PreetNama
ਖਾਸ-ਖਬਰਾਂ/Important News

PM ਮੋਦੀ ਨੇ ਕਾਰਟੋਸੈੱਟ-3 ਦੇ ਲਾਂਚ ‘ਤੇ ਇਸਰੋ ਨੂੰ ਦਿੱਤੀ ਵਧਾਈ

PM Modi congratulates Isro: ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਵੱਲੋਂ ਬੁੱਧਵਾਰ ਯਾਨੀ ਕਿ ਅੱਜ PSLV-C 47 ਲਾਂਚ ਕੀਤਾ ਗਿਆ ਹੈ, ਜੋ ਆਪਣੇ ਨਾਲ ਕਾਰਟੋਸੈੱਟ-3 ਅਤੇ 13 ਹੋਰ ਨੈਨੋ ਸੈਟੇਲਾਈਟ ਲੈ ਕੇ ਗਿਆ ਹੈ । ਚੰਦਰਯਾਨ-2 ਤੋਂ ਬਾਅਦ ਇਸਰੋ ਦਾ ਇਹ ਪਹਿਲਾ ਵੱਡਾ ਮਿਸ਼ਨ ਹੈ । ਬੁੱਧਵਾਰ ਨੂੰ ਇਹ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਸਵੇਰੇ 9.28 ਵਜੇ ਲਾਂਚ ਕੀਤਾ ਗਿਆ । ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਰਟੋਸੈੱਟ-3 ਦੇ ਸਫਲ ਲਾਂਚਿੰਗ ਤੋਂ ਬਾਅਦ ਇਸਰੋ ਨੂੰ ਵਧਾਈ ਦਿੱਤੀ ਗਈ ।

ਇਸਰੋ ਨੂੰ ਵਧਾਈ ਦਿੰਦਿਆਂ ਮੋਦੀ ਨੇ ਕਿਹਾ ਕਿ ਉਹ ਇਸਰੋ ਟੀਮ ਨੂੰ PSLV-C-47 ਦੇ ਜ਼ਰੀਏ ਸਾਡੇ ਦੇਸ਼ ਦੇ ਕਾਰਟੋਸੈੱਟ-3 ਸੈਟੇਲਾਈਟ ਅਤੇ ਅਮਰੀਕਾ ਦੇ ਇਕ ਦਰਜਨ ਤੋਂ ਵਧ ਨੈਨੋ ਸੈਟੇਲਾਈਟਸ ਦੇ ਸਫਲਤਾਪੂਰਵਕ ਲਾਂਚਿੰਗ ਲਈ ਵਧਾਈ ਦਿੰਦੇ ਹਨ । ਉਨ੍ਹਾਂ ਕਿਹਾ ਕਿ ਇਸਰੋ ਨੇ ਇਕ ਵਾਰ ਫਿਰ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ ।

Related posts

ਮਾਨਸਾ ਦੇ ਨੌਜਵਾਨ ਦਾ ਕੈਨੇਡਾ ਦੇ ਸਰੀ ’ਚ ਗੋਲੀਆਂ ਮਾਰ ਕੇ ਕਤਲ

On Punjab

ਅੱਤਵਾਦ ‘ਤੇ ਅਮਰੀਕੀ ਰਿਪੋਰਟ ਤੋਂ ਨਾਰਾਜ਼ ਪਾਕਿਸਤਾਨ, ਭਾਰਤ ਬਾਰੇ ਝੂਠ ਬੋਲਿਆ

On Punjab

‘ਯੁੱਧ ਨਸ਼ੇ ਦੇ ਵਿਰੁੱਧ’: ਪੰਜਾਬ ਪੁਲੀਸ ਵੱਲੋਂ ਸੂਬੇ 750 ਥਾਵਾਂ ’ਤੇ ਛਾਪੇ

On Punjab