ ਅਫਰੀਕਾ ਹੈਲਥ ਰਿਸਰਚ ਇੰਸਟੀਚਿਊਟ ਦੇ ਖੋਜੀਆਂ ਨੇ ਟੀਬੀ ਬੈਕਟੀਰੀਆ ਨਾਲ ਸਰੀਰ ਦੀ ਰੱਖਿਆ ਕਰਨ ਵਾਲੇ ਇਮਿਊਨ ਸੈੱਲਜ਼ ਦੀ ਪਛਾਣ ਕਰਨ ਲਈ ਇਨਸਾਨਾਂ ਤੇ ਪਸ਼ੂਆਂ ‘ਤੇ ਖੋਜ ਕੀਤੀ। ਉਨ੍ਹਾਂ ਪਾਇਆ ਕਿ ਗਰੁੱਪ 3 ਇਨੈੱਟ ਲਿਮਫੋਈਡ ਸੈੱਲਜ਼ (ਆਈਐੱਲਸੀ-3) ਨਾਂ ਦੀਆਂ ਕੋਸ਼ਿਕਾਵਾਂ ਟੀਬੀ ਇਨਫੈਕਸ਼ਨ ਦੇ ਪਹਿਲੇ ਦੋ ਹਫ਼ਤਿਆਂ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਦੱਸ ਦੇਈਏ ਕਿ ਜ਼ਿਆਦਾ ਸਿਗਰਟ ਦੀ ਵਰਤੋਂ, ਸ਼ਰਾਬ ਦੀ ਵਰਤੋਂ, ਸਾਫ-ਸਫਾਈ ਨਾ ਰੱਖਣਾ, ਪ੍ਰਦੂਸ਼ਤ ਹਵਾ ਵਿਚ ਸਾਹ ਲੈਣਾ TB ਹੋਣ ਦੇ ਮੁੱਖ ਕਾਰਨ ਹਨ । ਦੱਸ ਦੇਈਏ ਕਿ ਜੇਕਰ ਇਸਦਾ ਸਮੇਂ ‘ਤੇ ਨਾ ਪਤਾ ਲੱਗੇ ਤਾਂ ਵਿਆਕਤੀ ਦੀ ਜਾਨ ਵੀ ਜਾ ਸਕਦੀ ਹੈ।

Related posts

ਯਾਤਰਾ ਪਾਬੰਦੀ ਲਾਉਣ ‘ਤੇ ਭੜਕਿਆ ਦੱਖਣੀ ਅਫਰੀਕਾ, ਕਿਹਾ- ਸਾਨੂੰ ਨਵੇਂ ਵੇਰੀਐਂਟ ਦਾ ਜਲਦੀ ਪਤਾ ਲਾਉਣ ਦੀ ਮਿਲੀ ਸਜ਼ਾ

On Punjab

Cancer Ayurveda Treatment:: ਆਯੁਰਵੇਦ ਦੀ ਮਦਦ ਨਾਲ ਇੰਝ ਕਰ ਸਕਦੇ ਹੋ ਕੈਂਸਰ ਨੂੰ ਖਤਮ, ਜਾਣੋ

On Punjab

Lifestyle News : ਪਸੀਨੇ ਦੀ ਬਦਬੂ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਤਰੀਕੇ ਬੇਹੱਦ ਹਨ ਅਸਰਦਾਰ

On Punjab