PreetNama
ਖੇਡ-ਜਗਤ/Sports News

Simranjit Kaur Profile: ਪੰਜਾਬ ਦੀ ਮੁਟਿਆਰ ਪਹਿਲੀ ਵਾਰ ਓਲੰਪਿਕ ’ਚ ਕਰੇਗੀ ਮੁੱਕੇਬਾਜ਼ੀ

ਪੰਜਾਬ ਦੀ ਧਰਤੀ ’ਤੇ ਵੈਸੇ ਤਾਂ ਕਈ ਖਿਡਾਰੀ ਜਨਮੇ ਹਨ, ਜਿਨ੍ਹਾਂ ਨੇ ਦੇਸ਼ ਦਾ ਨਾਂ ਦੁਨੀਆ ਭਰ ’ਚ ਰੋਸ਼ਨ ਕੀਤਾ ਹੈ, ਪਰ 26 ਸਾਲ ਦੀ ਸਿਮਰਨਜੀਤ ਕੌਰ ਪੰਜਾਬ ਦੀ ਪਹਿਲੀ ਅਜਿਹੀ ਮਹਿਲਾ ਮੁੱਕੇਬਾਜ਼ ਹੈ, ਜਿਨ੍ਹਾਂ ਨੇ ਓਲੰਪਿਕ ਲਈ ਟਿਕਟ ਕਟਵਾਇਆ ਹੈ। ਜਲਦ ਹੀ ਸਿਮਰਨਜੀਤ ਕੌਰ ਤੁਹਾਨੂੰ ਟੋਕੀਓ ਓਲੰਪਿਕ ਦੇ ਰਿੰਗ ’ਚ ਨਜ਼ਰ ਆਵੇਗੀ ਤੇ ਦੇਸ਼ ਲਈ ਮੈਡਲ ਲਿਆਉਣ ਲਈ ਆਪਣੇ ਵਿਰੋਧੀ ਖਿਡਾਰੀਆਂ ਨਾਲ ਦੋ-ਦੋ ਹੱਥ ਕਰਦੀ ਨਜ਼ਰ ਆਵੇਗੀ।

ਸਿਮਰਨਜੀਤ ਕੌਰ ਨੂੰ ਵੂਮੈਨਜ਼ ਕੈਟੇਗਰੀ ਦੇ 60 ਕਿਲੋਗ੍ਰਾਮ ਭਾਰ ਵਰਗ ’ਚ ਬਾਕਸਿੰਗ ’ਚ ਦੋ-ਦੋ ਹੱਥ ਕਰਦੇ ਦੇਖਿਆ ਜਾਵੇਗਾ। ਪੰਜਾਬ ਦੇ ਚੱਕਰ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਦੇ ਪਰਿਵਾਰ ਦਾ ਨਾਤਾ ਖੇਡ ਨਾਲ ਜ਼ਰੂਰ ਰਿਹਾ ਹੈ ਪਰ ਕੋਈ ਵੱਡਾ ਖਿਡਾਰੀ ਅਜੇ ਤਕ ਉਨ੍ਹਾਂ ਦੇ ਪਰਿਵਾਰ ਤੋਂ ਨਹੀਂ ਨਿਕਲਿਆ ਹੈ। ਹਾਲਾਂਕਿ ਉਨ੍ਹਾਂ ਦੇ ਭਰਾ-ਭੈਣ ਬਾਕਸਿੰਗ ਜ਼ਰੂਰ ਕਰਦੇ ਹਨ ਤੇ ਰਾਸ਼ਟਰੀ ਪੱਧਰ ਤਕ ਖੇਡ ਚੁੱਕੇ ਹਨ ਪਰ ਸਭ ਤੋਂ ਅੱਗੇ ਸਿਮਰਨਜੀਤ ਕੌਰ ਹੈ, ਜਿਨ੍ਹਾਂ ਤੋਂ ਸਾਰਿਆਂ ਨੂੰ ਉਮੀਦ ਹੈ।

