77.38 F
New York, US
June 13, 2025
PreetNama
ਖਬਰਾਂ/News

ਅਬੋਹਰ ‘ਚ ਨਸ਼ੇ ਦੀ ਓਵਰਡੋਜ਼ ਨਾਲ ਔਰਤ ਦੀ ਮੌਤ, ਪਾਣੀ ਪੀਣ ਬਹਾਨੇ ਕਿਸੇ ਦੇ ਘਰ ‘ਚ ਵੜ ਕੇ ਲਾਇਆ ਟੀਕਾ

ਅਬੋਹਰ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਇਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲਿਸ ਨੇ ਔਰਤ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ‘ਚ ਰੱਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਪੂਜਾ ਉਰਫ ਹੇਮਲਤਾ ਪਤਨੀ ਗੁਰਪ੍ਰੀਤ ਸਿੰਘ ਵਾਸੀ ਨਿਰੰਕਾਰੀ ਭਵਨ ਰੋਡ ਧਰਮਸ਼ਾਲਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਬੀਤੀ ਰਾਤ ਉਕਤ ਔਰਤ ਗਲੀ ਨੰਬਰ 6 ਸ਼ਿਵ ਮੰਦਿਰ ਨੇੜੇ ਇਕ ਘਰ ਵਿਚ ਦਾਖਲ ਹੋਈ ਤੇ ਪਾਣੀ ਪੀਣ ਲਈ ਕਿਹਾ। ਲੱਗਦਾ ਸੀ ਕਿ ਔਰਤ ਨੇ ਵੀ ਕੋਈ ਨਸ਼ਾ ਪਹਿਲਾਂ ਹੀ ਕੀਤਾ ਹੋਇਆ ਸੀ। ਇਸ ਦੌਰਾਨ ਉਕਤ ਔਰਤ ਘਰ ਦੇ ਅੰਦਰ ਗਈ ਤੇ ਬੈਠ ਕੇ ਟੀਕਾ ਲਗਾਉਣ ਲੱਗੀ। ਪਰਿਵਾਰਕ ਮੈਂਬਰਾਂ ਨੇ ਉਕਤ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ| ਟੀਕਾ ਲਗਾਉਂਦੇ ਹੀ ਉਕਤ ਔਰਤ ਉੱਥੇ ਹੀ ਲੇਟ ਗਈ ਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਨੂੰ ਸੂਚਿਤ ਕੀਤਾ।

ਨਰ ਸੇਵਾ ਸੰਮਤੀ ਦੇ ਮੈਂਬਰ ਬਿੱਟੂ ਨਰੂਲਾ ਤੇ ਸੋਨੂੰ ਗਰੋਵਰ ਮੌਕੇ ‘ਤੇ ਪੁੱਜੇ ਤੇ ਥਾਣਾ ਸਿਟੀ ਦੇ ਐਸਆਈ ਬਹਾਦਰ ਸਿੰਘ ਨੇ ਵੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ | ਔਰਤ ਕੋਲੋਂ ਇੱਕ ਸਰਿੰਜ ਅਤੇ ਇੱਕ ਮੋਬਾਈਲ ਮਿਲਿਆ ਹੈ। ਪੁਲਿਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਦਿੱਤਾ ਹੈ ਅਤੇ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਔਰਤ ਦੇ ਪਤੀ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾਵੇਗੀ।

Related posts

ਇਜ਼ਰਾਈਲ ਨੂੰ ਹਥਿਆਰਾਂ ਤੇ ਫੌਜੀ ਉਪਕਰਨਾਂ ਦੀ ਬਰਾਮਦ ’ਤੇ ਰੋਕ ਲਾਉਣ ਨਾਲ ਸਬੰਧਤ ਪਟੀਸ਼ਨ ਖਾਰਜ ਸੁਪਰੀਮ ਕੋਰਟ ਨੇ ਦੇਸ਼ ਦੀ ਵਿਦੇਸ਼ ਨੀਤੀ ਦੇ ਖੇਤਰ ਵਿੱਚ ਦਖ਼ਲ ਦੇਣ ਤੋਂ ਅਸਮਰੱਥਤਾ ਜਤਾਈ

On Punjab

Agniveers Parade : ਜਲ ਸੈਨਾ ਦੇ ਅਗਨੀਵੀਰਾਂ ਦਾ ਪਹਿਲਾ Batch ਤਿਆਰ, ਭਲਕੇ ਪਾਸਿੰਗ ਆਊਟ ਪਰੇਡ; ਜਲ ਸੈਨਾ ਮੁਖੀ ਹੋਣਗੇ ਮੁੱਖ ਮਹਿਮਾਨ

On Punjab

Coconut Oil Benefits : ਚਮੜੀ ਤੇ ਵਾਲਾਂ ਲਈ ਨਾਰੀਅਲ ਤੇਲ ਦੀ ਕਰੋ ਵਰਤੋਂ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

On Punjab