70.23 F
New York, US
May 21, 2024
PreetNama
ਸਮਾਜ/Socialਰਾਜਨੀਤੀ/Politics

ਕਾਰਗਿਲ ਵਿਜੈ ਦਿਵਸ ‘ਤੇ CM ਮਾਨ ਨੇ ਫ਼ੌਜੀ ਵੀਰਾਂ ਦੇ ਪਰਿਵਾਰਾਂ ਲਈ ਕੀਤੇ ਵੱਡੇ ਐਲਾਨ; ਵਿਧਵਾ ਔਰਤਾਂ ਦੀ ਪੈਨਸ਼ਨ ਵੀ ਵਧਾਈ

 ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਅੰਮ੍ਰਿਤਸਰ ‘ਚ ਕਾਰਗਿਲ ਵਿਜੈ ਦਿਵਸ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੰਦੇ ਹੋਏ ਵੱਡੇ ਐਲਾਨ ਕੀਤੇ। ਉਨ੍ਹਾਂ ਐਲਾਨ ਕੀਤਾ ਕਿ ਜਿਹੜੇ ਜਵਾਨ ਕਿਸੇ ਹੋਰ ਹਾਦਸੇ ‘ਚ ਜ਼ਖਮੀ ਹੋ ਜਾਂਦੇ ਹਨ, ਉਨ੍ਹਾਂ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੰਗ ਵਿਚ 70 ਤੋਂ 100 ਫੀਸਦੀ ਜ਼ਖਮੀ ਹੋਏ ਫੌਜੀਆਂ ਨੂੰ 20 ਲੱਖ ਦੀ ਬਜਾਏ ਹੁਣ 40 ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ 51 ਤੋਂ 75 ਫੀਸਦੀ ਤਕ ਜ਼ਖਮੀ ਹੋਣ ਵਾਲੇ ਫ਼ੌਜੀਆਂ ਨੂੰ 10 ਲੱਖ ਰੁਪਏ ਦੀ ਬਜਾਏ 20 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਜ਼ਾਦੀ ਘੁਲਾਟੀਆਂ ਦੀਆਂ ਵਿਧਵਾਵਾਂ ਨੂੰ 6000 ਦੀ ਬਜਾਏ 10000 ਰੁਪਏ ਹਰ ਮਹੀਨੇ ਪੈਨਸ਼ਨ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਡੇ ਫੌਜੀ ਜਵਾਨ ਗੰਗਾਨਗਰ ਤੇ ਜੈਸਲਮੇਰ ਦੇ ਟਿੱਬਿਆਂ ‘ਤੇ 50 ਡਿਗਰੀ ਸੈਲਸੀਅਸ ਤਾਪਮਾਨ ‘ਤੇ ਦੇਸ਼ ਦੀ ਰੱਖਿਆ ਲਈ ਤਿਆਰ ਰਹਿੰਦੇ ਹਨ। ਅਸੀਂ ਸਰਦੀਆਂ ਦੇ ਮੌਸਮ ‘ਚ ਆਪਣੇ ਘਰਾਂ ‘ਚ ਹੀਟਰ ਲਗਾਉਂਦੇ ਹਾਂ, ਉਦੋਂ ਕਾਰਗਿਲ ਦੀਆਂ ਪਹਾੜੀਆਂ ‘ਤੇ ਸਾਡੇ ਜਵਾਨ ਦੇਸ਼ ਦੀ ਆਨ ਤੇ ਬਾਨ ਦੀ ਰਾਖੀ ਲਈ ਮਾਇਨਸ 40 ਡਿਗਰੀ ਤਾਪਮਾਨ ‘ਤੇ ਦੇਸ਼ ਦਾ ਝੰਡਾ ਚੁੱਕ ਕੇ ਖੜ੍ਹੇ ਰਹਿੰਦੇ ਹਨ। ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਜਵਾਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਸ਼ਹੀਦ ਭਗਤ ਸਿੰਘ ਨੂੰ 23 ਸਾਲ ਦੀ ਉਮਰ ‘ਚ ਫਾਂਸੀ ਦਿੱਤੀ ਗਈ ਸੀ ਪਰ ਅੱਜ ਵੀ ਸਾਡੇ ਦਿਲਾਂ ਵਿਚ ਜ਼ਿੰਦਾ ਹੈ। ਕਾਰਗਿਲ ਦੀ ਜੰਗ ਦੌਰਾਨ ਮੈਂ ਬਤੌਰ ਕਲਾਕਾਰ ਪਟਿਆਲੇ ਰਹਿੰਦਾ ਸੀ। ਪਟਿਆਲਾ ‘ਚ ਕੈਂਟ ਏਰੀਆ ਹੈ। ਅਸੀਂ ਕਲਾਕਾਰਾਂ ਨੂੰ ਬੁਲਾ ਕੇ ਕਾਰਗਿਲ ਦੇ ਸ਼ਹੀਦਾਂ ਲਈ ਇਕ ਸ਼ੋਅ ਕਰਵਾਇਆ। ਜਿੰਨੇ ਪੈਸੇ ਜਮ੍ਹਾਂ ਹੋਏ ਆਰਮੀ ਨੂੰ ਦਿੱਤੇ ਗਏ। ਇਹ ਸਾਡਾ ਫਰਜ਼ ਸੀ ਅਹਿਸਾਨ ਨਹੀਂ। ਆਜ਼ਾਦੀ ਪ੍ਰਾਪਤ ਕਰਨ ਲਈ ਕੁਰਬਾਨੀਆਂ ਦਿੱਤੀਆਂ ਤੇ ਅੱਜ ਅਸੀਂ ਇਸ ਨੂੰ ਆਜ਼ਾਦੀ ਸੰਭਾਲਣ ਲਈ ਵੀ ਤਿਆਰ ਹਾਂ।

