PreetNama
ਰਾਜਨੀਤੀ/Politics

PM Modi ਨੇ ਕੋਵਿਡ-19 ਫਰੰਟਲਾਈਨ ਵਰਕਰਾਂ ਲਈ ਕੀਤੀ ਕ੍ਰੈਸ਼ ਕੋਰਸ ਦੀ ਸ਼ੁਰੂਆਤ, ਜਾਣੋ ਕਿਉਂ ਹੈ ਖਾਸ

Customized Crash Course programme for Covid 19 Frontline Workers : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਤੋਂ ਕੁਝ ਦੇਰ ਪਹਿਲਾਂ ਕੋਵਿਡ-19 ਫਰੰਟਲਾਈਨ ਵਰਕਰਾਂ ਲਈ ਕ੍ਰੈਸ਼ ਕੋਰਸ ਲਾਂਚ ਕੀਤਾ ਹੈ। ਕਾਬਿਲੇਗ਼ੌਰ ਹੈ ਕਿ ਇਸ ਕ੍ਰੈਸ਼ ਕੋਰਸ ਦੀ ਸ਼ੁਰੂਆਤ ਦੇਸ਼ ਦੇ ਸਾਰੇ 26 ਸੂਬਿਆਂ ‘ਚ ਸਥਿਤ 111 ਟ੍ਰੇਨਿੰਗ ਸੈਂਟਰਾਂ ‘ਚ ਕੀਤੀ ਜਾਵੇਗੀ। ਇਸ ਅਵਸਰ ‘ਤੇ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੈਨਿਓਰਸ਼ਿਪ ਦੇ ਕੇਂਦਰੀ ਮੰਤਰੀ ਵੀ ਮੌਜੂਦ ਰਹੇ।

 

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੋਰੋਨਾ ਮਹਾਮਾਰੀ ਦੌਰਾਨ ਦੇਸ਼ ਵਿਚ ਮੈਡੀਕਲ ਉਪਕਰਨਾਂ, ਦਵਾਈਆਂ, ਹਸਪਤਾਲ ‘ਚ ਬਿਸਤਰੇ ਸਮੇਤ ਮਨੁੱਖੀ ਵਸੀਲਿਆਂ ਤਕ ਦੀ ਘਾਟ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਕੇਂਦਰ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਕੋਵਿਡ-19 ਫਰੰਟਲਾਈਨ ਵਰਕਰਜ਼ ਲਈ ਅੱਜ ਕ੍ਰੈਸ਼ ਕੋਰਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਮੈਡੀਕਲ ਖੇਤਰ ਤੋਂ ਬਾਹਰੀ ਲੋਕਾਂ ਨੂੰ ਵੀ ਜ਼ਰੂਰਤ ਪੈਣ ‘ਤੇ ਤੁਰੰਤ ਨਿਯੁਕਤ ਕੀਤਾ ਜਾ ਸਕੇ।

ਅੱਜ ਜਿਸ ਕ੍ਰੈਸ਼ ਕੋਰਸ ਨੂੰ ਜਾਰੀ ਕੀਤਾ ਗਿਆ ਉਸ ਵਿਚ 6 ਭੂਮਿਕਾਵਾਂ ‘ਚ ਮੁਹਾਰਤ ਲਈ ਟ੍ਰੇਨਿੰਗ ਦਿੱਤੀ ਜਾਵੇਗੀ।

-ਹੋਮ ਕੇਅਰ ਸਪੋਰਟ
-ਬੇਸਿਕ ਕੇਅਰ ਸਪੋਰਟ
-ਐਡਵਾਂਸ ਕੇਅਰ ਸਪੋਰਟ
-ਐਮਰਜੈਂਸੀ ਕੇਅਰ ਸਪੋਰਟ
-ਸੈਂਪਲ ਕੁਲੈਕਸ਼ਨ ਸਪੋਰਟ
ਮੈਡੀਕਲ ਇਕਵੀਪਮੈਂਟ ਸਪੋਰਟ

 

ਪੀਐੱਮ ਹੁਨਰ ਵਿਕਾਸ ਯੋਜਨਾ ਨੇ ਤਿਆਰ ਕੀਤਾ ਹੈ ਪੂਰਾ ਪ੍ਰੋਗਰਾਮ

ਕਾਬਿਲੇਗ਼ੌਰ ਹੈ ਕਿ ਪ੍ਰਧਾਨ ਮੰਤਰੀ ਹੁਨਰ ਵਿਕਾਸ ਯੋਜਨਾ 3.0 ਤਹਿਤ ਇਸ ਪੂਰੇ ਕ੍ਰੈਸ਼ ਕੋਰਸ ਪ੍ਰੋਗਰਾਮ ਨੂੰ ਤਿਆਰ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਕੁੱਲ ਲਾਗਤ 276 ਕਰੋੜ ਰੁਪਏ ਆਈ ਹੈ। ਹੈਲਥ ਸੈਕਟਰ ‘ਚ ਵਰਤਮਾਨ ਤੇ ਭਵਿੱਖ ਲਈ ਮਨੁੱਖ ਵਸੀਲਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਾਨ ਮੈਡੀਕਲ ਹੈਲਥਕੇਅਰ ਵਰਕਰਾਂ ਦਾ ਹੁਨਰ ਵਿਕਾਸ ਕਰਨਾ ਇਸ ਪ੍ਰੋਗਰਾਮ ਦਾ ਮਕਸਦ ਹੈ।

Related posts

ਦੋ ਮਹਿਲਾਵਾਂ ਦੇ ਪਤੀ ਨੇ ਕੀਤਾ ਲਿਵ-ਇਨ ਪਾਰਟਨਰ ਦਾ ਕਤਲ; ਟਰੰਕ ’ਚ ਪਾ ਕੇ ਸਾੜਿਆ, ਜਾਣੋ ਕਿਵੇਂ ਖੁੱਲ੍ਹਿਆ ਵੱਡਾ ਰਾਜ਼?

On Punjab

ਵਿਆਹ ਵਾਲੀ ਲੜਕੀ ਨੂੰ ਭਜਾਉਣ ਵਾਲੀ ਸਹੇਲੀ ਦਾ ਮਾਮਲਾ: ਲੜਕੀਆਂ ਦਾ ਨਾ ਲੱਗਿਆ ਪਤਾ

On Punjab

ਜ਼ਮੀਨੀ ਪੱਧਰ ‘ਤੇ ਬਦਲਾਅ ਲਿਆਉਣ ਵਾਲਿਆਂ ‘ਤੇ ਕੇਂਦਰਿਤ ਹੈ ‘ਮਨ ਕੀ ਬਾਤ’, ਪੀਐੱਮ ਮੋਦੀ ਨੇ ਕਿਹਾ – ਪੂਰੇ ਹੋ ਰਹੇ ਹਨ 100 ਐਪੀਸੋਡ

On Punjab