PreetNama
ਰਾਜਨੀਤੀ/Politics

Misdeed Case : ਸਾਬਕਾ ਵਿਧਾਇਕ ਸਿਮਰਜੀਤ ਬੈਂਸ ਅੱਜ ਕਰ ਸਕਦੇ ਨੇ ਆਤਮ ਸਮਰਪਣ, ਕਈ ਦਿਨਾਂ ਤੋਂ ਫ਼ਰਾਰ PA ਗ੍ਰਿਫ਼ਤਾਰ

ਔਰਤ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਭਗੌੜੇ ਐਲਾਨੇ ਗਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਪੀਏ ਨੂੰ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਮਾਲੇਰਕੋਟਲਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਸੰਯੁਕਤ ਪੁਲਿਸ ਕਮਿਸ਼ਨਰ ਰਬਚਰਨ ਬਰਾੜ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਹੈ। ਉਹ ਵੀ ਔਰਤ ਨਾਲ ਜਬਰ ਜਨਾਹ ਕੇਸ ‘ਚ ਭਗੌੜਾ ਸੀ। ਉਸ ਨੂੰ ਐਤਵਾਰ ਰਾਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ। ਸੋਮਵਾਰ ਨੂੰ ਅਦਾਲਤ ‘ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਇਸ ਮਾਮਲੇ ‘ਚ 7 ਲੋਕ ਮੁਲਜ਼ਮ ਹਨ, ਜਿਨ੍ਹਾਂ ਵਿਚੋਂ ਹੁਣ ਤਕ 2 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਸਾਬਕਾ ਵਿਧਾਇਕ ਬੈਂਸ ਅੱਜ ਅਦਾਲਤ ’ਚ ਕਰ ਸਕਦੇ ਨੇ ਸਰੰਡਰ

ਸੁਪਰੀਮ ਕੋਰਟ ਵੱਲੋਂ ਜ਼ਮਾਨਤ ਪਟੀਸ਼ਨ ਖ਼ਾਰਜ ਕਰਨ ਤੇ ਭਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਬਾਅ ’ਚ ਆਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸੋਮਵਾਰ ਨੂੰ ਅਦਾਲਤ ’ਚ ਸਰੰਡਰ ਕਰ ਸਕਦੇ ਹਨ। ਦੂਜੇ ਪਾਸੇ ਅਧਿਕਾਰੀਆਂ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਪੁਲਿਸ ਸਾਬਕਾ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਪੁਲਿਸ ਦਾ ਇਸ ਗੱਲ ’ਤੇ ਵੀ ਪੂੁਰਾ ਜ਼ੋਰ ਲੱਗਾ ਹੋਇਆ ਹੈ ਕਿ ਸਾਬਕਾ ਵਿਧਾਇਕ ਬੈਂਸ ਨੂੰ ਅਦਾਲਤ ’ਚ ਸਰੰਡਰ ਨਾ ਕਰਨ ਦਿੱਤਾ ਜਾਵੇ। ਬਲਕਿ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਸਿਹਰਾ ਖ਼ੁਦ ਪੁਲਿਸ ਲੈਣਾ ਚਾਹੁੰਦੀ ਹ। ਇਸ ਲਈ ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਹਰ ਦਿਸ਼ਾ ’ਚ ਆਪਣੇ ਘੋਡ਼ੇ ਦੌਡ਼ਾ ਰਹੀ ਹੈ। ਮਜ਼ੇ ਦੀ ਗੱਲ ਇਹ ਹੈ ਕਿ ਬੈਂਸ ਦਾ ਇਕ ਮੋਬਾਈਲ ਬੰਦ ਹੈ, ਜਦਕਿ ਦੂਜਾ ਨੰਬਰ ਚਾਲੂ ਹੈ।

Related posts

ਅਦਾਲਤ ਨੇ ਜਸੀਰ ਬਿਲਾਲ ਨੂੰ10 ਦਿਨਾਂ ਲਈ ਐੱਨਆਈਏ ਦੀ ਹਿਰਾਸਤ ’ਚ ਭੇਜਿਆ

On Punjab

Punjab Farmers Protest: ਹੁਣ ਕਿਸਾਨਾਂ ਨੇ ਪੰਜਾਬ ‘ਚ ਜਾਮ ਕੀਤੇ ਰੇਲਵੇ ਦੇ ਚੱਕੇ, ਦਿੱਲੀ ਤੋਂ ਬਾਅਦ ਹੁਣ ਪੰਜਾਬ ‘ਚ ਵੀ ਕਿਸਾਨ ਦਿਖਾਉਣਗੇ ਤਾਕਤ

On Punjab

Fake Degrees: 20 ਸਾਲਾਂ ਤੋਂ ਪੰਜਾਬ ‘ਚ ਚੱਲ ਰਹੀ ਸੀ ਵੱਡੀ ਗੇਮ, ਜਾਅਲੀ ਡਿਗਰੀਆਂ ‘ਤੇ ਭਰਤੀ ਹੁੰਦੇ ਰਹੇ ਅਧਿਆਪਕ, ਦੇਖੋ ਕੀ ਹੈ ਪੂਰਾ ਸਕੈਮ !

On Punjab