2011 ਤੋਂ ਸਿਮਰਨਜੀਤ ਕੌਰ ਪੇਸ਼ੇਵਰ ਮੁੱਕੇਬਾਜ਼ੀ ’ਚ ਹੈ ਪਰ ਅਜੇ ਤਕ ਦੇਸ਼ ਲਈ ਕੋਈ ਵੱਡਾ ਮੈਡਲ ਉਨ੍ਹਾਂ ਨੇ ਨਹੀਂ ਜਿੱਤਿਆ ਹੈ। ਅਜਿਹੇ ’ਚ ਇਸ ਕਲੰਕ ਨੂੰ ਧੋਣ ਦਾ ਉਨ੍ਹਾਂ ਕੋਲ ਮੌਕਾ ਹੈ। ਖੁਦ ‘ਜਾਗਰਣ ਸਮੂਹ’ ਨਾਲ ਕੀਤੀ ਗਈ ਗੱਲਬਾਤ ’ਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਓਲੰਪਿਕ ਲਈ ਖੂਬ ਤਿਆਰੀ ਕੀਤੀ ਹੈ ਤੇ ਵਿਰੋਧੀ ਖਿਡਾਰੀਆਂ ਦੀ ਕਮਜ਼ੋਰੀ ਨੂੰ ਤਲਾਸ਼ਦੇ ਹੋਏ ਖੁਦ ਦੀਆਂ ਕਮਜ਼ੋਰੀਆਂ ਨੂੰ ਵੀ ਦੂਰ ਕਰ ਰਹੀ ਹੈ। ਇਸ ਦਾ ਨਤੀਜਾ ਸਾਨੂੰ ਓਲੰਪਿਕ ਦੇ ਰਿੰਗ ’ਚ ਦੇਖਣ ਨੂੰ ਮਿਲ ਸਕਦਾ ਹੈ।ਸਿਮਰਨਜੀਤ ਕੌਰ ਨੇ 2018 ਏਆਈਬੀਏ ਵੋਮੈਨਜ਼ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ ਤਾਂਬੇ ਦਾ ਮੈਡਲ ਜਿੱਤਿਆ ਹੈ। 64 ਕਿਲੋਗ੍ਰਾਮ ਭਾਰ ਵਰਗ ’ਚ ਸਿਮਰਨਜੀਤ ਕੌਰ ਨੇ ਅਹਿਮਟ ਕਾਮਰਟ ਬਾਕਸਿੰਗ ਟੂਰਨਾਮੈਂਟ ’ਚ ਗੋਲਡ ਮੈਡਲ ਜਿੱਤਿਆ ਹੈ। 9 ਮਾਰਚ 2021 ਨੂੰ ਸਿਮਰਨਜੀਤ ਕੌਰ ਨੂੰ ਟੋਕੀਓ ਓਲੰਪਿਕ ਦਾ ਟਿਕਟ ਮਿਲਿਆ ਸੀ, ਜਦੋਂ ਉਨ੍ਹ ਨੇ ਏਸ਼ੀਅਨ ਬਾਕਸਿੰਗ ਓਲੰਪਿਕ ਕੁਆਲੀਫਾਈ ਟੂਰਨਾਮੈਂਟ ’ਚ ਜਾਰਡਨ ’ਚ ਫਾਈਨਲ ਮੁਕਾਬਲਾ ਹਾਰਿਆ ਸੀ, ਪਰ ਸਿਲਵਰ ਮੈਡਲ ਆਪਣੇ ਨਾਂ ਕੀਤਾ ਸੀ।

Related posts

ਰੀਓ ਤੋਂ ਟੋਕੀਓ ਓਲੰਪਿਕ ਤਕ ਦਾ ਸਫ਼ਰ : ਭਵਿੱਖ ਦਾ ਕਿਹੜਾ ਅਥਲੀਟ ਚੁੱਕੇਗਾ ਫੈਲਪਸ ਦੇ ਮੈਡਲਾਂ ਦੀ ਪੰਡ

On Punjab

ਕ੍ਰਿਕੇਟ ਦੇ ਸ਼ੋਰ-ਸ਼ਰਾਬੇ ‘ਚ ਗਵਾਚੀ ਦੋ ਧੀਆਂ ਦੀ ਇਤਿਹਾਸਕ ਪ੍ਰਾਪਤੀ

On Punjab

12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਮਹਿਲਾ ਹਾਕੀ ‘ਚ ਮਨਪ੍ਰੀਤ ਕੌਰ ਕਰੇਗੀ ਪੰਜਾਬ ਟੀਮ ਦੀ ਕਪਤਾਨੀ

On Punjab