PreetNama
ਖਾਸ-ਖਬਰਾਂ/Important News

Russia-Ukraine crisis : ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਮਰੀਕਾ ਦੀ ਸਲਾਹ, ਕਿਹਾ-ਪਾਕਿਸਤਾਨ ਨੂੰ ਰੂਸ ਦੀ ਕਾਰਵਾਈ ‘ਤੇ ਇਤਰਾਜ਼ ਕਰਨਾ ਚਾਹੀਦੈ

ਰੂਸ ਤੇ ਯੂਕਰੇਨ ਦੇ ਹਾਲਾਤ ਦੇ ਵਿਚਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੋ ਦਿਨਾਂ ਰੂਸ ਦੇ ਦੌਰੇ ‘ਤੇ ਪਹੁੰਚ ਗਏ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਮਾਸਕੋ ਦੌਰੇ ‘ਤੇ ਅਮਰੀਕਾ ਦੀ ਪ੍ਰਤੀਕਿਰਿਆ ਆਈ ਹੈ। ਅਮਰੀਕਾ ਨੇ ਕਿਹਾ ਕਿ ਯੂਕਰੇਨ ‘ਤੇ ਰੂਸ ਵੱਲੋਂ ਲਏ ਗਏ ਫ਼ਸਲਿਆਂ ‘ਤੇ ਇਤਰਾਜ਼ ਕਰਨਾ ਹਰ ਜ਼ਿੰਮੇਵਾਰ ਦੇਸ਼ ਦੀ ਜ਼ਿੰਮੇਵਾਰੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਯੂਕਰੇਨ ਦੀ ਸਥਿਤੀ ‘ਤੇ ਆਪਣੀ ਸਥਿਤੀ ਤੋਂ ਜਾਣੂ ਕਰਾਇਆ ਹੈ।

ਨੇਡ ਪ੍ਰਾਈਸ ਨੇ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ ਕਿ ਅਮਰੀਕਾ ਯੂਕਰੇਨ ਨਾਲ ਆਪਣੀ ਸਾਂਝੇਦਾਰੀ ਨੂੰ ਅਮਰੀਕੀ ਹਿੱਤਾਂ ਲਈ ਮਹੱਤਵਪੂਰਨ ਸਮਝਦਾ ਹੈ। ਇਸ ਲਈ ਅਸੀਂ ਰੂਸ ਵੱਲੋਂ ਯੂਕਰੇਨ ‘ਤੇ ਲਏ ਗਏ ਫੈਸਲਿਆਂ ਬਾਰੇ ਪਾਕਿਸਤਾਨ ਨੂੰ ਆਪਣੀ ਸਥਿਤੀ ਦੱਸ ਦਿੱਤੀ ਹੈ ਤੇ ਅਸੀਂ ਉਨ੍ਹਾਂ ਨੂੰ ਯੁੱਧ ‘ਤੇ ਕੂਟਨੀਤੀ ਨੂੰ ਅੱਗੇ ਵਧਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਬਾਰੇ ਜਾਣੂ ਕਰਵਾਇਆ ਹੈ।

ਦਰਅਸਲ ਪਾਕਿਸਤਾਨੀ ਪ੍ਰਧਾਨ ਮੰਤਰੀ ਬੁੱਧਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨ ਤੇ ਆਰਥਿਕ ਸਹਿਯੋਗ ਸਮੇਤ ਮੁੱਦਿਆਂ ‘ਤੇ ਚਰਚਾ ਕਰਨ ਲਈ ਮਾਸਕੋ ਪਹੁੰਚੇ। ਖਾਨ ਦੇ ਮਾਸਕੋ ਪਹੁੰਚਣ ਤੋਂ ਪਹਿਲਾਂ, ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਤੇ ਹੋਰ ਪੱਛਮੀ ਦੇਸ਼ਾਂ ਨੇ ਯੂਕਰੇਨ ‘ਤੇ ਹਮਲਾ ਕਰਨ ਲਈ ਰੂਸ ‘ਤੇ ਸਖ਼ਤ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਸਨ। ਰੂਸ ਤੇ ਪੱਛਮ ਵਿਚਾਲੇ ਵਧਦੇ ਸੰਕਟ ਤੋਂ ਬਾਅਦ ਇਮਰਾਨ ਖਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਵਾਲੇ ਪਹਿਲੇ ਵਿਦੇਸ਼ੀ ਨੇਤਾ ਹਨ। ਇਮਰਾਨ ਖਾਨ ਦੀ ਮਾਸਕੋ ਯਾਤਰਾ 23 ਸਾਲਾਂ ‘ਚ ਕਿਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੈ।

ਇਸ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਜੋ ਬਾਇਡਨ ਨੇ ਰਾਸ਼ਟਰੀ ਸੁਰੱਖਿਆ ਛੋਟ ਦੀ ਵਰਤੋਂ ਕਰਦੇ ਹੋਏ ਰੂਸ ਦੀ ਨੋਰਡ ਸਟ੍ਰੀਮ 2 ਗੈਸ ਪਾਈਪਲਾਈਨ ਬਣਾਉਣ ਦੇ ਇੰਚਾਰਜ ਕੰਪਨੀ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਬਾਇਡਨ ਨੇ ਕਿਹਾ ਕਿ ਇਹ ਕਦਮ ਯੂਕਰੇਨ ‘ਚ ਰੂਸ ਦੀਆਂ ਕਾਰਵਾਈਆਂ ਦੇ ਜਵਾਬ ‘ਚ ਪਾਬੰਦੀਆਂ ਦੀ ਸਾਡੀ ਸ਼ੁਰੂਆਤੀ ਕਿਸ਼ਤ ਦਾ ਇੱਕ ਹੋਰ ਹਿੱਸਾ ਹਨ। ਜਿਵੇਂ ਕਿ ਮੈਂ ਸਪੱਸ਼ਟ ਕੀਤਾ ਹੈ, ਜੇਕਰ ਰੂਸ ਅੱਗੇ ਵਧਣਾ ਜਾਰੀ ਰੱਖਦਾ ਹੈ ਤਾਂ ਅਸੀਂ ਹੋਰ ਕਦਮ ਚੁੱਕਣ ਤੋਂ ਸੰਕੋਚ ਨਹੀਂ ਕਰਾਂਗੇ।

Related posts

ਸਾਊਦੀ ਅਰਬ ਨੇ ਅੱਜ ਤੋਂ Travel Ban ਹਟਾਇਆ, ਅੰਤਰਰਾਸ਼ਟਰੀ ਉਡਾਣਾਂ ‘ਤੇ ਲੱਗੀ ਰੋਕ ਵੀ ਹਟਾਈ

On Punjab

ਪੰਜਾਬੀ ਬਹੁ-ਗਿਣਤੀ ਵਾਲੇ ਸ਼ਹਿਰ ਯੂਬਾ ਸਿਟੀ ‘ਚ ਦੀਦਾਰ ਸਿੰਘ ਬੈਂਸ ਪਾਰਕ ਦਾ ਉਦਘਾਟਨ

On Punjab

ਅਫਗਾਨੀ ਪ੍ਰਵਾਸੀਆਂ ਨੇ ਦੁਨੀਆ ਭਰ ’ਚ ਪਾਕਿਸਤਾਨ ਖ਼ਿਲਾਫ਼ ਕੀਤਾ ਪ੍ਰਦਰਸ਼ਨ, ਅੱਤਵਾਦੀ ਸੰਗਠਨ ਤਾਲਿਬਾਨ ਦਾ ਸਮਰਥਨ ਕਰਨ ਦਾ ਹੈ ਦੋਸ਼

On Punjab