69.03 F
New York, US
October 14, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

Rapper Badshah ਨੇ ‘ਟਟੀਹਰੀ’ ਗੀਤ ਦੇ ਇਤਰਾਜ਼ਯੋਗ ਹਿੱਸੇ ਹਟਾਏ; ਨਵਾਂ ਗੀਤ ‘ਟਟੀਹਰੀ ਫਿਰ ਸੇ’ 14 ਅਪਰੈਲ ਨੂੰ ਹੋਵੇਗਾ ਰਿਲੀਜ਼

ਚੰਡੀਗੜ੍ਹ-  ਰੈਪਰ ਬਾਦਸ਼ਾਹ ਦੇ ਗੀਤ ਟਟੀਹਰੀ (Taterree) ਨੂੰ ਲੈ ਕੇ ਚੱਲ ਰਹੇ ਵਿਵਾਦ ਤੋਂ ਬਾਅਦ ਹੁਣ ਬਾਦਸ਼ਾਹ ਨੇ ਇਸ ਗੀਤ ਨੂੰ ਬਦਲ ਕੇ ਮੁੜ ਨਵੇਂ ਸਿਰਿਉਂ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਇਸ ਗੀਤ ਕਾਰਨ ਹਰਿਆਣਾ ਵਿੱਚ ਐਫ.ਆਈ.ਆਰ. ਦਰਜ ਹੋਈ ਸੀ ਅਤੇ ਮਹਿਲਾ ਕਮਿਸ਼ਨ ਵੱਲੋਂ ਸੰਮਨ ਵੀ ਜਾਰੀ ਕੀਤੇ ਗਏ ਸਨ। ਬਾਦਸ਼ਾਹ ਨੇ ਇੰਸਟਾਗ੍ਰਾਮ ’ਤੇ ਜਾਣਕਾਰੀ ਦਿੱਤੀ ਕਿ ਸਰਕਾਰੀ ਅਧਿਕਾਰੀਆਂ, ਸਮਾਜ ਸੇਵੀਆਂ ਅਤੇ ਮਹਿਲਾ ਕਮਿਸ਼ਨ ਦੇ ਇਤਰਾਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਗੀਤ ਦੇ ਇਤਰਾਜ਼ਯੋਗ ਹਿੱਸੇ ਹਟਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇੱਕ ਕਲਾਕਾਰ ਵਜੋਂ ਸਮਾਜ ਅਤੇ ਸੱਭਿਆਚਾਰ ਪ੍ਰਤੀ ਉਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ, ਇਸ ਲਈ ਹੁਣ ‘ਟਟੀਹਰੀ ਫਿਰ ਸੇ’ 14 ਅਪਰੈਲ ਨੂੰ ਨਵੇਂ ਰੂਪ ਵਿੱਚ ਰਿਲੀਜ਼ ਕੀਤਾ ਜਾਵੇਗਾ।

ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਿਆ ਰਾਹਤਕਰ ਨੇ ਗੀਤ ਦੇ ਬੋਲਾਂ ਅਤੇ ਪੇਸ਼ਕਾਰੀ ਨੂੰ ਔਰਤਾਂ ਦੀ ਮਰਿਆਦਾ ਖ਼ਿਲਾਫ਼ ਦੱਸਿਆ ਸੀ। ਇਸ ਮਾਮਲੇ ਵਿੱਚ ਬਾਦਸ਼ਾਹ ਅਤੇ ਗੀਤ ਦੀ ਪੂਰੀ ਟੀਮ ਨੇ ਬਿਨਾਂ ਸ਼ਰਤ ਮੁਆਫ਼ੀ ਮੰਗੀ ਹੈ। ਦੂਜੇ ਪਾਸੇ, ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੱਤਰ ਲਿਖ ਕੇ ਅਜਿਹੇ ਗੀਤਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਜੋ ਗੰਨ ਕਲਚਰ (ਹਥਿਆਰਾਂ ਦਾ ਪ੍ਰਚਾਰ), ਹਿੰਸਾ ਅਤੇ ਇਤਰਾਜ਼ਯੋਗ ਭਾਸ਼ਾ ਨੂੰ ਹੱਲਾਸ਼ੇਰੀ ਦਿੰਦੇ ਹਨ। ਦੱਸਣਯੋਗ ਹੈ ਕਿ 6 ਮਾਰਚ ਨੂੰ ਪੰਚਕੂਲਾ ਦੀ ਸਾਈਬਰ ਪੁਲੀਸ ਨੇ ਔਰਤਾਂ ਦੀ ਅਸ਼ਲੀਲ ਪੇਸ਼ਕਾਰੀ ਰੋਕੂ ਐਕਟ ਤਹਿਤ ਬਾਦਸ਼ਾਹ ਵਿਰੁੱਧ ਕੇਸ ਦਰਜ ਕੀਤਾ ਸੀ ਅਤੇ ਗੀਤ ਨੂੰ ਯੂਟਿਊਬ ਤੋਂ ਵੀ ਹਟਾ ਦਿੱਤਾ ਗਿਆ ਸੀ। ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਸਕੂਲ ਜਾਣ ਵਾਲੀਆਂ ਲੜਕੀਆਂ ਦੇ ਅਕਸ ਨੂੰ ਖ਼ਰਾਬ ਕਰਨ ਵਾਲੀ ਕੋਈ ਵੀ ਸਮੱਗਰੀ ਸੱਭਿਅਕ ਸਮਾਜ ਵਿੱਚ ਪ੍ਰਵਾਨ ਨਹੀਂ ਕੀਤੀ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਬਾਦਸ਼ਾਹ ਦਾ ਨਵਾਂ ਵਰਜ਼ਨ ਲੋਕਾਂ ਅਤੇ ਪ੍ਰਸ਼ਾਸਨ ਦੀਆਂ ਉਮੀਦਾਂ ’ਤੇ ਕਿੰਨਾ ਖਰਾ ਉਤਰਦਾ ਹੈ।

Related posts

ਭਾਰਤ ਸਰਕਾਰ ਨੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ 15 ਅਪ੍ਰੈਲ ਤੱਕ ਜਾਰੀ ਵੀਜ਼ੇ ਕੀਤੇ ਰੱਦ

On Punjab

ਅਧਿਆਪਕਾਂ ‘ਤੇ ਲਾਠੀਚਾਰਜ ਦੇ ਹੁਕਮ ਦੇਣ ਵਾਲੇ ਤੁਰੰਤ ਕੀਤੇ ਜਾਣ ਸਸਪੈਂਡ : ਇੰਜ. ਸਵਰਨ ਸਿੰਘ

On Punjab

Israel Hamas War : ‘ਗਾਜ਼ਾ ‘ਚ ਕਈ ਬੇਕਸੂਰ ਫਲਸਤੀਨੀ ਮਾਰੇ ਗਏ’, ਅਮਰੀਕੀ ਉਪ ਰਾਸ਼ਟਰਪਤੀ ਨੇ ਇਜ਼ਰਾਈਲ ਨੂੰ ਸੰਜਮ ਵਰਤਣ ਦੀ ਕੀਤੀ ਅਪੀਲ

On Punjab