17.37 F
New York, US
January 25, 2026
PreetNama
ਫਿਲਮ-ਸੰਸਾਰ/Filmy

Neha Dhupia Pregnant : ਦੂਜੀ ਵਾਰ ਮਾਂ ਬਣਨ ਵਾਲੀ ਹੈ ਨੇਹਾ ਧੂਪੀਆ, ਪਤੀ ਅੰਗਦ ਨਾਲ ਫੋਟੋ ਸ਼ੇਅਰ ਕਰ ਕੀਤਾ ਅਨਾਊਂਸ

Neha Dhupia Pregnant ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ (Neha Dhupia) ਦੇ ਘਰ ਜਲਦ ਫਿਰ ਤੋਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਜੀ ਹਾਂ, ਤੁਸੀਂ ਇਕਦਮ ਸਹੀ ਸਮਝਿਆ… ਨੇਹਾ ਧੂਪੀਆ ਜਲਦ ਹੀ ਦੂਜੀ ਵਾਰ ਮਾਂ ਬਣਨ ਵਾਲੀ ਹੈ। ਅਦਾਕਾਰਾ ਨੇ ਗੁੱਡ ਨਿਊਜ਼ ਖ਼ੁਦ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਨੇਹਾ ਨੇ ਆਪਣੇ ਇੰਸਟਾਗ੍ਰਾਮ ‘ਤੇ ਪਤੀ ਅੰਗਦ ਬੇਦੀ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ‘ਚ ਉਨ੍ਹਾਂ ਦਾ ਬੇਬੀ ਬੰਪ (Baby Bump) ਸਾਫ਼ ਨਜ਼ਰ ਆ ਰਿਹਾ ਹੈ।

ਇਸ ਫੋਟੋ ਨਾਲ ਹੀ ਨੇਹਾ ਇਸ ਖ਼ੁਸ਼ਖ਼ਬਰੀ ਦਾ ਐਲਾਨ ਕੀਤਾ ਹੈ ਕਿ ਦੋਵੇਂ ਫਿਰ ਤੋਂ ਮਾਂ-ਪਿਓ ਬਣਨ ਵਾਲੇ ਹਨ।ਨੇਹਾ ਨੇ ਫੋਟੋ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ ਉਸ ‘ਚ ਉਹ, ਪਤੀ ਅੰਗਦ ਤੇ ਬੇਟੀ ਮਹਿਰ ਨਜ਼ਰ ਆ ਰਹੇ ਹਨ। ਇਸ ਫੋਟੋ ‘ਚ ਤਿੰਨਾਂ ਨੇ ਬਲੈਕ ਕਲਰ ਦਾ ਆਊਟ ਫਿਟ ਕੈਰੀ ਕੀਤਾ ਹੋਇਆ ਹੈ। ਅੰਗਦ ਤੇ ਨੇਹਾ ਇਕ ਹੱਥ ਤੋਂ ਗੋਦੀ ‘ਚ ਮਹਿਰ ਨੂੰ ਉੱਠਾ ਰੱਖਿਆ ਤਾਂ ਦੂਜੇ ਹੱਥ ਤੋਂ ਦੋਵੇਂ ਬੇਬੀ ਬੰਪ ਨੂੰ ਛੋਹ ਰਹੇ ਹਨ। ਦੂਜੀ ਵਾਰ ਮਾਂ-ਪਿਓ ਬਣਨ ਦੀ ਖ਼ੁਸ਼ੀ ਨੇਹਾ ਤੇ ਅੰਗਦ ਦੇ ਚਿਹਰੇ ‘ਤੇ ਸਾਫ਼ ਨਜ਼ਰ ਆ ਰਹੀ ਹੈ। ਫੋਟੋ ਸ਼ੇਅਰ ਕਰਦਿਆਂ ਅਦਾਕਾਰਾ ਨੇ ਲਿਖਿਆ, ‘ਦੋ ਦਿਨ ਲੱਗੇ ਸਾਨੂੰ ਇਹ ਕੈਪਸ਼ਨ ਸੋਚ ਕੇ ਆਉਣ ‘ਚ… ਤੇ ਸਭ ਤੋਂ ਚੰਗਾ ਅਸੀਂ ਸੋਚ ਸਕਦੇ ਸਨ ਉਹ ਸੀ ‘ਸ਼ੁੱਕਰੀਆ ਭਗਵਾਨ।’ #WaheguruMehrKare।

Related posts

‘ਕਦੇ ਵੀ ਧਰਮਿੰਦਰ ਨੂੰ ਪਹਿਲੀ ਪਤਨੀ ਤੋਂ ਨਹੀਂ ਕੀਤਾ ਅਲੱਗ’ – ਹੇਮਾ ਮਾਲਿਨੀ

On Punjab

ਇਸ ਕਾਰਨ ਪਿਛਲੇ 7 ਸਾਲਾਂ ਤੋਂ ਫਿਲਮਾਂ ਤੋਂ ਦੂਰ ਹੈ ਬਿਪਾਸ਼ਾ ਬਾਸੂ, ਦੱਸਿਆ ਕਦੋਂ ਹੋਵੇਗੀ ਵਾਪਸੀ

On Punjab

Music Director Raam Laxman Dies: ਨਹੀਂ ਰਹੇ ‘ਹਮ ਆਪਕੇ ਹੈਂ ਕੌਨ’ ਦੇ ਸੰਗੀਤਕਾਰ ਰਾਮ ਲਕਸ਼ਮਣ, ਲਤਾ ਮੰਗੇਸ਼ਕਰ ਨੇ ਦੁੱਖ ਪ੍ਰਗਟਾਇਆ

On Punjab