PreetNama
ਖਬਰਾਂ/Newsਖਾਸ-ਖਬਰਾਂ/Important News

ਲੋਕ ਸੋਚ-ਸਮਝ ਕੇ ਨਿਕਲਣ ਘਰੋਂ ! ਕਿਸਾਨਾਂ ਨੇ ਜਲੰਧਰ-ਲੁਧਿਆਣਾ ਹਾਈਵੇ ‘ਤੇ ਲਾਇਆ ਧਰਨਾ

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਦੀ ਹੱਕੀ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ਼ ਜਲੰਧਰ ਕੈਂਟ ਸਟੇਸ਼ਨ ਨਜ਼ਦੀਕ ਧੰਨੋਵਾਲੀ ਫਾਟਕ ਵਿਖੇ ਰੋਸ਼ ਮੁਜ਼ਾਹਰਾ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਨੇ ਦੱਸਿਆ ਕਿ ਗੰਨੇ ਦੀ ਫਸਲ ਇਸੇ ਸਮੇਂ ਪੱਕ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਪਰ ਕੁੰਭਕਰਨੀ ਨੀਂਦ ਸੁੱਤੀ ਸੂਬਾ ਸਰਕਾਰ ਨੇ ਨਾ ਤਾਂ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਕਮ ਦੀ ਅਦਾਇਗੀ ਕੀਤੀ ਹੈ ਅਤੇ ਨਾ ਹੀ ਅਜੇ ਤਕ ਸਰਕਾਰ ਖੰਡ ਮਿੱਲਾਂ ਸ਼ੁਰੂ ਕਰਨ ਦਾ ਨਾਂ ਲੈ ਰਹੀ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪਹਿਲਾਂ ਸਰਕਾਰਾਂ 25 ਤੋਂ 26 ਅਕਤੂਬਰ ਤੱਕ ਖੰਡ ਮਿੱਲਾਂ ਸ਼ੁਰੂ ਕਰ ਦਿੰਦੀਆਂ ਸਨ ਪਰ ਅੱਜ 21 ਨਵੰਬਰ ਹੋ ਜਾਣ ਦੇ ਬਾਵਜੂਦ ਸਰਕਾਰ ਨੇ ਖੰਡ ਮਿੱਲਾਂ ਨਹੀਂ ਚਲਾਈਆਂ।

ਉਨ੍ਹਾਂ ਦੱਸਿਆ ਕਿ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ 16 ਨਵੰਬਰ ਤੱਕ ਹਰ ਹੀਲੇ ਖੰਡ ਮਿੱਲਾਂ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਬਾਵਜੂਦ ਇਸਦੇ ਸੂਬਾ ਸਰਕਾਰ ਨੇ ਅਜੇ ਤਕ ਵੀ ਖੰਡ ਮਿੱਲਾਂ ਦਾ ਕੰਮ ਨਹੀਂ ਸ਼ੁਰੂ ਕਰਵਾਇਆ ਜਿਸ ਕਰਕੇ ਕਿਸਾਨ ਵੀਰਾਂ ਨੂੰ ਖੱਜਲ ਖੁਆਰੀ ਦਾ ਸਾਮ੍ਹਣਾ ਕਰਨਾ ਪਏ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਅਜੇ ਵੀ ਕੋਈ ਕਾਰਵਾਈ ਨਾ ਕੀਤੀ ਤਾਂ ਇਹ ਧਰਨਾ ਪ੍ਰਦਰਸ਼ਨ ਅਣਮਿੱਥੇ ਸਮੇਂ ਤੱਕ ਜਾਰੀ ਰਹੇਗਾ ਅਤੇ ਬਾਅਦ ਦੁਪਹਿਰ ਰੇਲਵੇ ਲਾਈਨਾਂ ‘ਤੇ ਵੀ ਧਰਨਾ ਲਗਾ ਕੇ ਰੇਲਵੇ ਆਵਾਜਾਈ ਠੱਪ ਕੀਤੀ ਜਾਵੇਗੀ।

Related posts

ਕੈਨੇਡਾ ‘ਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਕਤਲ: ਵਿਆਹ ਸਮਾਗਮ ‘ਚੋਂ ਬਾਹਰ ਆਉਂਦੇ ਹੀ ਗੁੰਡਿਆਂ ਨੇ ਚਲਾਈ ਗੋਲੀ, ਕਾਰ ਨੂੰ ਲਗਾਈ ਅੱਗ

On Punjab

ਇਟਲੀ ਦੇ ਸਮੁੰਦਰੀ ਟਾਪੂ ਸਰਦੇਨੀਆ ‘ਚ ਅੱਗ ਲੱਗਣ ਨਾਲ 20 ਹਜ਼ਾਰ ਏਕੜ ਜੰਗਲ ਸੜ ਕੇ ਸੁਆਹ, ਜਨਜੀਵਨ ਪ੍ਰਭਾਵਿਤ

On Punjab

Crime News : ਪੁਣੇ ‘ਚ 6 ਸਾਲ ਦੀਆਂ ਦੋ ਬੱਚੀਆਂ ਨਾਲ ਜਬਰ ਜਨਾਹ, ਸਕੂਲ ਵੈਨ ਡਰਾਈਵਰ ਗ੍ਰਿਫਤਾਰ ਪੁਣੇ ਕ੍ਰਾਈਮ ਨਿਊਜ਼ ਮਹਾਰਾਸ਼ਟਰ ਦੇ ਪੁਣੇ ‘ਚ 6 ਸਾਲ ਦੀਆਂ ਦੋ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਪੁਲਿਸ ਨੂੰ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਕੂਲ ਵੈਨ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਇਹ ਘਟਨਾ 30 ਸਤੰਬਰ ਦੀ ਹੈ। ਜਾਣਕਾਰੀ ਮੁਤਾਬਕ ਦੋਵੇਂ ਲੜਕੀਆਂ ਵਾਨਵਾੜੀ ਇਲਾਕੇ ‘ਚ ਸਥਿਤ ਸਕੂਲ ਤੋਂ ਵਾਪਸ ਘਰ ਆ ਰਹੀਆਂ ਸਨ।

On Punjab