PreetNama
ਫਿਲਮ-ਸੰਸਾਰ/Filmy

Raj Kundra ਦੀ ਗ੍ਰਿਫ਼ਤਾਰੀ ਤੋਂ ਬਾਅਦ ਵਾਇਰਲ ਹੋਏ ਉਨ੍ਹਾਂ ਦੇ 9 ਸਾਲ ਪੁਰਾਣੇ ਟਵੀਟਸ, ਪੜ੍ਹੋ

ਮਸ਼ਹੂਰ ਬਿਜਨੈਸਮੈਨ ਰਾਜ ਕੁੰਦਰਾ (Raj Kundra) ਸੋਮਵਾਰ ਰਾਤ ਉਸ ਸਮੇਂ ਵਿਵਾਦਾਂ ‘ਚ ਆਏ ਜਦੋਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ। ਰਾਜ ਕੁੰਦਰਾ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਦੇ ਪਤੀ ਹਨ। ਪੁਲਿਸ ਨੇ ਰਾਜ ਕੁੰਦਰਾ ਨਾਲ 11 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ‘ਤੇ ਅਸ਼ਲੀਲ ਫਿਲਮਾਂ ਬਣਾਉਣ ਦਾ ਦੋਸ਼ ਹੈ। ਉੱਥੇ ਇਨ੍ਹਾਂ ਦੋਸ਼ਾਂ ਵਿਚਕਾਰ ਰਾਜ ਕੁੰਦਰਾ ਦੇ ਪੁਰਾਣੇ ਟਵੀਟਸ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ।ਆਪਣੇ ਪੁਰਾਣੇ ਟਵੀਟਸ ‘ਚ ਉਨ੍ਹਾਂ ਨੇ ਐਡਲਟ ਫਿਲਮਾਂ ਤੇ ਜਿਸਮਫਿਰੋਸ਼ੀ ਨੂੰ ਲੈ ਕੇ ਗੱਲ ਕੀਤੀ। ਆਪਣੇ ਪਹਿਲੇ ਟਵੀਟ ‘ਚ ਰਾਜ ਕੁੰਦਰਾ ਨੇ ਸਵਾਲ ਕੀਤਾ ਸੀ ਕਿ ਕੈਮਰੇ ਦੇ ਸਾਹਮਣੇ ਐਡਲਟ ਫਿਲਮ ਬਣਾਉਣ ਲਈ ਕਿਸੇ ਨੂੰ ਭੁਗਤਾਨ ਕਰਨਾ ਕਾਨੂੰਨੀ ਕਿਉਂ ਹੈ ਤੇ ਜਿਸਮਫਿਰੋਸ਼ੀ ਐਡਲਟ ਫਿਲਮਾਂ ਤੋਂ ਕਿਵੇਂ ਵੱਖ ਹਨ। ਰਾਜ ਕੁੰਦਰਾ ਨੇ ਇਹ ਸਵਾਲ ਸਾਲ 2012 ‘ਚ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਰਾਹੀਂ ਕੀਤਾ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਭਾਰਤੀ ਕਲਾਕਾਰਾਂ ਤੇ ਰਾਜਨੇਤਾਵਾਂ ਨੂੰ ਲੈ ਕੇ ਵੀ ਟਿੱਪਣੀ ਕੀਤੀ ਸੀ।ਰਾਜ ਕੁੰਦਰਾ ਨੇ ਆਪਣੇ ਟਵੀਟ ‘ਚ ਲਿਖਿਆ ਸੀ, ‘ਠੀਕ ਹੈ ਤਾਂ ਇੱਥੇ ਐਡਲਟ ਬਨਾਮ ਜਿਸਮਫਿਰੋਸ਼ੀ ਹੈ। ਕੈਮਰੇ ਦੇ ਸਾਹਮਣੇ ਐਡਲਟ ਫਿਲਮਾਂ ਬਣਾਉਣ ਲਈ ਕਿਸੇ ਨੂੰ ਭੁਗਤਾਨ ਕਰਨਾ ਕਾਨੂੰਨੀ ਕਿਉਂ ਹੈ? ਇਹ ਇਕ ਦੂਜੇ ਤੋਂ ਕਿਵੇਂ ਵੱਖ ਹਨ? ਰਾਜ ਕੁੰਦਰਾ ਨੇ ਆਪਣੇ ਅਗਲੇ ਟਵੀਟ ‘ਚ ਲਿਖਿਆ, ‘ਭਾਰਤ ਅਦਾਕਾਰ ਕ੍ਰਿਕਟ ਖੇਡ ਰਹੇ ਹਨ ਕ੍ਰਿਕਟਰ ਰਾਜਨੀਤੀ ਕਰ ਰਹੇ ਹਨ, ਰਾਜਨੇਤਾ ਐਡਲਟ ਫਿਲਮਾਂ ਦੇਖ ਰਹੇ ਹਨ ਤੇ ਐਡਲਟ ਸਟਾਰ ਅਦਾਕਾਰ ਬਣ ਰਹੇ ਹਨ…। ਸੋਸ਼ਲ ਮੀਡੀਆ ‘ਤੇ ਇਹ ਸਾਰੇ ਟਵੀਟਜ਼ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।

Related posts

ਕੋਰੋਨਾ ਵਾਇਰਸ ਕਾਰਨ IIFA 2020 ਐਵਾਰਡ ਸਮਾਗਮ ਹੋਇਆ ਰੱਦ

On Punjab

Karwa Chauth 2022: ਇਸ ਸਾਲ ਇਹ ਬਾਲੀਵੁੱਡ ਅਦਾਕਾਰਾ ਮਨਾਉਣਗੀਆਂ ਪਹਿਲਾ ਕਰਵਾ ਚੌਥ

On Punjab

ਆਪਣੀ ਧੀ ਨੂੰ ਲੈ ਕੇ ਪਿਤਾ ਦੀ ਪੁਰਖੀ ਹਵੇਲੀ ‘ਚ ਪਹੁੰਚੇ ਨੇਹਾ ਧੂਪੀਆ ਤੇ ਅੰਗਦ ਬੇਦੀ

On Punjab