70.56 F
New York, US
May 18, 2024
PreetNama
ਖਬਰਾਂ/News

ਜੇਲ੍ਹ ‘ਚ ਬੰਦ ਸਾਬਕਾ AIG ਆਸ਼ੀਸ਼ ਕਪੂਰ ਖਿਲਾਫ਼ ਨਵੀਂ FIR ਦਰਜ, ਸਾਹਮਣੇ ਆਈ ਔਰਤ ਨੂੰ ਥਾਣੇ ‘ਚ ਕੁੱਟਣ ਦੀ ਵੀਡੀਓ

ਇਕ ਕਰੋੜ ਦੇ ਰਿਸ਼ਵਤ ਮਾਮਲੇ (Corruption Case) ‘ਚ ਜੇਲ੍ਹ ‘ਚ ਬੰਦ ਸਾਬਕਾ ਏਆਈਜੀ ਆਸ਼ੀਸ਼ ਕਪੂਰ (AIG Ashish Kapoor) ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਜ਼ੀਰਕਪੁਰ ਥਾਣੇ ‘ਚ ਇੱਕ ਔਰਤ ਨੂੰ ਥੱਪੜ ਮਾਰ ਰਹੇ ਹਨ। ਇਹ ਉਹੀ ਔਰਤ ਹੈ ਜਿਸ ਨੇ ਕਪੂਰ ‘ਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਦਰਜ ਕਰਵਾਇਆ ਸੀ। ਮਹਿਲਾ ਦੇ ਵਕੀਲ ਨੇ ਇਹ ਵੀਡੀਓ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪੇਸ਼ ਕੀਤੀ ਸੀ।

ਇਸ ਦੇ ਆਧਾਰ ‘ਤੇ ਹੁਣ ਸਾਬਕਾ ਏਆਈਜੀ ਆਸ਼ੀਸ਼ ਕਪੂਰ ਖਿਲਾਫ ਜ਼ੀਰਕਪੁਰ ਥਾਣੇ ‘ਚ ਨਵੀਂ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ‘ਚ ਮੋਤੀਆ ਗਰੁੱਪ ਦੇ ਡਾਇਰੈਕਟਰ ਹੇਮ ਰਾਜ ਮਿੱਤਲ ਤੇ ਢਕੌਲੀ ਦੇ ਰਹਿਣ ਵਾਲੇ ਲਵਲਿਸ਼ ਗਰਗ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਸਾਬਕਾ ਏਆਈਜੀ ਪਹਿਲਾਂ ਹੀ ਜੇਲ੍ਹ ‘ਚ ਹੈ ਜਦਕਿ ਹੇਮਰਾਜ ਤੇ ਲਵਲਿਸ਼ ਫਰਾਰ ਦੱਸੇ ਜਾਂਦੇ ਹਨ।

ਜੱਜ ਨੂੰ ਦਿਖਾਈ ਗਈ ਵੀਡੀਓ

ਕਪੂਰ ਦੀ ਜ਼ਮਾਨਤ ਪਟੀਸ਼ਨ ਸੋਮਵਾਰ ਨੂੰ ਮੋਹਾਲੀ ਅਦਾਲਤ ‘ਚ ਦਾਇਰ ਕੀਤੀ ਗਈ ਸੀ, ਜਿਸ ‘ਤੇ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਸਾਬਕਾ ਏਆਈਜੀ ਨੂੰ ਅਜੇ ਤਕ ਰਾਹਤ ਨਹੀਂ ਮਿਲੀ ਹੈ। ਹਾਈਕੋਰਟ ਨੇ ਇਸ ‘ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਤੇ ਵਿਜੀਲੈਂਸ ਨੂੰ ਇਸ ਦੀ ਜਾਂਚ ਕਰਨ ਲਈ ਕਿਹਾ ਸੀ। ਸੁਣਵਾਈ ਦੌਰਾਨ ਏਆਈਜੀ ਵੱਲੋਂ ਜ਼ੀਰਕਪੁਰ ‘ਚ ਔਰਤ ਦੀ ਕੁੱਟਮਾਰ ਦੀ ਵੀਡੀਓ ਜੱਜ ਨੂੰ ਦਿਖਾਈ ਗਈ ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ।

ਰਿਸ਼ਵਤ ਮਾਮਲੇ ‘ਚ ਜੇਲ੍ਹ ‘ਚ ਬੰਦ ਹਨ ਆਸ਼ੀਸ਼ ਕਪੂਰ

ਦੱਸ ਦੇਈਏ ਕਿ ਸਾਲ 2018 ‘ਚ ਸਾਬਕਾ ਏਆਈਜੀ ਆਸ਼ੀਸ਼ ਕਪੂਰ ‘ਤੇ ਜਾਅਲਸਾਜ਼ੀ ਤੇ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ, ਜਿਸ ‘ਚ ਦੋ ਔਰਤਾਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਨੂੰ ਚੈੱਕ ‘ਤੇ ਦਸਤਖਤ ਕਰਵਾ ਕੇ ਬੈਂਕ ‘ਚੋਂ ਇਕ ਕਰੋੜ ਰੁਪਏ ਕਢਵਾ ਲਏ ਸਨ। ਕਪੂਰ ਤੋਂ ਇਲਾਵਾ ਡੀਐਸਪੀ ਪਵਨ ਕੁਮਾਰ ਤੇ ਏਐਸਆਈ ਹਰਜਿੰਦਰ ਸਿੰਘ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਗਈ ਸੀ। ਵਿਜੀਲੈਂਸ ਨੇ 6 ਅਕਤੂਬਰ 2022 ਨੂੰ ਕਪੂਰ ਨੂੰ ਗ੍ਰਿਫਤਾਰ ਕੀਤਾ ਸੀ।

