PreetNama
ਫਿਲਮ-ਸੰਸਾਰ/Filmy

Sushant Singh Rajput ਦੀ ਬਰਸੀ ‘ਤੇ ਅਰਜੁਨ ਬਿਜਲਾਨੀ ਨੂੰ ਆਈ ਯਾਦ, ਆਖਰੀ ਵਾਰ ਭੇਜਿਆ ਸੀ ਇਹ ਮੈਸੇਜ

ਖਤਰੋਂ ਕੇ ਖਿਲਾੜੀ 11 ਦੇ ਮੁਕਾਬਲੇਬਾਜ਼ ਅਰਜੁਨ ਬਿਜਲਾਨੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਬਰਸੀ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਆਪਣੇ ਘਰ ਮ੍ਰਿਤਕ ਪਾਏ ਗਏ ਸੀ। 14 ਜੂਨ ਨੂੰ ਉਨ੍ਹਾਂ ਦੀ ਬਰਸੀ ਹੈ। ਟੀਵੀ ਕਲਾਕਾਰ ਅਰਜੁਨ ਬਿਜਲਾਨੀ ਨੇ ਮਈ 2020 ‘ਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਗੱਲ ਕੀਤੀ ਸੀ। ਅਰਜੁਨ ਤੇ ਸੁਸ਼ਾਂਤ ਇਕ ਦੂਜੇ ਨੂੰ ਟੈਲੀਵਿਜ਼ਨ ਇੰਡਸਟਰੀ ‘ਚ ਕਰੀਅਰ ਦੀ ਸ਼ੁਰੂਆਤ ਤੋਂ ਜਾਣਦੇ ਸੀ। ਅਰਜੁਨ ਇਨੀਂ ਦਿਨੀਂ ਖਤਰੋਂ ਕੇ ਖਿਲਾੜੀ 11 ਦੀ ਸ਼ੂਟਿੰਗ ਦੱਖਣੀ ਅਫਰੀਕਾ ‘ਚ ਕਰ ਰਹੇ ਹਨ।

ਅਰਜੁਨ ਬਿਜਲਾਨੀ ਨੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਹੋਈ ਆਖਰੀ ਵਾਰ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਅੱਜ ਵੀ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦੇ ਹਨ। ਅਰਜੁਨ ਬਿਜਲਾਨੀ ਨੂੰ ਇਹ ਯਾਦ ਨਹੀਂ ਹੈ ਕਿ ਉਨ੍ਹਾਂ ਦੀ ਆਖਰੀ ਵਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਮੁਲਾਕਾਤ ਕਦੋਂ ਹੋਈ ਸੀ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਮਈ 2020 ‘ਚ ਉਨ੍ਹਾਂ ਨੇ ਸੁਸ਼ਾਂਤ ਨੂੰ ਇਕ ਮੈਸੇਜ ਭੇਜਿਆ ਸੀ। ਹਾਲਾਂਕਿ ਉਨ੍ਹਾਂ ਦਾ ਰਿਪਲਾਈ ਨਹੀਂ ਆਇਆ ਸੀ। ਅਰਜੁਨ ਬਿਜਲਾਨੀ ਨੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।

Related posts

Honey Singh ਨੇ ਬਾਦਸ਼ਾਹ ਦੇ ਰੈਪ ਦਾ ਉਡਾਇਆ ਮਜ਼ਾਕ ? ਕਿਹਾ- ‘ਇਹੋ ਜਿਹੇ ਲਿਰਿਕਸ ਲਿਖਵਾਉਣੇ ਹਨ’ Honey Singh ਨੇ ਆਪਣੀ ਇੰਸਟਾ ਸਟੋਰੀ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ Badshah ‘ਤੇ ਨਿਸ਼ਾਨਾ ਵਿੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਟੋਰੀ ਤੋਂ ਬਾਅਦ ਪ੍ਰਸ਼ੰਸਕਾਂ ਨੇ ਇਕ ਵਾਰ ਫਿਰ ਤੋਂ ਉਨ੍ਹਾਂ ਦੀ ਲੜਾਈ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਹਨ।

On Punjab

Sidhu Moose Wala ਦਾ 11 ਜੂਨ ਨੂੰ ਸੀ ਜਨਮਦਿਨ, ਤੈਅ ਹੋ ਗਿਆ ਸੀ ਵਿਆਹ, ਮੰਗੇਤਰ ਨੇ ਕੀਤੇ ਅੰਤਿਮ ਦਰਸ਼ਨ

On Punjab

ਅਜੈ ਦੇਵਗਨ ਦੀ ‘ਰੇਡ-2’ ਅਗਲੇ ਸਾਲ ਹੋਵੇਗੀ ਰਿਲੀਜ਼

On Punjab