PreetNama
ਫਿਲਮ-ਸੰਸਾਰ/Filmy

Neha Rohanpreet Wedding: ਨੇਹਾ ਤੇ ਰੋਹਨ ਦੇ ਵਿਆਹ ਦੇ ਕਾਰਡ ਸੋਸ਼ਲ ਮੀਡਿਆ ‘ਤੇ ਸ਼ੇਅਰ

ਚੰਡੀਗੜ੍ਹ: ਰੋਹਨਪ੍ਰੀਤ ਤੇ ਨੇਹਾ ਕੱਕੜ ਦਾ ਵਿਆਹ ਹੋਵੇਗਾ ਜਾਂ ਫਿਰ ਨਹੀਂ, ਇਹ ਕਨਫਿਊਜਨ ਸੋਸ਼ਲ ਮੀਡੀਆ ‘ਤੇ ਲਗਾਤਾਰ ਬਣੀ ਹੋਈ ਹੈ ਪਰ ਜਿਵੇਂ-ਜਿਵੇਂ ਹੁਣ ਦਿਨ ਨੇੜੇ ਆ ਰਹੇ ਹਨ ਇਹ ਕੰਫਿਊਜਨ ਵੀ ਹੌਲੀ-ਹੌਲੀ ਦੂਰ ਹੋ ਰਹੀ ਹੈ। ਪਹਿਲਾਂ ਲੱਗਦਾ ਸੀ ਕਿ ਦੋਵੇਂ ਸੱਚੇ ਪਿਆਰ ਵਿੱਚ ਹਨ, ਪਰ ਇਸ ਤੋਂ ਬਾਅਦ ਨੇਹਾ ਕੱਕੜ ਨੇ ਇੱਕ ਗਾਣੇ ਦਾ ਪੋਸਟਰ ਸ਼ੇਅਰ ਕੀਤਾ, ਜਿਸ ਦਾ ਨਾਂ ਸੀ ‘ਨੇਹੁ ਦਾ ਵਿਆਹ’। ਹੁਣ ਇਸ ਤੋਂ ਬਾਅਦ ਸਭ ਨੂੰ ਲੱਗ ਰਿਹਾ ਹੈ ਕਿ ਨੇਹਾ-ਰੋਹਨਪ੍ਰੀਤ ਦੇ ਵਿਆਹ ਦੀਆਂ ਖ਼ਬਰਾਂ ਝੂਠੀਆਂ ਹਨ।
ਦੱਸ ਦਈਏ ਇਸ ਪੋਸਟ ‘ਤੇ ਫਿਰਕੀ ਲੈਂਦੇ ਹੋਏ ਸੈਲੇਬਸ ਨੇ ਕੁਮੈਂਟ ਕੀਤਾ ਕਿ ਦੱਸ ਦਿਓ ਕਿ ਲਾਇਕ ਤੇ ਸ਼ੇਅਰ ਕਰਨਾ ਹੈ ਜਾਂ ਸ਼ੇਰਵਾਨੀ ਸਵਾਉਣੀ ਹੈ ਪਰ ਹੁਣ ਲੱਗਦਾ ਹੈ ਸਭ ਨੂੰ ਸ਼ੇਰਵਾਨੀ ਤੇ ਲਹਿੰਗੇ ਦੀ ਤਿਆਰੀ ਖਿਚਣੀ ਪਵੇਗੀ। ਇਸ ਦੇ ਨਾਲ ਹੀ ਕੁਝ ਪੰਜਾਬੀ ਸੈਲੇਬ੍ਰਿਟੀਜ਼ ਨੇ ਆਪਣੀਆਂ ਸਟੋਰੀਜ਼ ‘ਚ ਨੇਹਾ ਤੇ ਰੋਹਨ ਦੇ ਵਿਆਹ ਦੇ ਕਾਰਡ ਵੀ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ ਹਨ।
ਜੀ ਹਾਂ, ਇਸ ਲੜੀ ‘ਚ ਬਾਨੀ ਸੰਧੂ ਤੇ ਅਫਸਾਨਾ ਖ਼ਾਨ ਦਾ ਨਾਂ ਸ਼ਾਮਲ ਹੈ ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਵਿਆਹ ਦਾ ਐਲਾਨ ਕਰਦੇ ਹੋਏ ਵਿਆਹ ਦਾ ਕਾਰਡ ਸ਼ੋਅ ਕੀਤਾ ਹੈ। ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀ ਗੱਲ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਹਰ ਕੋਈ ਸੋਚ ਰਿਹਾ ਸੀ ਕਿ ਇਹ ਸਭ ਗਾਣੇ ‘ਤੇ ਆ ਕੇ ਖ਼ਤਮ ਹੋ ਜਾਏਗਾ ਪਰ ਜਿਸ ਤਰ੍ਹਾਂ ਹੁਣ ਵਿਆਹ ਦੇ ਕਾਰਡ ਸਾਹਮਣੇ ਆ ਰਹੇ ਹਨ, ਇਹ ਸਾਫ ਹੋ ਰਿਹਾ ਹੈ ਕਿ ਦੋਵੇਂ ਜਲਦ ਹੀ ਵਿਆਹ ਕਰਵਾ ਰਹੇ ਹਨ।
ਹੁਣ ਦੋਵਾਂ ਦੇ ਵਿਆਹ ਨੂੰ ਲੈ ਕੇ ਸ਼ੁਰੂ ਹੋਈ ਕੰਫਿਊਜ਼ਨ ਤਾਂ 23 ਤੇ 24 ਅਕਤੂਬਰ ਨੂੰ ਦਿੱਲੀ ‘ਚ ਹੋਣ ਵਾਲੇ ਦੋਵਾਂ ਦੇ ਵਿਆਹ ਦੀਆਂ ਰਸਮਾਂ ਦੇ ਸ਼ੁਰੂ ਹੋਣ ਨਾਲ ਹੋਏਗੀ ਜਿਸ ਦੀਆਂ ਖਾਸ ਤਿਆਰੀਆਂ ਹੋ ਚੁੱਕੀਆਂ ਹਨ। ਹੁਣ ਇੰਤਜ਼ਾਰ ਰਹੇਗਾ ਤਾਂ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਦਾ ਜਿਸ ਦਾ ਫੈਨਜ਼ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Related posts

ਪ੍ਰਿਯੰਕਾ ਦੇ ਵਿਆਹ ਦੀ ਇਸ ਤਸਵੀਰ ਨੇ ਸੋਸ਼ਲ ਮੀਡੀਆ ‘ਤੇ ਮਚਾਈ ਹਲਚਲ

On Punjab

Sad News : ਲੰਬੀ ਹੇਕ ਦੀ ਮੱਲਿਕਾ ਗਾਇਕਾ ਗੁਰਮੀਤ ਬਾਵਾ ਦਾ ਅੰਮ੍ਰਿਤਸਰ ‘ਚ ਦੇਹਾਂਤ, ਸੋਮਵਾਰ ਸਵੇਰੇ 11 ਵਜੇ ਹੋਵੇਗਾ ਸਸਕਾਰ

On Punjab

ਅਮਿਤਾਭ ਬਚਨ ਨੂੰ ਖ਼ਤਰਨਾਕ ਬਿਮਾਰੀ, ਅੱਠ ਸਾਲ ਪਤਾ ਹੀ ਨਹੀਂ ਲੱਗਾ

On Punjab