PreetNama
ਰਾਜਨੀਤੀ/Politics

Sukhbir Singh tests positive: ਸੁਖਬੀਰ ਬਾਦਲ ਨੂੰ ਹੋਇਆ ਕੋਰੋਨਾ, ਰਿਪੋਰਟ ਆਈ ਪੌਜ਼ੇਟਿਵ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਸ ਬਾਰੇ ਉਨ੍ਹਾਂ ਟਵਿੱਟਰ ‘ਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਤਬੀਅਤ ਠੀਕ ਹੈ ਤੇ ਉਨ੍ਹਾਂ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੋ ਵੀ ਉਨ੍ਹਾਂ ਦੇ ਸੰਪਰਕ ‘ਚ ਆਏ ਹਨ, ਉਹ ਖੁਦ ਨੂੰ ਕੁਵਾਰੰਟੀਨ ਕਰ ਲੈਣ। ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਖੇਮਕਰਨ ਵਿਖੇ ਰੈਲੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਵਿਧਾਨ ਸਭਾ ਚੋਣਾਂ ਲਈ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਖੇਮਕਰਨ ਹਲਕੇ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨਿਆ। ਇਸ ਤੋਂ ਪਹਿਲਾਂ ਐਤਵਾਰ ਉਨ੍ਹਾਂ ਜਲਾਲਾਬਾਦ ਤੋਂ ਖੁਦ ਚੋਣ ਲੜਨ ਦਾ ਐਲਾਨ ਕੀਤਾ ਸੀ।

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਜਦੋਂਕਿ ਕਾਂਗਰਸ, ਭਾਜਪਾ ਤੇ ਆਪ ਨੂੰ ਦਿੱਲੀ ਤੋਂ ਹੁਕਮ ਆਉਂਦੇ ਹਨ। ਉਨ੍ਹਾਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਤੇ ਪੂਰੀ ਟੀਮ ਨੂੰ ਵਧਾਈ ਹੈ ਜਿੰਨਾ ਨੇ ਵੱਡਾ ਇਕੱਠ ਕੀਤਾ। ਉਨ੍ਹਾਂ ਕਿਹਾ ਕਿ ਮੈਂ ਜਲਾਲਾਬਾਦ ਵਿੱਚ ਕੈਪਟਨ ਖਿਲਾਫ ਜੰਗ ਸ਼ੁਰੂ ਕੀਤੀ ਸੀ। ਵਲਟੋਹਾ ਨੇ ਜਲਾਲਾਬਾਦ ਤੋਂ ਵੱਡਾ ਇਕੱਠ ਕੀਤਾ ਹੈ।

Related posts

ਫੇਸਬੁੱਕ ਨੇ ਰਿਲਾਇੰਸ ਦੇ AI ਉੱਦਮ ਵਿੱਚ 30 ਫੀਸਦੀ ਹਿੱਸੇਦਾਰੀ ਰੱਖੀ

On Punjab

ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ, ਹਸਪਤਾਲ ਨੇ ਜਾਰੀ ਕੀਤਾ ਸਿਹਤ ਬੁਲੇਟਿਨ

On Punjab

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪੁੱਜੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਚਾਰੇ ਕਾਰਜਕਾਰੀ ਪ੍ਰਧਾਨ ਵੀ ਮੌਜੂਦ

On Punjab