PreetNama
ਖਬਰਾਂ/News

ਬਟਾਲਾ ਦੇ ਸ਼ੋਅਰੂਮ ‘ਚ ਸ਼ਰੇਆਮ ਫਾਇਰਿੰਗ ! ਸ਼ਿਵ ਸੈਨਾ ਸਮਾਜਵਾਦੀ ਆਗੂ ਸਣੇ 3 ਜਣਿਆਂ ਨੂੰ ਮਾਰੀਆਂ ਗੋਲ਼ੀਆਂ

ਬਟਾਲਾ ‘ਚ ਜੁਰਮ ਦੀਆਂ ਵਾਰਦਾਤਾਂ ਸ਼ਰ੍ਹੇਆਮ ਵਾਪਰ ਰਹੀਆਂ ਹਨ। ਬਟਾਲਾ ਦੇ ਸਿਟੀ ਰੋਡ ‘ਤੇ ਇਲੈਕਟ੍ਰਾਨਿਕ ਦੇ ਸ਼ੋਅਰੂਮ ਮਾਲਕ ਸਮੇਤ ਤਿੰਨ ਜਣਿਆਂ ‘ਤੇ ਦੋ ਵਿਅਕਤੀਆਂ ਨੇ ਸ਼ਰੇਆਮ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਦੁਕਾਨਦਾਰ ਰਾਜੀਵ ਮਹਾਜਨ, ਉਨ੍ਹਾਂ ਦਾ ਭਰਾ ਅਨਿਲ ਮਹਾਜਨ ਤੇ ਪੁੱਤਰ ਮਾਨਵ ਮਹਾਜਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਬਟਾਲਾ ਦੇ ਇੱਕ ਨਿੱਜੀ ਹਸਪਤਾਲ ‘ਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨੂੰਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਦੁਕਾਨਦਾਰ ਰਾਜੀਵ ਮਹਾਜਨ ਸ਼ਿਵ ਸੈਨਾ ਸਮਾਜਵਾਦੀ ਦੇ ਸੰਗਠਨ ਮੰਤਰੀ ਹਨ। ਹਸਪਤਾਲ ਚ ਜ਼ੇਰੇ ਇਲਾਜ ਅਨਿਲ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਰੀਬ 12 ਵਜੇ ਇਕ ਨੌਜਵਾਨ ਨੇ ਕਿਹਾ ਕਿ ਉਸਨੇ ਐਲਈਡੀ ਲੈਣੀ ਹੈ ਤੇ ਉਹ ਨੌਜਵਾਨ ਦੁਬਾਰਾ ਦੁਕਾਨ ਤੋਂ ਚਲਾ ਗਿਆ। ਏਨੇ ਚਿਰ ਨੂੰ ਉਸ ਦੇ ਨਾਲ ਇਕ ਹੋਰ ਨੌਜਵਾਨ ਅੰਦਰ ਆ ਗਿਆ ਤੇ ਉਨ੍ਹਾਂ ਨੇ ਸਾਡੇ ਉੱਤੇ ਤਾਬੜ-ਤੋੜ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਉਹ, ਉਨ੍ਹਾਂ ਦਾ ਭਰਾ ਤੇ ਬੇਟਾ ਗੰਭੀਰ ਜ਼ਖ਼ਮੀ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਲਲਿਤ ਕੁਮਾਰ ਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜ ਗਏ ਹਨ। ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੁਕਾਨਦਾਰ ‘ਤੇ ਹੋਏ ਹਮਲੇ ਨੂੰ ਲੈ ਕੇ ਭਾਰੀ ਸਹਿਮ ਪਾਇਆ ਜਾ ਰਿਹਾ ਹੈ।

Related posts

Union Budget 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦਾ ਬਜਟ: ਮੋਦੀ

On Punjab

‘ਆਪ’ ਤੇ ਕਾਂਗਰਸ ਦਾ ਗੱਠਜੋੜ ਬਣਿਆ ‘ਬੁਝਾਰਤ’

Pritpal Kaur

ਲੀਗਲ ਲਿਟਰੇਸੀ ਕਲੱਬ ਸਾਂਦੇ ਹਾਸ਼ਮ ਵਲੋਂ ਬਾਲ ਮਜਦੂਰੀ ਵਿਸ਼ੇ ਤੇ ਕਰਵਾਏ ਲੇਖ ਮੁਕਾਬਲੇ

Pritpal Kaur