58.19 F
New York, US
March 11, 2026
PreetNama
ਸਿਹਤ/Health

RT-PCR Test : ਲੱਛਣ ਦਿਸਣ ‘ਤੇ ਵੀ ਕਿਉਂ ਕਈ ਵਾਰ RT-PCR ਟੈਸਟ ਦਾ ਨਤੀਜਾ ਆਉਂਦੈ ਨੈਗੇਟਿਵ?

RT-PCR Test : ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਪੂਰੇ ਭਾਰਤ ‘ਚ ਕੋਹਰਾਮ ਮਚਾਇਆ ਹੋਇਆ ਹੈ। ਇਸ ਨਵੇਂ ਡਬਲ ਮਿਊਟੈਂਟ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਤੇ ਰੁਕਣ ਦਾ ਨਾਂ ਨਹੀਂ ਲੈ ਰਹੇ। ਨਾਲ ਹੀ ਕੋਵਿਡ-19 ਦੀ ਜਾਂਚ ਵਿਚ ਵੀ ਕਈ ਵਾਰ ਸਾਫ਼ ਨਹੀਂ ਹੋ ਪਾਉਂਦਾ ਕਿ ਮਰੀਜ਼ ਇਨਫੈਕਟਿਡ ਹੈ ਜਾਂ ਨਹੀਂ। ਕੋਰੋਨਾ ਦੀ ਜਾਂਚ ਲਈ ਆਰਟੀ-ਪੀਸੀਆਰ (ਰਿਵਰਸ ਟ੍ਰਾਂਸਕ੍ਰਿਪਸ਼ਨ ਪਾਲੀਮਰੇਜ਼ ਚੇਨ ਰਿਐਕਸ਼ਨ) ਟੈਸਟ ਨੂੰ ਉੱਚ ਪੱਧਰ ਦਾ ਪ੍ਰੀਖਣ ਮੰਨਿਆ ਗਿਆ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਜਿਸ ਆਰਟੀ-ਪੀਸੀਆਰ ਜਾਂਚ ‘ਤੇ ਅਸੀਂ ਨਿਰਭਰ ਹਾਂ, ਉਸ ਦੀ ਸਟੀਕਤਾ ਮਹਿਜ਼ 70 ਫੀ਼ਸਦ ਹੈ। ਯਾਨੀ ਜ਼ਰੂਰੀ ਨਹੀਂ ਕਿ ਇਸ ਦਾ ਨਤੀਜਾ ਹਰ ਵਾਰ ਸਹੀ ਆਵੇ।
ਪਿਛਲੇ ਇਕ ਸਾਲ ਵਿਚ ਅਜਿਹਾ ਕਈ ਵਾਰ ਦੇਖਿਆ ਗਿਆ ਹੈ ਕਿ ਕੋਰੋਨਾ ਦੇ ਲੱਛਣ ਹੋਣ ਦੇ ਬਾਵਜੂਦ ਟੈਸਟ ਵਿਚ ਵਿਅਕਤੀ ਨੈਗੇਟਿਵ ਪਾਇਆ ਗਿਆ ਹੈ। ਇਸ ਸਾਲ ਵੀ ਅਜਿਹੇ ਮਾਮਲੇ ਸਾਹਮਣੇ ਆਏ ਜਿਸ ਵਿਚ ਜ਼ਿਆਦਾਤਰ ਮਰੀਜ਼ਾਂ ਦੀ ਰਿਪੋਰਟ 72 ਘੰਟੇ ‘ਚ ਦੋ ਤੋਂ ਤਿੰਨ ਵਾਰ ਪਾਜ਼ੇਟਿਵ ਤੇ ਨੈਗੇਟਿਵ ਹੋ ਰਹੀ ਹੈ। ਇੱਕੋ ਮਰੀਜ਼ ਦੀ ਰਿਪੋਰਟ ਜਲਦੀ-ਜਲਦੀ ਨੈਗੇਟਿਵ ਤੇ ਪਾਜ਼ੇਟਿਵ ਆਉਣ ਨਾਲ ਐਕਸਪਰਟਸ ਤੇਜ਼ੀ ਨਾਲ ਮਿਊਟੇਸ਼ਨ ਦਾ ਖਦਸ਼ਾ ਵੀ ਪ੍ਰਗਟਾ ਰਹੇ ਹਨ। ਆਰਟੀ-ਪੀਸੀਆਰ ਟੈਸਟ ਵੀ ਵਾਇਰਸ ਦੇ ਜੀਨ ਨੂੰ ਫੜਨ ਵਿਚ ਹਰ ਵਾਰ ਸਫਲ ਨਹੀਂ ਹੋ ਪਾ ਰਿਹਾ ਹੈ।

ਕਿਉਂ ਕਈ ਵਾਰ RT-CPR ਦੇ ਆਉਂਦੇ ਹਨ ਗ਼ਲਤ ਨਤੀਜੇ?

