70.3 F
New York, US
June 1, 2024
PreetNama
ਖੇਡ-ਜਗਤ/Sports News

ਗੁਰੂ ਧੋਨੀ ਖਿਲਾਫ਼ ਹੋਵੇਗਾ ਪੰਤ ਦਾ ਇਮਤਿਹਾਨ, ਚੇਨਈ ਸੁਪਰ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਮੁਕਾਬਲਾ ਅੱਜ

ਰਿਸ਼ਭ ਪੰਤ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਜ ਤੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਸ਼ਨਿਚਰਵਾਰ ਨੂੰ ਆਈਪੀਐੱਲ ਦੇ ਮੈਚ ਵਿਚ ਜਦ ਆਹਮੋ-ਸਾਹਮਣੇ ਹੋਣਗੀਆਂ ਤਾਂ ਇਹ ਮੁਕਾਬਲਾ ਇਕ ਨੌਜਵਾਨ ਸ਼ਾਗਿਰਦ ਤੇ ਉਸ ਦੇ ਗੁਰੂ ਦਾ ਵੀ ਹੋਵੇਗਾ। ਦਿੱਲੀ ਦੀ ਟੀਮ ਯੂਏਈ ਵਿਚ ਖੇਡੇ ਗਏ ਪਿਛਲੇ ਸੈਸ਼ਨ ਵਿਚ ਉਪ ਜੇਤੂ ਰਹੀ ਸੀ। ਇਸ ਵਾਰ ਖ਼ਿਤਾਬ ਜਿੱਤਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਦਾ ਟੀਚਾ ਜਿੱਤ ਨਾਲ ਸ਼ੁਰੂਆਤ ਕਰਨ ਦਾ ਹੋਵੇਗਾ। ਉਥੇ ਤਿੰਨ ਵਾਰ ਦੀ ਚੈਂਪੀਅਨ ਸੀਐੱਸਕੇ ਪਿਛਲੇ ਸਾਲ ਅੱਠ ਟੀਮਾਂ ਵਿਚੋਂ ਸੱਤਵੇਂ ਸਥਾਨ ‘ਤੇ ਰਹੀ ਸੀ। ਉਸ ਖ਼ਰਾਬ ਪ੍ਰਦਰਸ਼ਨ ਨੂੰ ਭੁਲਾਉਣ ਲਈ ਆਈਪੀਐੱਲ ਦੀ ਧਮਾਕੇਦਾਰ ਟੀਮ ਜਿੱਤ ਨਾਲ ਆਗਾਜ਼ ਕਰਨਾ ਚਾਹੇਗੀ। ਜ਼ਖ਼ਮੀ ਸ਼੍ਰੇਅਸ ਅਈਅਰ ਦੀ ਗ਼ੈਰਮੌਜੂਦਗੀ ਵਿਚ ਕਪਤਾਨੀ ਕਰ ਰਹੇ ਵਿਕਟਕੀਪਰ ਬੱਲੇਬਾਜ਼ ਪੰਤ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਹ ਪਹਿਲੇ ਮੈਚ ਵਿਚ ਧੋਨੀ ਤੋਂ ਹੁਣ ਤਕ ਮਿਲੀ ਸਾਰੀ ਸਿੱਖਿਆ ਦਾ ਇਸਤੇਮਾਲ ਕਰਨਗੇ। ਉਨ੍ਹਾਂ ਨੇ ਕਿਹਾ ਸੀ ਕਿ ਬਤੌਰ ਕਪਤਾਨ ਮੇਰਾ ਪਹਿਲਾ ਮੈਚ ਮਾਹੀ ਖ਼ਿਲਾਫ਼ ਹੈ। ਮੇਰੇ ਲਈ ਇਹ ਚੰਗਾ ਤਜਰਬਾ ਹੋਵੇਗਾ ਕਿਉਂਕਿ ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ। ਮੈਂ ਆਪਣੇ ਤਜਰਬੇ ਤੇ ਉਨ੍ਹਾਂ ਤੋਂ ਮਿਲੀ ਸਿੱਖਿਆ ਦਾ ਚੰਗਾ ਇਸਤੇਮਾਲ ਕਰਾਂਗਾ। ਚੇਨਈ ਦੀ ਟੀਮ ਵਿਚ ਤਜਰਬੇਕਾਰ ਬੱਲੇਬਾਜ਼ ਸੁਰੇਸ਼ ਰੈਨਾ ਦੀ ਵਾਪਸੀ ਹੋਈ ਹੈ ਜੋ ਆਈਪੀਐੱਲ ਵਿਚ 5368 ਦੌੜਾਂ ਬਣਾ ਚੁੱਕੇ ਹਨ। ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿਚ ਦੂਜੇ ਸਥਾਨ ‘ਤੇ ਹਨ।

