ਸਵਿੰਦਰ ਕੌਰ, ਮੋਹਾਲੀ:
ਪੀਜੀਆਈ ਵਿਚ ਹੁਣ ਹਰੇਕ ਮਰੀਜ਼ ਦਾ ਰਿਕਾਰਡ ਆਨਲਾਈਨ ਰੱਖਿਆ ਜਾਵੇਗਾ। ਇਥੋਂ ਤਕ ਕਿ ਜੋ ਮਰੀਜ਼ ਹੋਰਾਂ ਸੂਬਿਆਂ ਦੇ ਹਸਪਤਾਲਾਂ ਤੋਂ ਚੰਡੀਗੜ੍ਹ ਰੈਫਰ ਕੀਤੇ ਜਾਂਦੇ ਹਨ, ਉਨ੍ਹਾਂ ਦੀ ਰਿਕਾਰਡ ਵੀ ਮੁਹੱਇਆ ਹੋਵੇਗਾ। ਕਿਹੜਾ ਮਰੀਜ਼ ਕਿਸ ਵਾਰਡ ਵਿਚ ਭਰਤੀ ਹੈ ਤੇ ਉਸ ਦਾ ਕਿਸ ਚੀਜ਼ ਦਾ ਇਲਾਜ ਹੋ ਰਿਹਾ ਹੈ। ਇਸ ਬਾਰੇ ਸਾਰੀ ਜਾਣਕਾਰੀ ਡਾਕਟਰਾਂ ਨੂੰ ਆਨਲਾਈਨ ਮੁਹੱਇਆ ਹੋਵੇਗੀ। ਆਈਆਈਟੀ ਰੁੜਕੀ ਦੇ ਇੰਜੀਨੀਅਰ ਇਸ ਸਾਫਟਵੇਅਰ ਨੂੰ ਡਿਵੈੱਲਪ ਕਰ ਰਹੇ ਹਨ।
ਪੀਜੀਆਈ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਸਰਕਾਰੀ ਹਸਪਤਾਲਾਂ ਦੇ ਮਰੀਜ਼ਾਂ ਦਾ ਵੀ ਰਿਕਾਰਡ ਮੁਹੱਇਆ ਹੋਵੇਗਾ। ਪੀਜੀਆਈ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਇਸ ਸਾਫਟਵੇਅਰ ਨੂੰ ਇਸ ਲਈ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਪੀਜੀਆਈ ਤੇ ਸਹਿਰ ਦੇ ਹੋਰਨਾਂ ਹਸਪਤਾਲਾਂ ਵਿਚ ਸ਼ਹਿਰ ਦੇ ਇਲਾਵਾ ਬਾਹਰੀ ਸੂਬਿਆਂ ਤੋਂ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੀ ਪੂਰੀ ਜਾਣਕਾਰੀ ਰੱਖੀ ਜਾ ਸਕੇ। ਇਥੋਂ ਤਕ ਕਿ ਜੋ ਮਰੀਜ਼ ਹੋਰਨਾਂ ਹਸਪਤਾਲਾਂ ਤੋਂ ਪੀਜੀਆਈ ਤੇ ਸਰਕਾਰੀ ਹਸਪਤਾਲਾਂ ਵਿਚ ਇਲਾਜ ਲਈ ਆਉਂਦੇ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਇਲਾਜ ਮੁਹੱਇਆ ਕਰਵਾਇਆ ਜਾ ਸਕੇ।