ਉਜਾਲਾ ਸਾਈਨਸ ਗਰੁੱਪ ਆਫ ਹੌਸਪਟਿਲ ਦੇ ਡਾਇਰੈਕਟਰ ਤੇ ਫਾਊਂਡਰ ਡਾ. ਸ਼ੁਚਿਨ ਬਜਾਜ ਨੇ ਕਿਹਾ, ‘ਆਰਟੀ-ਪੀਸੀਆਰ ਦੀ ਸੰਵੇਦਨਸ਼ੀਲਤਾ ਤੇ ਸਟੀਕਤਾ 100% ਨਹੀਂ ਹੈ। ਇਸ ਲਈ ਜੇਕਰ ਇਸ ਨੂੰ ਠੀਕ ਢੰਗ ਨਾਲ ਨਹੀਂ ਕੀਤਾ ਜਾਂਦਾ ਹੈ ਤਾਂ ਸਾਨੂੰ ਗ਼ਲਤ ਨੈਗੇਟਿਵ ਟੈਸਟ ਰਿਜ਼ਲਟ ਮਿਲਦਾ ਹੈ। ਕਦੀ-ਕਦੀ ਇਹ ਇਕ ਆਪਰੇਟਰ ਬੇਸਡ ਹੁੰਦੀ ਹੈ ਕਿਉਂਕਿ ਸੈਂਪਲ ਠੀਕ ਤਰ੍ਹਾਂ ਨਾਲ ਨਹੀਂ ਲਿਆ ਜਾਂਦਾ ਹੈ ਕਿਉਂਕਿ ਸੈਂਪਲ ਨੂੰ ਨਾਸੋਫਰੀਨਕਸ ਤੇ ਆਰੋਫਰੀਨਕਸ ਰਾਹੀਂ ਇਕੱਤਰ ਕੀਤਾ ਜਾਂਦਾ ਹੈ ਜਾਂ ਨੇਜ਼ਲ ਸਵੈਬ ਨੱਕ ‘ਚ ਨਹੀਂ ਬਲਕਿ ਨੱਕ ਦੇ ਪਿੱਛੇ ਲਗਾਈ ਜਾਂਦੀ ਹੈ। ਕਦੀ-ਕਦਾਈਂ ਜਾਂਚ ਨੱਕ ਦੇ ਪਿੱਛੇ ਨਹੀਂ ਹੋ ਪਾਉਂਦੀ ਤੇ ਸੈਂਪਲ ਨੱਕ ਤੋਂ ਹੀ ਲੈ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਟੈਸਟ ਕੀਤਾ ਜਾ ਸਕਦਾ ਹੈ ਜੋ ਕਿ ਗ਼ਲਤ ਰਿਜ਼ਲਟ ਦੱਸਦਾ ਹੈ। ਇਹੀ ਕਾਰਨ ਹੈ ਕਿ ਸਾਨੂੰ ਟੈਸਟ ਵਿਚ ਵਾਇਰਸ ਹੋਣ ਦਾ ਪਤਾ ਨਹੀਂ ਮਿਲਦਾ। ਪਰ ਜੇਕਰ ਅਸੀਂ ਇਸ ਨੂੰ ਠੀਕ ਢੰਗ ਨਾਲ ਕਰੀਏ ਤਾਂ ਇਕ ਦਿਨ ਬਾਅਦ ਸਾਨੂੰ ਪਾਜ਼ੇਟਿਵ ਰਿਜ਼ਲਟ ਮਿਲ ਸਕਦਾ ਹੈ।’

ਲੱਛਣ ਹੋਣ ਦੇ ਬਾਵਜੂਦ ਟੈਸਟ ਨੈਗੇਟਿਵ ਆਵੇ ਤਾਂ ਕੀ ਕਰੀਏ?

ਮਾਹਿਰਾਂ ਨੇ ਅਗਾਹ ਕੀਤਾ ਹੈ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਵੀ ਕੁਝ ਲੋਕਾਂ ਦੇ ਜਾਂਚ ਨਤੀਜੇ ਨੈਗੇਟਿਵ ਆ ਸਕਦੇ ਹਨ, ਇਸ ਲਈ ਜਿਨ੍ਹਾਂ ਲੋਕਾਂ ‘ਚ ਬਿਮਾਰੀ ਦੇ ਲੱਛਣ ਦਿਸ ਰਹੇ ਹੋਣ, ਉਨ੍ਹਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਸਬੰਧੀ ਜਾਂਚ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਉਨ੍ਹਾਂ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਨਫੈਕਸ਼ਨ ਗੰਭੀਰ ਰੂਪ ਨਾ ਲਵੇ।
ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ਵਿਚ ਮਰੀਜ਼ਾਂ ‘ਚ ਕੋਵਿਡ-19 ਦੇ ਲੱਛਣ ਦਿਸ ਰਹੇ ਹਨ, ਪਰ ਉਨ੍ਹਾਂ ਦੀ ਜਾਂਚ ਰਿਪੋਰਟ ਕਈ ਵਾਰ ਨੈਗੇਟਿਵ ਆਈ ਹੈ। ਵਾਰ-ਵਾਰ ਜਾਂਚ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ। ਆਰਟੀ-ਪੀਸੀਆਰ ਜਾਂਚ ਦੀ ਸਟੀਕਤਾ ਮਹਿਜ਼ 70 ਫ਼ੀਸਦ ਹੈ ਤੇ ਰੈਪਿਡ ਐਂਟੀਜਨ ਟੈਸਟ ਦੀ ਸੰਵੇਦਨਸ਼ੀਲਤਾ ਵੀ ਮਹਿਜ਼ 40 ਫ਼ੀਸਦ ਹੈ।

Related posts

ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵਧਾ ਸਕਦੀ ਹੈ ਤੁਹਾਡੀ ਇਹ 1 ਆਦਤ !

On Punjab

Health News : ਕੀ ਹੈ Thyroid Eye Disease, ਜਾਣੋ ਇਸਦੇ ਕਾਰਨ, ਲੱਛਣ ਅਤੇ ਬਚਾਅ

On Punjab

ਦੁਨੀਆ ਭਰ ਵਿਚ 1.04 ਕਰੋੜ ਕੋਰੋਨਾ ਸੰਕਰਮਿਤ, ਬ੍ਰਾਜ਼ੀਲ ਵਿਚ ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ ਮੌਤਾਂ

On Punjab