PreetNama
ਖੇਡ-ਜਗਤ/Sports News

PAK ਕ੍ਰਿਕਟਰ ਆਸਿਫ਼ ਅਲੀ ਦੀ ਦੋ ਸਾਲਾ ਧੀ ਦੀ ਕੈਂਸਰ ਨਾਲ ਮੌਤ

ICC World Cup 2019: ਆਈਸੀਸੀ ਵਿਸ਼ਵ ਕੱਪ ਵਿਚ ਜ਼ਿਆਦਾ ਸਮਾਂ ਨਹੀਂ ਰਹਿ ਗਿਆ। ਇਸ ਵਿਚਕਾਰ ਪਾਕਿਸਤਾਨ ਕ੍ਰਿਕਟ ਟੀਮ ਦੇ ਮੈਂਬਰ ਆਸਿਫ਼ ਅਲੀ ਨੂੰ ਇੰਗਲੈਂਡ ਦੌਰੇ ਤੋਂ ਵਾਪਸ ਪਰਤਣਾ ਪਿਆ ਸੀ।

ਆਸਿਫ਼ ਦੀ ਬੇਟੀ ਕੈਂਸਰ ਨਾਲ ਪੀੜਤ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਆਸਿਫ਼ ਦੀ ਧੀ ਨੂਰ ਫਾਤਿਮਾ ਦੀ ਉਮਰ ਸਿਰਫ਼ ਦੋ ਸਾਲ ਸੀ। ਫਾਤਿਮਾ ਦੇ ਕੈਂਸਰ ਦਾ ਇਲਾਜ ਅਮਰੀਕਾ ਦੇ ਇੱਕ ਹਸਪਤਾਲ ਵਿਚ ਚੱਲ ਰਿਹਾ ਸੀ।

ਪਾਕਿਸਤਾਨ ਸੁਪਰ ਲੀਗ ਵਿਚ ਆਸਿਫ਼ ਦੀ ਟੀਮ ਇਸਲਾਮਾਬਾਦ ਯੂਨਾਈਟਿਡ ਦੇ ਬਿਆਨ ਅਨੁਸਾਰ ਆਈਐਸਐਲਯੂ ਪਰਿਵਾਰ ਦੀਆਂ ਭਾਵਨਾਵਾਂ ਆਸਿਫ਼ ਨਾਲ ਹਨ ਜਿਨ੍ਹਾਂ ਨੇ ਆਪਣੀ ਬੇਟੀ ਨੂੰ ਗੁਆ ਦਿੱਤਾ ਹੈ। ਆਸਿਫ਼ ਕਾਫੀ ਮਜ਼ਬੂਤ ​​ਹੈ ਅਤੇ ਸਾਡੇ ਸਾਰਿਆਂ ਲਈ ਪ੍ਰੇਰਨਾਸ੍ਰੋਤ ਹੈ। 

ਆਸਿਫ਼  ਨੇ ਇੰਗਲੈਂਡ ਵਿਰੁੱਧ ਲੜੀ ਵਿਚ ਦੋ ਅਰਧ ਸੈਂਕੜੇ ਬਣਾਏ ਹਨ। ਉਹ ਪਾਕਿਸਤਾਨ ਦੀ ਵਿਸ਼ਵ ਕੱਪ ਟੀਮ ਦੇ ਸ਼ੁਰੂਆਤੀ ਮੈਂਬਰਾਂ ਵਿੱਚ ਨਹੀਂ ਹੈਹਾਲਾਂਕਿ ਅੰਤਿਮ 15 ਦਾ ਐਲਾਨ 23 ਮਈ ਨੂੰ ਹੋਣਾ ਹੈ। ਇੰਗਲੈਂਡ ਵਿਰੁੱਧ ਇਕ ਰੋਜ਼ਾ ਲੜੀ ਵਿਚ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਟੀਮ ਵਿਚ ਸਥਾਨ ਦਿੱਤਾ ਜਾ ਸਕਦਾ ਹੈ।

 

 

 

Related posts

ਇਸ ਦਿਨ ਤੋਂ ਹੋ ਸਕਦੀ ਹੈ IPL 2021 ਦੀ ਸ਼ੁਰੂਆਤ, ਭਾਰਤ ’ਚ ਹੀ ਕਰਵਾਇਆ ਜਾਵੇਗਾ 14ਵਾਂ ਸੀਜ਼ਨ !

On Punjab

ਵਿਸ਼ਵ ਚੈਂਪੀਅਨਸ਼ਿਪ ‘ਚ ਬਜਰੰਗ ਪੂਨੀਆ ਨੇ ਜਿੱਤਿਆ ਚੌਥਾ ਮੈਡਲ, ਸੇਬਾਸਟੀਅਨ ਸੀ ਰਿਵੇਰਾ ਨੂੰ 11-9 ਨਾਲ ਹਰਾਇਆ

On Punjab

ਚੰਗੇ ਪ੍ਰਦਰਸ਼ਨ ਨਾਲ ਵਧੇਗਾ ਆਤਮਵਿਸ਼ਵਾਸ : ਰਾਣੀ ਰਾਮਪਾਲ

On Punjab