22.17 F
New York, US
January 27, 2026
PreetNama
ਖਬਰਾਂ/News

Sharry Mann: ਸ਼ੈਰੀ ਮਾਨ ਨੇ ਫਿਰ ਪਰਮੀਸ਼ ਵਰਮਾ ‘ਤੇ ਕੱਸਿਆ ਤੰਜ? ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਬਾਰੇ ਤਾਂ ਸਭ ਜਾਣਦੇ ਹਨ ਕਿ ਇਹ ਦੋਵੇਂ ਹੀ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਕਿਸੇ ਸਮੇਂ ਦੋਵੇਂ ਇੱਕ ਦੂਜੇ ਦੇ ਜਿਗਰੀ ਦੋਸਤ ਹੁੰਦੇ ਸੀ, ਪਰ ਅੱਜ ਇਨ੍ਹਾਂ ਦੋਵਾਂ ਦੀ ਕੱਟੜ ਦੁਸ਼ਮਣੀ ਹੈ।  ਇਨ੍ਹਾਂ ਦੋਵਾਂ ਦਾ ਵਿਵਾਦ 2021 ‘ਚ ਪਰਮੀਸ਼ ਦੇ ਵਿਆਹ ਦੌਰਾਨ ਸ਼ੁਰੂ ਹੋਇਆ। ਇਹ ਵਿਵਾਦ ਪਿਛਲੇ ਸਾਲ ਉਦੋਂ ਜ਼ਿਆਦਾ ਭਖ ਗਿਆ, ਜਦੋਂ ਸ਼ੈਰੀ ਨੇ ਸ਼ਰਾਬ ਦੇ ਨਸ਼ੇ ‘ਚ ਟੱਲੀ ਹੋ ਕੇ ਪਰਮੀਸ਼ ਨੂੰ ਗੰਦੀਆਂ ਗਾਲਾਂ ਕੱਢੀਆਂ। ਇਸ ਤੋਂ ਬਾਅਦ ਪਰਮੀਸ਼ ਨੇ ਵੀ ਮਾਨ ਨੂੰ ਸੋਸ਼ਲ ਮੀਡੀਆ ‘ਤੇ ਕਰਾਰਾ ਜਵਾਬ ਦਿੱਤਾ। ਪਰਮੀਸ਼ ਨੇ ਤਾਂ ਸ਼ੈਰੀ ਨੂੰ ਗਧਾ ਤੱਕ ਕਹਿ ਦਿੱਤਾ ਸੀ।

ਇੰਜ ਲੱਗਿਆ ਸੀ ਕਿ ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦਾ ਇਹ ਵਿਵਾਦ ਹੁਣ ਖਤਮ ਹੋ ਗਿਆ ਹੈ, ਪਰ ਸ਼ੈਰੀ ਮਾਨ ਦੀ ਹਾਲੀਆ ਪੋਸਟ ਨੂੰ ਦੇਖ ਕੇ ਇਹ ਬਿਲਕੁਲ ਵੀ ਨਹੀਂ ਲੱਗ ਰਿਹਾ।  ਸ਼ੈਰੀ ਮਾਨ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਜਦੋਂ ਤੁਹਾਡਾ ਦਿਲ ਸਾਫ ਤੇ ਇਰਾਦੇ ਨੇਕ ਹੁੰਦੇ ਹਨ ਤਾਂ ਤੁਸੀਂ ਲੋਕਾਂ ਨੂੰ ਨਹੀਂ ਗੁਆਉਂਦੇ, ਉਹ ਤੁਹਾਨੂੰ ਗੁਆਉਂਦੇ ਹਨ। ਸ਼ੈਰੀ ਮਾਨ ਇਸ ਵੀਡੀਓ ‘ਚ ਅੰਗਰੇਜ਼ੀ ‘ਚ ਇਹ ਸੰਦੇਸ਼ ਦਿੰਦੇ ਨਜ਼ਰ ਆ ਰਹੇ ਹਨ। ਸ਼ੈਰੀ ਮਾਨ ਦੇ ਅਨੁਸਾਰ ਇਹ ਕਥਨ ਉਨ੍ਹਾਂ ਨੂੰ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਦਿੱਤਾ ਸੀ। ਵੀਡੀਓ ਦੀ ਕੈਪਸ਼ਨ ‘ਚ ਸ਼ੈਰੀ ਮਾਨ ਨੇ ਇਹ ਗੱਲ ਲਿਖੀ, ‘ਗੁੱਡ ਮਾਰਨਿੰਗ ਪੀਪਲ। ਇੱਕ ਸਮਝਦਾਰ ਇਨਸਾਨ ਨੇ ਕਿਹਾ ਸੀ।’ ਅੱਗੇ ਇਸ ਪੋਸਟ ‘ਚ ਸ਼ੈਰੀ ਨੇ ਰੇਸ਼ਮ ਨੂੰ ਟੈਗ ਕੀਤਾ ਹੈ।

Related posts

ਗ੍ਰਿਫ਼ਤਾਰ ਵਕੀਲ ਨੇ ਸੁਪਰਸਟਾਰ ਦੇ ਸੁਰੱਖਿਆ ਵੇਰਵਿਆਂ ਦੀ ਆਨਲਾਈਨ ਖੋਜ ਕੀਤੀ

On Punjab

ਨੀਟ ਪੇਪਰ ਲੀਕ: ਸੀਬੀਆਈ ਵੱਲੋਂ ਹਜ਼ਾਰੀਬਾਗ ਸਕੂਲ ਦੇ ਪ੍ਰਿੰਸੀਪਲ ਤੋਂ ਪੁੱਛ ਪੜਤਾਲ ਗੁਜਰਾਤ ਦੇ ਦੋ ਪ੍ਰਾਈਵੇਟ ਸਕੂਲਾਂ ’ਚ ਪੁੱਜੀਆਂ ਸੀਬੀਆਈ ਦੀਆਂ ਟੀਮਾਂ

On Punjab

ਪੰਜਾਬ ਦੀਆਂ ਜੇਲ੍ਹਾਂ ਨੂੰ ਬਣਾਇਆ ਜਾ ਸਕਦੈ ਨਿਸ਼ਾਨਾ, ਕੈਨੇਡਾ ‘ਚ ਬੈਠਾ ਅੱਤਵਾਦੀ ਬਣਾ ਰਿਹੈ ਖਤਰਨਾਕ ਪਲਾਨ!

On Punjab