24.51 F
New York, US
December 16, 2025
PreetNama
ਸਿਹਤ/Health

Parenting Tips : ਬੱਚਿਆਂ ਦੇ ਮਾਨਸਿਕ ਵਿਕਾਸ ਲਈ ਜ਼ਰੂਰ ਖਿਲਾਓ ਇਹ 7 ਚੀਜ਼ਾਂ

ਕਿਸੇ ਵੀ ਬੱਚੇ ਦੇ ਦਿਮਾਗ਼ ਦਾ ਵਿਕਾਸ ਬਚਪਨ ਵਿੱਚ ਹੀ ਹੁੰਦਾ ਹੈ। ਹਰ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਸਭ ਤੋਂ ਤੇਜ਼ ਹੋਵੇ ਅਤੇ ਉਸ ਦੀ ਯਾਦਦਾਸ਼ਤ ਮਜ਼ਬੂਤ ​​ਹੋਵੇ। ਇਸ ਦੇ ਲਈ ਮਾਤਾ-ਪਿਤਾ ਨੂੰ ਆਪਣੇ ਬੱਚੇ ਦੀ ਖ਼ੁਰਾਕ ‘ਤੇ ਧਿਆਨ ਦੇਣਾ ਜ਼ਰੂਰੀ ਹੈ। ਤਾਂ ਆਓ ਜਾਣਦੇ ਹਾਂ ਮਾਨਸਿਕ ਵਿਕਾਸ ਲਈ ਬੱਚਿਆਂ ਨੂੰ ਕੀ ਖਿਲਾਓ?

ਚਿਆਂ ਦੇ ਮਾਨਸਿਕ ਵਿਕਾਸ ਲਈ ਇਨ੍ਹਾਂ ਚੀਜ਼ਾਂ ਨੂੰ ਉਨ੍ਹਾਂ ਦੀ ਖ਼ੁਰਾਕ ‘ਚ ਜ਼ਰੂਰ ਸ਼ਾਮਲ ਕਰੋ

ਕੇਲਾ

ਬੱਚੇ ਨੂੰ ਨਿਯਮਿਤ ਤੌਰ ‘ਤੇ ਕੇਲੇ ਖੁਆਓ। ਜ਼ਿਆਦਾਤਰ ਬੱਚੇ ਕੇਲਾ ਖਾਣਾ ਪਸੰਦ ਕਰਦੇ ਹਨ। ਤੁਸੀਂ ਇਸ ਨੂੰ ਮੈਸ਼ ਕਰ ਕੇ ਬੱਚੇ ਨੂੰ ਵੀ ਖਿਲਾ ਸਕਦੇ ਹੋ। ਕੇਲਾ ਤੁਰੰਤ ਊਰਜਾ ਦਿੰਦਾ ਹੈ। ਇਸ ਵਿੱਚ ਮੈਗਨੀਸ਼ੀਅਮ, ਫਾਈਬਰ, ਪੋਟਾਸ਼ੀਅਮ, ਵਿਟਾਮਿਨ ਏ ਅਤੇ ਵਿਟਾਮਿਨ ਸੀ ਹੁੰਦਾ ਹੈ। ਜੋ ਬੱਚੇ ਦੇ ਵਿਕਾਸ ਲਈ ਸਹਾਇਕ ਹੁੰਦੇ ਹਨ।

ਘੀ

ਅਕਸਰ ਤੁਸੀਂ ਘਰ ਵਿੱਚ ਦਾਦੀ-ਨਾਨੀ ਤੋਂ ਸੁਣਿਆ ਹੋਵੇਗਾ, ਘਿਓ ਖਾਣ ਨਾਲ ਦਿਮਾਗ਼ ਤੇਜ਼ ਹੁੰਦਾ ਹੈ। ਦਰਅਸਲ ਘਿਓ ਤੋਂ ਸਰੀਰ ਨੂੰ DHA ਅਤੇ ਚੰਗੀ ਚਰਬੀ ਮਿਲਦੀ ਹੈ। ਇਹ ਦੋਵੇਂ ਚੀਜ਼ਾਂ ਬੱਚੇ ਦੇ ਦਿਮਾਗ਼ ਦਾ ਵਿਕਾਸ ਕਰਦੀਆਂ ਹਨ।

