PreetNama
ਸਮਾਜ/Social

SAD NEWS : ਸਰੀ ‘ਚ ਸੜਕ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ

ਰੀ ਦੇ ਫ੍ਰੇਜਰ ਹਾਈਟ ਇਲਾਕੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਕਾਰ ਵਿਚ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਮੁਤਾਬਿਕ ਸ਼ਨੀਵਾਰ ਸਵੇਰੇ 2:45 ਵਜੇ 104 ਐਵਨਿਊ ਦੇ 16000 ਬਲਾਕ ਤੇ ਇਹ ਦਰਦਨਾਕ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਕਾਰ ਸੜਕ ਕਿਨਾਰੇ ਦਰਖਤਾਂ ਨਾਲ ਟਕਰਾ ਕੇ ਦੁਰਘਟਨਾਗ੍ਰਸਤ ਹੋ ਗਈ। ਹਾਦਸਾ ਇਤਨਾ ਭਿਆਨਕ ਸੀ ਕਿ ਤਿੰਨੇ ਨੌਜਵਾਨ ਹਾਦਸੇ ਵਾਲੀ ਥਾਂ ਤੇ ਹੀ ਮਾਰੇ ਗਏ। ਮਰਨ ਵਾਲੇ ਨੌਜਵਾਨਾਂ ਵਿਚੋਂ ਦੋ ਦੀ ਉਮਰ 16 ਸਾਲ ਅਤੇ ਇੱਕ ਦੀ 17 ਸਾਲ ਸੀ। ਇਹਨਾਂ ਲੜਕਿਆਂ ਦੀ ਪਛਾਣ ਪਾਰਕਰ ਮੈਗਨੂਸਨ, ਰੋਨਿਨ ਸ਼ਰਮਾ ਅਤੇ ਕੈਲਬ ਰੀਮਰ ਵਜੋ ਹੋਈ ਹੈ। ਇਹ ਲੜਕੇ ਡੈਲਟਾ ਹਾਕੀ ਅਕੈਡਮੀ ਨਾਲ ਸਬੰਧਿਤ ਸਨ। ਪੁਲਿਸ ਦੇ ਦੱਸਣ ਅਨੁਸਾਰ ਅਜੇ ਤੱਕ ਇਸ ਘਟਨਾ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਇਸ ਸੰਬੰਧੀ ਜਾਂਚ ਜਾਰੀ ਹੈ। ਇਹਨਾਂ ਉਭਰਦੇ ਖਿਡਾਰੀਆਂ ਦੀ ਇਸ ਦਰਦਨਾਕ ਮੌਤ ਕਾਰਨ ਜਿਥੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ ਉਥੇ ਸ਼ਹਿਰ ਦੀਆਂ ਨਾਮਵਰ ਸਖਸ਼ੀਅਤਾਂ ਅਤੇ ਕਮਿਊਨਿਟੀ ਦੀਆਂ ਜਥੇਬੰਦੀਆਂ ਵੱਲੋਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।

Related posts

ਮੁੱਖ ਮੰਤਰੀ ਵੱਲੋਂ ਪੰਜਾਬੀਆਂ ਨੂੰ ਤਿਉਹਾਰਾਂ ਦਾ ਤੋਹਫ਼ਾ, 4150 ਕਰੋੜ ਰੁਪਏ ਦੀ ਲਾਗਤ ਨਾਲ 19,491 ਕਿਲੋਮੀਟਰ ਲਿੰਕ ਸੜਕਾਂ ਦੇ ਨਿਰਮਾਣ ਦੀ ਸ਼ੁਰੂਆਤ

On Punjab

Nobel Peace Prize 2021: ਮਾਰੀਆ ਰੇਸਾ ਤੇ ਦਮਿੱਤਰੀ ਮੁਰਾਤੋਵ ਨੂੰ ਇਸ ਸਾਲ ਦਾ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ

On Punjab

ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ 3 ਨਕਸਲੀ ਢੇਰ

On Punjab