PreetNama
ਫਿਲਮ-ਸੰਸਾਰ/Filmy

Sapna Choudhary ਦੀ ਮੌਤ ਦੀ ਖ਼ਬਰ ਦੌਰਾਨ ਵਾਇਰਲ ਹੋਈ ਇਹ ਵੀਡੀਓ, ਦੇਖੀ ਜਾ ਰਹੀ ਵਾਰ-ਵਾਰ

ਬਿੱਗ ਬੌਸ’ ਫੇਮ ਤੇ ਹਰਿਆਣਵੀ ਡਾਂਸਰ ਸਪਨਾ ਚੌਧਰੀ ਇਕ ਮੰਨੀ-ਪ੍ਰਮੰਨੀ ਸਖ਼ਸ਼ੀਅਤ ਹੈ। ਸਪਨਾ ਨਾ ਸਿਰਫ਼ ਆਪਣੇ ਡਾਂਸ ਬਲਕਿ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ’ਤੇ ਜ਼ਬਰਦਸਤ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ ’ਤੇ ਸਪਨਾ ਚੌਧਰੀ ਨੂੰ ਲੈ ਕੇ ਅਜਿਹੀ ਅਫ਼ਵਾਹ ਉੱਡੀ ਸੀ ਕਿ ਉਸਦੀ ਕਾਰ ਐਕਸੀਡੈਂਟ ’ਚ ਮੌਤ ਹੋ ਗਈ ਹੈ। ਉਥੇ ਹੀ ਇਸ ਖ਼ਬਰ ਤੋਂ ਬਾਅਦ ਲੋਕਾਂ ਨੇ ਉਸਨੂੰ ਸ਼ਰਧਾਂਜ਼ਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਇਹ ਸਿਰਫ਼ ਇਕ ਅਫਵਾਹ ਸੀ। ਇਸੀ ਦੌਰਾਨ ਹੁਣ ਸਪਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ’ਚ ਬਣਿਆ ਹੋਇਆ ਹੈ।

ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਆਪਣਾ ਲੇਟੈਸਟ ਵੀਡੀਓ ਪੋਸਟ ਕੀਤਾ ਹੈ। ਇਸ ’ਚ ਉਹ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਖ਼ੁਦ ਮੋਬਾਈਲ ’ਤੇ ਵੀਡੀਓ ਬਣਾਉਂਦੀ ਨਜ਼ਰ ਆ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਉਨ੍ਹਾਂ ਦੇ ਪਿੱਛੇ ਉਨ੍ਹਾਂ ਦਾ ਮੇਕਅਪ ਆਰਟਿਸਟ ਉਸਦਾ ਹੇਅਰ ਸਟਾਈਲ ਬਣਾ ਰਿਹਾ ਹੈ। ਉਥੇ ਹੀ ਵੀਡੀਓ ’ਚ ਸਪਨਾ ਚੌਧਰੀ ਦੇ ਐਕਸਪ੍ਰੈਸ਼ਨ ਦੇਖਣ ਲਾਇਕ ਹੈ। ਵੀਡੀਓ ’ਚ ਸਪਨਾ ‘ਮੋਟੀ ਮੋਟੀ ਅੱਖ…ਮੇਰੀ ਕਰਦੀ ਸ਼ਰਾਰਤਾ…..’ ’ਤੇ ਐਕਸਪ੍ਰੈਸ਼ਨ ਦੇ ਰਹੀ ਹੈ। ਇਸ ਵੀਡੀਓ ਨੂੰ ਫੈਨਜ਼ ਕਾਫੀ ਪਸਦ ਕਰ ਰਹੇ ਹਨ। ਉਥੇ ਹੀ ਹੁਣ ਤਕ ਇਸ ਵੀਡੀਓ ਨੂੰ ਹਜ਼ਾਰਾਂ ਫੈਨਜ਼ ਦੇਖ ਚੁੱਕੇ ਹਨ।

Related posts

ਸ਼ੂਟਿੰਗ ਸੈੱਟ ‘ਤੇ ਗਿੱਪੀ ਗਰੇਵਾਲ ਦੇ ਬੇਟੇ ਗੁਰਬਾਜ ਨਾਲ ਨਜ਼ਰ ਆਏ ਆਮਿਰ ਖਾਨ , ਤਸਵੀਰਾਂ ਹੋਈਆਂ ਵਾਇਰਲ

On Punjab

Hansal Mehta’s Father Passes Away: ਬਾਲੀਵੁੱਡ ‘ਚ ਸੋਗ ਦੀ ਲਹਿਰ, ਡਾਇਰੈਕਟਰ ਹੰਸਲ ਮਹਿਤਾ ਦੇ ਪਿਤਾ ਦਾ ਦੇਹਾਂਤ

On Punjab

ਅੰਦਰੋਂ ਇੰਝ ਲੱਗਦਾ ਹੈ ਸ਼ਾਹਰੁਖ ਖਾਨ ਦਾ ਆਲੀਸ਼ਾਨ ਬੰਗਲਾ, ਗੌਰੀ ਖਾਨ ਨੇ ਸ਼ੇਅਰ ਕੀਤੀਆਂ ਨਵੇਂ ਇੰਟੀਰੀਅਰ ਦੀਆਂ ਤਸਵੀਰਾਂ

On Punjab