ਫੌਜ ਦੀ ਖਾਸੀਅਤ ਇਹ ਹੈ ਕਿ ਇਹ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਕਦੇ ਵੀ ਇਕੱਲਾ ਨਹੀਂ ਛੱਡਦੀ। ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦੀ ਹੈ। ਸੈਨਿਕ ਭਲਾਈ ਬੋਰਡ ਵੀ ਸਥਾਪਿਤ ਹੈ। ਸਾਡੇ ਕੋਲ ਬਹੁਤ ਸਾਰੇ ਵਿਭਾਗ ਹਨ ਜੋ ਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਫੰਡ ਜਾਰੀ ਕਰ ਸਕਦੇ ਹਨ। ਇਸ ਦਿਨ ਟਾਈਗਰ ਹਿੱਲ ‘ਤੇ ਤਿਰੰਗਾ ਲਹਿਰਾਇਆ ਗਿਆ। ਅੱਜ ਜੰਗੀ ਯਾਦਗਾਰ ‘ਤੇ ਜੋ ਜੋਤੀ ਜਗ ਰਹੀ ਹੈ, ਇਸ ਵਿਚ ਤੇਲ ਨਹੀਂ, ਸ਼ਹੀਦਾਂ ਦਾ ਖ਼ੂਨ ਹੈ।

Related posts

ਫਿਨਲੈਂਡ ਦੇ 36 ਸਾਲਾ ਪ੍ਰਧਾਨ ਮੰਤਰੀ ਨੇ ਪਾਰਟੀ ‘ਚ ਜਮਕੇ ਪੀਤੀ ਸ਼ਰਾਬ, ਵੀਡੀਓ ਹੋਈ ਵਾਇਰਲ; ਵਿਰੋਧੀ ਨੇ ਕਿਹਾ – ਕਿਤੇ ਡਰੱਗ ਤਾਂ ਨਹੀਂ ਲਈ…?

On Punjab

Terror Funding: PFI ‘ਤੇ ਹੋਈ ਕਾਰਵਾਈ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਬੈਠਕ; NIA, ED ਨੇ 10 ਸੂਬਿਆਂ ‘ਚ ਕੀਤੀ ਛਾਪੇਮਾਰੀ, 100 ਤੋਂ ਵੱਧ ਗ੍ਰਿਫ਼ਤਾਰ

On Punjab

ਮੁਲਾਜ਼ਮਾਂ ਨੂੰ 8 ਦੀ ਥਾਂ 9 ਘੰਟੇ ਕਰਨਾ ਪਵੇਗਾ ਕੰਮ, ਸਰਕਾਰ ਨੇ ਤਿਆਰ ਕੀਤਾ ਨਵਾਂ ਡਰਾਫਟ

On Punjab