PreetNama
ਫਿਲਮ-ਸੰਸਾਰ/Filmy

Salman Khan ਦੇ ਭਤੀਜੇ ਦੀ ਮੌਤ, ਪਰਿਵਾਰ ‘ਚ ਸੋਗ ਦੀ ਲਹਿਰ

Salman Khan Abdullah Khan: ਜਿੱਥੇ ਪਿਛਲੇ ਕਈ ਦਿਨਾਂ ਤੋਂ ਲਾਕਡਾਉਨ ਕਾਰਨ ਸਭ ਕੁੱਝ ਬੰਦ ਹੈ, ਉਥੇ ਹੀ ਮੁੰਬਈ ਵਿੱਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਪਰਿਵਾਰ ਵਿੱਚ ਇੱਕ ਦੁਖਦਾਈ ਘਟਨਾ ਦੀ ਖ਼ਬਰ ਸਾਹਮਣੇ ਆਈ ਹੈ। ਸਲਮਾਨ ਖਾਨ ਦੇ ਭਤੀਜੇ ਅਬਦੁੱਲਾ ਖਾਨ ਦਾ ਦਿਹਾਂਤ ਹੋ ਗਿਆ ਹੈ। ਉਸ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਾਣਕਾਰੀ ਅਨੁਸਾਰ ਅਬਦੁੱਲਾ ਦੇ ਫੇਫੜਿਆਂ ਵਿਚ ਇਨਫੈਕਸ਼ਨ ਸੀ। 2 ਦਿਨ ਪਹਿਲਾਂ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮੌਤ ਦੀ ਖ਼ਬਰ ਮਿਲਦਿਆਂ ਹੀ ਸਲਮਾਨ ਦਾ ਪਰਿਵਾਰ ਸੋਗ ਵਿੱਚ ਡੁੱਬ ਗਿਆ।

ਦੱਸਿਆ ਜਾ ਰਿਹਾ ਹੈ ਕਿ ਅਬਦੁੱਲਾ ਖਾਨ ਲੰਬੇ ਸਮੇਂ ਤੋਂ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਦਾਖਲ ਸੀ। ਜਾਣਕਾਰੀ ਅਨੁਸਾਰ ਅਬਦੁੱਲਾ ਦੇ ਫੇਫੜਿਆਂ ਵਿਚ ਇਨਫੈਕਸ਼ਨ ਸੀ। ਦੋ ਦਿਨ ਪਹਿਲਾਂ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅਬਦੁੱਲਾ ਖਾਨ ਦੀ ਮੌਤ ਖੁਦ ਸਲਮਾਨ ਖਾਨ ਨੇ ਦਿੱਤੀ ਹੈ। ਉਸਨੇ ਸੋਸ਼ਲ ਮੀਡੀਆ ਉੱਤੇ ਅਬਦੁੱਲਾ ਬਾਰੇ ਇੱਕ ਟਵੀਟ ਵਿੱਚ ਪ੍ਰਸ਼ੰਸਕਾਂ ਨਾਲ ਇਹ ਗੱਲ ਸਾਂਝੀ ਕੀਤੀ ਹੈ। ਸਲਮਾਨ ਨੇ ਇਕ ਟਵੀਟ ਵਿੱਚ ਅਬਦੁੱਲਾ ਨੂੰ ਸ਼ਰਧਾਂਜਲੀ ਦਿੱਤੀ। ਉਸਨੇ ਅਬਦੁੱਲਾ ਦੀ ਫੋਟੋ ਟਵੀਟ ਕਰਕੇ ਟਵੀਟ ਕੀਤਾ ਹੈ- ਹਮੇਸ਼ਾ ਤੈਨੂੰ ਪਿਆਰ ਕਰਾਂਗੇ।

ਸਲਮਾਨ ਖਾਨ ਨੇ ਅਬਦੁੱਲਾ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪੋਜ਼ ਦਿੰਦੇ ਦਿਖਾਈ ਦੇ ਰਹੇ ਹੈ। ਦੱਸ ਦੇਈਏ ਕਿ ਸਲਮਾਨ ਦੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਅਦਾਕਾਰ ਰਾਹੁਲ ਦੇਵ ਨੇ ਵੀ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਸਨੇ ਸੋਗ ਦੀ ਇਸ ਘੜੀ ਵਿੱਚ ਸਲਮਾਨ ਦੇ ਪਰਿਵਾਰ ਨੂੰ ਹੌਂਸਲਾ ਦੇਣ ਦੀ ਅਰਦਾਸ ਕੀਤੀ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਸੋਸ਼ਲ ਮੀਡੀਆ ‘ਤੇ ਦੁੱਖ ਜ਼ਾਹਰ ਕਰ ਰਹੇ ਹਨ।

Related posts

MMS Leak: ਅਕਸ਼ਰਾ ਸਿੰਘ-ਅੰਜਲੀ ਅਰੋੜਾ ਹੀ ਨਹੀਂ ਇਨ੍ਹਾਂ ਭੋਜਪੁਰੀ ਅਭਿਨੇਤਰੀਆਂ ਦੇ ਨਿੱਜੀ ਪਲ ਵੀ ਹੋ ਚੁੱਕੇ ਹਨ ਵਾਇਰਲ

On Punjab

ਬਾਲੀਵੁੱਡ ’ਤੇ ਦਿਖਣ ਲੱਗਾ ‘ਓਮੀਕ੍ਰੋਨ’ ਦਾ ਅਸਰ! ਅਨਿਸ਼ਚਿਤ ਸਮੇਂ ਲਈ ਟਲੀ ਸ਼ਾਹਿਦ ਕਪੂਰ ਦੀ ‘ਜਰਸੀ’ ਦੀ ਰਿਲੀਜ਼

On Punjab

ਸੰਨੀ ਦਿਓਲ ਨੇ ਇੰਡਸਟਰੀ ‘ਚ ਨਵੀਂ ਸ਼੍ਰੀਦੇਵੀ ਲਈ ਕਹੀ ਸੀ ਇਹ ਗੱਲ, ਦੋਖੋ 1984 ਦਾ ਇਹ ਪੁਰਾਣਾ Video

On Punjab