ਔਰਤ ਨਾਲ ਜਬਰ ਜਨਾਹ ਕਰਨ ਦਾ ਵੀ ਦੋਸ਼

ਕਪੂਰ ‘ਤੇ ਇਕ ਔਰਤ ਨਾਲ ਜਬਰ ਜਨਾਹ ਤੇ ਜਬਰਨ ਵਸੂਲੀ ਦੇ ਦੋਸ਼ ਵੀ ਹਨ। ਔਰਤ ਨੇ ਕਿਹਾ ਸੀ ਕਿ ਉਹ ਇਮੀਗ੍ਰੇਸ਼ਨ ਫਰਾਡ ਨਾਲ ਜੁੜੇ ਇਕ ਮਾਮਲੇ ‘ਚ ਜੇਲ੍ਹ ‘ਚ ਬੰਦ ਸੀ। ਕਪੂਰ ਉਸ ਸਮੇਂ ਅੰਮ੍ਰਿਤਸਰ ਜੇਲ੍ਹ ਸੁਪਰਡੈਂਟ ਸਨ। ਜੇਲ੍ਹ ‘ਚ ਆਪਣੇ ਅਹੁਦੇ ਦਾ ਫਾਇਦਾ ਉਠਾਉਂਦੇ ਹੋਏ ਉਸ ਨਾਲ ਜਬਰਨ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਕਪੂਰ ਨੇ ਮਾਤਾ ਰਾਣੀ ਦੀ ਫੋਟੋ ਸਾਹਮਣੇ ਔਰਤ ਨਾਲ ਵਿਆਹ ਕਰਵਾ ਲਿਆ। ਜਬਰ ਜਨਾਹ ਤੋਂ ਬਾਅਦ ਜਦੋਂ ਉਹ ਗਰਭਵਤੀ ਹੋ ਗਈ ਤਾਂ ਕਪੂਰ ਨੇ ਉਨ੍ਹਾਂ ਦੀ ਜ਼ਮਾਨਤ ਕਰਵਾ ਦਿੱਤੀ ਤਾਂ ਕਿ ਇਹ ਗੱਲ ਸਾਹਮਣੇ ਨਾ ਆਵੇ।

ਔਰਤ ਨੇ ਦੋਸ਼ ਲਾਇਆ ਸੀ ਕਿ ਕਪੂਰ ਨੇ ਹੀ ਮਈ 2018 ‘ਚ ਜ਼ੀਰਕਪੁਰ ਥਾਣੇ ‘ਚ ਉਸ ਨੂੰ ਝੂਠੇ ਇਮੀਗ੍ਰੇਸ਼ਨ ਕੇਸ ‘ਚ ਫਸਾਇਆ ਸੀ। ਕਪੂਰ ਨੇ ਔਰਤ ਨੂੰ ਆਪਣਾ ਕ੍ਰੈਡਿਟ ਕਾਰਡ ਵੀ ਦਿੱਤਾ ਸੀ ਤੇ ਉਸ ਲਈ ਘਰ ਖਰੀਦਣ ਦਾ ਵਾਅਦਾ ਕੀਤਾ ਸੀ। ਔਰਤ ਨੇ ਕ੍ਰੈਡਿਟ ਤੇ ਡੈਬਿਟ ਕਾਰਡਾਂ ਦੀ ਵਰਤੋਂ ਕਰਕੇ ਕਰੀਬ 24 ਲੱਖ ਦੀ ਖਰੀਦਦਾਰੀ ਕੀਤੀ ਸੀ।

Related posts

ਲੰਡਨ: ਬ੍ਰਿਟੇਨ ‘ਚ ਰਾਜਾ ਚਾਰਲਸ ਤੀਜੇ ਦੀ ਤਸਵੀਰ ਵਾਲੀਆਂ ਡਾਕ ਟਿਕਟਾਂ ਦੀ ਵਿਕਰੀ ਸ਼ੁਰੂ

On Punjab

4 ਸਾਲ ਦੀ ਕਾਨੂੰਨੀ ‘ਜੰਗ’ ਤੋਂ ਬਾਅਦ ਪਤਨੀ ਤੋਂ ਵੱਖ ਹੋਏ ‘ਮਧੂਬਾਲਾ’ ਐਕਟਰ ਵਿਵਿਅਨ ਦਿਸੇਨਾ, ਕਿਹਾ- ਜ਼ਿੰਦਗੀ ਦਾ ਸਫਰ ਅਲੱਗ ਰਹਿ ਕੇ ਚਲਾਵਾਂਗੇ

On Punjab

Sangrur ‘ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਹੁਣ ਤੱਕ 8 ਲੋਕਾਂ ਦੀ ਮੌਤ, 12 ਹਸਪਤਾਲ ‘ਚ ਭਰਤੀ

On Punjab