PreetNama
ਫਿਲਮ-ਸੰਸਾਰ/Filmy

Surekha Sikri ਦੇ ਦੇਹਾਂਤ ਤੋਂ ਬਾਲਿਕਾ ਵਧੂ ਦੀ ‘ਆਨੰਦੀ’ ਹੋਈ ਦੁਖੀ, ਕਹੀ ਇਹ ਗੱਲ

ਬਾਲਿਕਾ ਵਧੂ’ ‘ਚ ਨਜ਼ਰ ਆ ਚੁੱਕੀ ਅਵਿਕਾ ਗੌਰ ਨੇ ਸੁਰੇਖਾ ਸਿਕਰੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ। ਅਵਿਕਾ ਗੌਰ ਬਾਲਿਕਾ ਵਧੂ ‘ਚ ਆਨੰਦੀ ਦੀ ਭੂਮਿਕਾ ਨਿਭਾਉਂਦੀ ਸੀ। ਅਵਿਕਾ ਗੌਰ ਨੇ ਸੁਰੇਖਾ ਸਿਕਰੀ ਨਾਲ ਕੰਮ ਕੀਤੇ ਆਪਣੇ ਅਨੁਭਵ ਨੂੰ ਵੀ ਯਾਦ ਕੀਤਾ। ਅਵਿਕਾ ਗੌਰ ਨੇ ਇਕ ਇੰਟਰਵਿਊ ਦਿੱਤੀ ਹੈ। ਇਸ ਇੰਟਰਵਿਊ ‘ਚ ਉਨ੍ਹਾਂ ਨੇ ਇਸ ਬਾਰੇ ‘ਚ ਦੱਸਿਆ ਹੈ।ਅਵਿਕਾ ਗੌਰ ਕਹਿੰਦੀ ਹੈ, ‘ਮੇਰੀ ਮਾਰਗ-ਦਰਸ਼ਕ ਸੁਰੇਖਾ ਸਿਕਰੀ ਜੀ ਦੇ ਦੇਹਾਂਤ ਤੋਂ ਮੈਂ ਦੁਖੀ ਹਾਂ। ਉਹ ਇਕ ਚੰਗੀ ਅਦਾਕਾਰਾ ਸੀ। ਉਹ ਮਹਾਨ ਸੀ। ਉਨ੍ਹਾਂ ਨੇ ਕਈ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ ਤੇ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸੁਰੇਖਾ ਮੈਮ ਇਕ ਪ੍ਰਰੇਣਾ ਸਥਾਨ ਹੈ। ਉਨ੍ਹਾਂ ਨੇ ਹਮੇਸ਼ਾ ਚੰਗੇ ਤੋਂ ਕੰਮ ਕੀਤਾ। ਮੈਂ ਉਨ੍ਹਾਂ ਬਾਰੇ ਕੀ ਕਹਾਂ, ਸੁਰੇਖਾ ਜੀ ਨੇ ਹਮੇਸ਼ਾ ਮਾਰਗ-ਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੀਜ਼ਾਂ ਨੂੰ ਕਿਵੇਂ ਕੀਤਾ ਜਾਂਦਾ ਹੈ। ਉਹ ਸਾਡੇ ਸਾਰਿਆਂ ਲਈ ਪ੍ਰਰੇਣਾ ਦੇ ਸਰੋਤ ਹਨ। ਅਸੀਂ ਉਨ੍ਹਾਂ ਦੇ ਵਰਗਾ ਬਣਨਾ ਚਾਹੁੰਦੇ ਹਾਂ। ਉਨ੍ਹਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ। ਉਨ੍ਹਾਂ ਵਰਗੀ ਕੋਈ ਔਰਤ ਨਹੀਂ ਹੋਵੇਗੀ।’

ਅਵਿਕਾ ਗੌਰ ਅੱਗੇ ਕਹਿੰਦੀ ਹੈ, ‘ਮੈਂ ਬਹੁਤ ਕਿਸਮਤ ਵਾਲੀ ਹਾਂ ਕਿ ਮੈਂ ਆਪਣੀ ਯਾਤਰਾ ਉਨ੍ਹਾਂ ਨਾਲ ਸ਼ੁਰੂ ਕਰ ਪਾਈ ਹਾਂ। ਉਨ੍ਹਾਂ ਦਾ ਅਸ਼ੀਰਵਾਦ ਮੇਰੇ ‘ਤੇ ਹਮੇਸ਼ਾ ਸੀ। ਉਹ ਮੇਰੀ ਹਮੇਸ਼ਾ ਸਹਾਇਤਾ ਕਰਦੀ ਸੀ। ਉਨ੍ਹਾਂ ਕਾਰਨ ਮੈਂ ਜ਼ਮੀਨ ‘ਤੇ ਰਹਿਣਾ ਸਿਖਿਆ। ਸੈੱਟ ‘ਤੇ ਉਨ੍ਹਾਂ ਨੇ ਮੈਨੂੰ ਅਜਿਹਾ ਕਦੇ ਮਹਿਸੂਸ ਨਹੀਂ ਕਰਵਾਇਆ ਕਿ ਮੈਂ ਇਕ ਅਨੁਭਵੀ ਕਲਾਕਾਰ ਨਾਲ ਕੰਮ ਕਰ ਰਹੀ ਹਾਂ। ਉਨ੍ਹਾਂ ਨੇ ਮੇਰੀ ਬਹੁਤ ਸਹਾਇਤਾ ਕੀਤੀ। ਉਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ਹਰ ਦਿਨ ਹਰ ਭੂਮਿਕਾ ਨੂੰ 100% ਦੇਣਾ ਚਾਹੀਦਾ। ਉਨ੍ਹਾਂ ਦੀ ਤਰ੍ਹਾਂ ਕੰਮ ਕਰਨਾ ਬਹੁਤ ਵੱਡੀ ਗੱਲ ਹੈ।’

Related posts

Sushant Singh Rajput Birthday: ਸੁਸ਼ਾਂਤ ਸਿੰਘ ਦੀ ਭੈਣ ਨੇ ਸ਼ੁਰੂ ਕੀਤੀ ਨਵੀਂ ਪਹਿਲ, ਵਿਦਿਆਰਥੀਆਂ ਨੂੰ ਦੇਵੇਗੀ ਇੰਨੇ ਲੱਖ ਰੁਪਏ ਦੀ Scholarship

On Punjab

ਪੰਜਾਬ ਦੇ ਮੁੱਖ ਮੰਤਰੀ ਨੇ ਫਿਲਮਾਂ ‘ਤੇ ਗੀਤਾਂ ਦੀ ਸ਼ੂਟਿੰਗ ਲਈ ਰਸਮੀ ਗਾਈਡਲਾਈਨਜ਼ ਜਾਰੀ ਕਰਨ ਦੇ ਦਿੱਤੇ ਆਦੇਸ਼

On Punjab

ਜਦੋਂ ਵਾਲਾਂ ਕਾਰਨ ਸ਼ਾਹਰੁਖ ਦੇ ਹੱਥੋਂ ਖਿਸਕਣ ਵਾਲੀ ਸੀ ਪਹਿਲੀ ਫਿਲਮ ਤਾਂ ਇਸ ਵਿਅਕਤੀ ਨੇ ਲਾਇਆ ਬੇੜਾ ਪਾਰ

On Punjab