ਦਿੱਲੀ ਕੈਪੀਟਲਜ਼ :

ਰਿਸ਼ਭ ਪੰਤ (ਕਪਤਾਨ), ਸ਼ਿਖਰ ਧਵਨ, ਪਿ੍ਰਥਵੀ ਸ਼ਾਅ, ਅਜਿੰਕੇ ਰਹਾਣੇ, ਸ਼ਿਮਰੋਨ ਹੇਟਮਾਇਰ, ਮਾਰਕਸ ਸਟੋਈਨਿਸ, ਕ੍ਰਿਸ ਵੋਕਸ, ਆਰ ਅਸ਼ਵਿਨ, ਅਮਿਤ ਮਿਸ਼ਰਾ, ਲਲਿਤ ਯਾਦਵ, ਪ੍ਰਵੀਣ ਦੁਬੇ, ਕੈਗਿਸੋ ਰਬਾਦਾ, ਐਨਰਿਕ ਨਾਰਤਜੇ, ਇਸ਼ਾਂਤ ਸ਼ਰਮਾ, ਆਵੇਸ਼ ਖਾਨ, ਸਟੀਵ ਸਮਿਥ, ਉਮੇਸ਼ ਯਾਦਵ, ਰਿਪਲ ਪਟੇਲ, ਵਿਸ਼ਨੂੰ ਵਿਨੋਦ, ਲੁਕਮਾਨ ਮੇਰੀਵਾਲਾ, ਐੱਮ ਸਿਧਾਰਥ, ਟਾਮ ਕੁਰਨ, ਸੈਮ ਬਿਲਿੰਗਜ਼।

ਚੇਨਈ ਸੁਪਰ ਕਿੰਗਜ਼ :

ਮਹਿੰਦਰ ਸਿੰਘ ਧੋਨੀ (ਕਪਤਾਨ), ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਕੇਐੱਮ ਆਸਿਫ਼, ਦੀਪਕ ਚਾਹਰ, ਡਵੇਨ ਬਰਾਵੋ, ਫਾਫ ਡੁਪਲੇਸਿਸ, ਇਮਰਾਨ ਤਾਹਿਰ, ਐੱਨ ਜਗਦੀਸਨ, ਕਰਨ ਸ਼ਰਮਾ, ਲੁੰਗੀ ਨਗੀਦੀ, ਮਿਸ਼ੇਲ ਸੈਂਟਨਰ, ਰਵਿੰਦਰ ਜਡੇਜਾ, ਰਿਤੂਰਾਜ ਗਾਇਕਵਾੜ, ਸ਼ਾਰਦੁਲ ਠਾਕੁਰ, ਸੈਮ ਕੁਰਨ, ਆਰ ਸਾਈ ਕਿਸ਼ੋਰ, ਮੋਇਨ ਅਲੀ, ਕੇ ਗੌਤਮ, ਚੇਤੇਸ਼ਵਰ ਪੁਜਾਰਾ, ਹਰੀਸ਼ੰਕਰ ਰੈੱਡੀ, ਕੇ ਭਗਤ ਵਰਮਾ, ਸੀ ਹਰੀ ਨਿਸ਼ਾਂਤ।

Related posts

ਮੁੰਬਈ ਪੁਲਿਸ ਦਾ ਨਾਈਟ ਕਲੱਬ ‘ਤੇ ਛਾਪਾ, ਸੁਰੇਸ਼ ਰੈਨਾ, ਸੁਜ਼ੈਨ ਖਾਨ ਤੇ ਗੁਰੂ ਰੰਧਾਵਾ ਸਣੇ ਕਈ ਕਲੱਬ ‘ਚ ਮੌਜੂਦ, ਬਾਦਸ਼ਾਹ ਪਿਛਲੇ ਗੇਟ ਰਾਹੀਂ ਭੱਜਿਆ

On Punjab

ਕੋਰੋਨਾ ਵਿਰੁੱਧ ਲੜਾਈ ਦੇ ਮੈਦਾਨ ‘ਚ ਉੱਤਰਿਆ ਹਿਟਮੈਨ

On Punjab

ਟਵੰਟੀ-ਟਵੰਟੀ ਵਰਲਡ ਕੱਪ ‘ਤੇ ਸਥਿਤੀ ਸਪੱਸ਼ਟ ਨਹੀਂ, ਕ੍ਰਿਕਟ ਆਸਟ੍ਰੇਲੀਆ ਨੇ ਕਿਹਾ…

On Punjab