ਅੰਡੇ

ਬੱਚੇ ਨੂੰ ਨਿਯਮਿਤ ਤੌਰ ‘ਤੇ ਇਕ ਜਾਂ ਦੋ ਅੰਡੇ ਖੁਆਓ। ਅੰਡੇ ਵਿਟਾਮਿਨ ਡੀ, ਵਿਟਾਮਿਨ ਬੀ, ਪ੍ਰੋਟੀਨ ਅਤੇ ਹੋਰ ਬਹੁਤ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਨੂੰ ਖਾਣ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਤੇਜ਼ੀ ਨਾਲ ਹੁੰਦਾ ਹੈ।

ਦੁੱਧ

ਪਹਿਲਾਂ ਬੱਚੇ ਨੂੰ ਸਿਰਫ਼ ਦੁੱਧ ਹੀ ਦਿੱਤਾ ਜਾਂਦਾ ਸੀ। ਬੱਚੇ ਦੇ ਵਿਕਾਸ ਵਿੱਚ ਦੁੱਧ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ‘ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਪਾਇਆ ਜਾਂਦਾ ਹੈ, ਜੋ ਬੱਚਿਆਂ ਦੀਆਂ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ।

ਸੰਤਰਾ

ਸੰਤਰੇ ‘ਚ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਕਿ ਬੱਚੇ ਦੇ ਦਿਮਾਗ਼ ਲਈ ਜ਼ਰੂਰੀ ਹੈ। ਬੱਚਿਆਂ ਦੀ ਖ਼ੁਰਾਕ ਵਿੱਚ ਸੰਤਰੇ ਨੂੰ ਸ਼ਾਮਲ ਕਰੋ। ਇਸ ਨਾਲ ਬੱਚਿਆਂ ਦੀ ਯਾਦ ਸ਼ਕਤੀ ਵਧਦੀ ਹੈ।

ਦਹੀ

ਦਹੀਂ ਵਿੱਚ B12, ਪ੍ਰੋਟੀਨ, ਜ਼ਿੰਕ ਅਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਦਿਮਾਗ਼ ਦੇ ਵਿਕਾਸ ਲਈ ਮਹੱਤਵਪੂਰਨ ਹੁੰਦੇ ਹਨ। ਤੁਸੀਂ ਆਪਣੇ ਬੱਚੇ ਦੇ ਨਾਸ਼ਤੇ ਵਿੱਚ ਦਹੀਂ ਸ਼ਾਮਲ ਕਰ ਸਕਦੇ ਹੋ।

ਮੱਛੀ

ਇਸ ਵਿੱਚ ਆਇਓਡੀਨ ਅਤੇ ਜ਼ਿੰਕ ਦੀ ਕਾਫੀ ਮਾਤਰਾ ਹੁੰਦੀ ਹੈ। ਜੋ ਤੁਹਾਡੇ ਬੱਚੇ ਦੇ ਵਿਕਾਸ ਲਈ ਜ਼ਰੂਰੀ ਹੈ। ਇੱਕ ਅਧਿਐਨ ਦੇ ਅਨੁਸਾਰ, ਮੱਛੀ ਦਿਮਾਗ਼ ਵਿੱਚ ਗ੍ਰੇ ਮੈਟਰ ਨੂੰ ਤੇਜ਼ ਕਰਦੀ ਹੈ ਅਤੇ ਉਮਰ ਦੇ ਕਾਰਨ ਦਿਮਾਗ਼ ਨੂੰ ਖ਼ਰਾਬ ਹੋਣ ਤੋਂ ਵੀ ਬਚਾਉਂਦੀ ਹੈ।

Related posts

ਬਾਡੀ ‘ਚੋਂ ਬੈਡ ਕਲੈਸਟ੍ਰੋਲ ਨੂੰ ਘੱਟ ਕਰਨਗੇ ਯੋਗਾ ਦੇ ਇਹ ਆਸਨ

On Punjab

Tips to Make Dry Hands Soft : ਸਰਦੀਆਂ ’ਚ ਹੱਥ ਹੋ ਜਾਂਦੇ ਹਨ ਡ੍ਰਾਈ ਤਾਂ ਨਾ ਹੋਵੋ ਪਰੇਸ਼ਾਨ, ਇਨ੍ਹਾਂ ਆਸਾਨ ਟਿਪਸ ਨੂੰ ਕਰੋ ਫਾਲੋ

On Punjab

Monkeypox Rename MPOX: Monkeypox ਨਹੀਂ, ਹੁਣ ‘MPOX’ ਦੇ ਨਾਂ ਨਾਲ ਜਾਣਿਆ ਜਾਵੇਗਾ ਇਹ ਖਤਰਨਾਕ ਵਾਇਰਸ, ਜਾਣੋ ਪੂਰਾ ਮਾਮਲਾ

On Punjab