PreetNama
ਸਮਾਜ/Social

Miss Universe 2020 : ਮੈਕਸੀਕੋ ਦੀ ਐਂਡਰੀਆ ਮੇਜ਼ਾ ਦੇ ਸਿਰ ਸਜਿਆ ਮਿਸ ਯੂਨੀਵਰਸ 2020 ਦਾ ਤਾਜ, ਚੌਥੇ ਨੰਬਰ ’ਤੇ ਰਿਹਾ ਭਾਰਤ

ਮੈਕਸੀਕੋ ਦੀ ਐਂਡਰੀਆ ਮੇਜ਼ਾ (Andrea Meza) ਨੇ ਸਾਲ 2020 ਦਾ ਮਿਸ ਯੂਨੀਵਰਸ ਦਾ ਖਿਤਾਬ ਦੁਨੀਆ ਭਰ ਦੀਆਂ ਸੁੰਦਰੀਆਂ ਨੂੰ ਪਛਾੜ ਕੇ ਆਪਣੇ ਨਾਂ ਕਰ ਲਿਆ ਹੈ ਉਥੇ ਮਿਸ ਇੰਡੀਆ ਐਡਲਾਈਨ ਕੈਸਟੇਲੀਨੋ ਮਿਸ ਯੂਨੀਵਰਸ ਦੇ ਤਾਜ ਤੋਂ ਬਸ ਕੁਝ ਕਦਮ ਹੀ ਦੂਰ ਰਹਿ ਗਈ। ਐਡਲਾਈਨ ਕੈਸਟੇਲੀਨੋ ( Adline Castelino) ਨੂੰ ਤਾਜ ਨਾ ਮਿਲਣ ’ਤੇ ਭਾਰਤੀ ਫੈਨ ਮਾਯੂਸ ਹਨ। ਉਨ੍ਹਾਂ ਨੇ ਟਾਪ 5 ਵਿਚ ਥਾਂ ਬਣਾਈ ਸੀ, ਜਿਸ ਕਾਰਨ ਭਾਰਤੀ ਫੈਨਜ਼ ਨੂੰ ਉਮੀਦ ਸੀ ਕਿ ਇਸ ਵਾਰ ਭਾਰਤ ਨੂੰ ਮਿਸ ਯੂਨੀਵਰਸ ਦਾ ਖਿਤਾਬ ਜ਼ਰੂਰ ਮਿਲੇਗਾ ਪਰ ਉਹ ਤੀਜਾ ਸਥਾਨ ਵੀ ਹਾਸਲ ਨਹੀਂ ਕਰ ਸਕੀ।ਇਸ 69ਵੇਂ ਮਿਸ ਯੂਨੀਵਰਸ ਸਮਾਗਮ ਵਿਚ ਐਂਡਰੀਆ ਮੇਜ਼ਾ ਨੂੰ ਸਾਬਕਾ ਮਿਸ ਯੂਨੀਵਰਸ ਜ਼ੋਜ਼ਬਿਨੀ ਟੁੰਜ਼ੀ (Zozibini Tunzi) ਨੇ ਵਿਸ਼ਵ ਸੁੰਦਰੀ ਦਾ ਤਾਜ ਪਹਿਨਾਇਆ । ਮਿਸ ਯੂਨੀਵਰਸ 2015 ਪਿਆ ਅਲੋਂਜੋ ਵਰਟਜ਼ਬੈਕ ਨੇ ਐਂਡਰੀਆ ਨੂੰ ਵਧਾਈ ਦਿੰਦੇ ਹੋਏ ਲਿਖਿਆ,‘ਵਧਾਈ ਹੋ ਐਂਡਰੀਆ ਮੇਜ਼ਾ! ’

Related posts

PM ਮੋਦੀ ਨੂੰ ‘Unfollow’ ਕਰਨ ਤੋਂ ਬਾਅਦ ਅਮਰੀਕਾ ਨੇ ਦਿੱਤੀ ਸਫਾਈ, ਕਿਹਾ….

On Punjab

ਕੇਂਦਰ ਸਰਕਾਰ ਅੰਨਦਾਤੇ ਦੀ ਸਾਰ ਲਏ: ਮਾਨ

On Punjab

ਜਹਾਜ਼ ’ਚ ਸਵਾ ਲੱਖ ਲਿਟਰ ਤੇਲ ਸੀ, ਕਿਸੇ ਨੂੰ ਬਚਾਉਣ ਦਾ ਕੋਈ ਮੌਕਾ ਨਹੀਂ ਸੀ: ਅਮਿਤ ਸ਼ਾਹ

On Punjab