PreetNama
ਸਮਾਜ/Social

Mikey Hothi : ਮਿਕੀ ਹੋਠੀ ਨੇ ਕੈਲੀਫੋਰਨੀਆ ‘ਚ ਰਚਿਆ ਇਤਿਹਾਸ, ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣੇ

ਮਿਕੀ ਹੋਠੀ ਨੇ ਕੈਲੀਫੋਰਨੀਆ ‘ਚ ਇਕ ਇਤਿਹਾਸ ਰਚਿਆ ਹੈ। ਉਹ ਉੱਤਰੀ ਕੈਲੀਫੋਰਨੀਆ ਦੇ ਲੋਦੀ ਸ਼ਹਿਰ ਦੇ ਮੇਅਰ ਬਣ ਗਏ ਹਨ। ਉਨ੍ਹਾਂ ਨੂੰ ਸਰਬਸੰਮਤੀ ਨਾਲ ਇਸ ਅਹੁਦੇ ਲਈ ਚੁਣਿਆ ਗਿਆ ਹੈ। ਦੱਸ ਦੇਈਏ ਕਿ ਹੋਠੀ ਦੇ ਮਾਤਾ-ਪਿਤਾ ਪੰਜਾਬ ਦੇ ਰਹਿਣ ਵਾਲੇ ਹਨ। ਇਸ ਤਰ੍ਹਾਂ ਹੋਠੀ ਸ਼ਹਿਰ ਦੇ ਉੱਚ ਅਹੁਦੇ ’ਤੇ ਕਾਬਜ਼ ਹੋਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਹੋਠੀ ਨੂੰ ਨਵੀਂ ਚੁਣੀ ਗਈ ਕੌਂਸਲਰ ਲੀਜ਼ਾ ਕਰੈਗ ਵੱਲੋਂ ਨਾਮਜ਼ਦ ਕੀਤਾ ਗਿਆ ਸੀ। ਲੀਜ਼ਾ ਨੇ ਨਵੰਬਰ ‘ਚ ਮੇਅਰ ਮਾਰਕ ਚੈਂਡਲਰ ਦੀ ਸੀਟ ਤੋਂ ਜਿੱਤ ਦਰਜ ਕੀਤੀ ਸੀ ਤੇ ਬੁੱਧਵਾਰ ਦੀ ਮੀਟਿੰਗ ‘ਚ ਸਰਬਸੰਮਤੀ ਨਾਲ ਉਨ੍ਹਾਂ ਨੂੰ ਡਿਪਟੀ ਮੇਅਰ ਚੁਣਿਆ ਗਿਆ।

ਪਹਿਲਾਂ ਰਹਿ ਚੁੱਕੇ ਹਨ ਡਿਪਟੀ-ਮੇਅਰ

ਮਿਕੀ ਹੋਠੀ ਕੌਂਸਲ ਦੇ ਪੰਜਵੇਂ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ ਤੇ ਇਨ੍ਹਾਂ ਨੇ ਪਿਛਲੇ ਸਾਲ ਮੇਅਰ ਚਾਂਡਲਰ ਦੇ ਨਾਲ ਡਿਪਟੀ ਮੇਅਰ ਦੇ ਰੂਪ ‘ਚ ਵੀ ਕੰਮ ਕੀਤਾ ਸੀ। ਪਿਛਲੀਆਂ ਗਰਮੀਆਂ ‘ਚ ਚਾਂਡਲਰ ਨੇ ਐਲਾਨ ਕੀਤਾ ਸੀ ਕਿ ਉਹ ਮੁੜ ਚੋਣ ਨਹੀਂ ਲੜਨਗੇ, ਜਿਸ ਤੋਂ ਬਾਅਦ ਮਿਕੀ ਨੂੰ ਨਾਮਜ਼ਦ ਕੀਤਾ ਗਿਾ। ਇਸ ਦੌਰਾਨ ਹੋਠੀ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ, ‘ਲੋਦੀ ਸ਼ਹਿਰ ਦੇ 117ਵੇਂ ਮੇਅਰ ਦੇ ਰੂਪ ‘ਚ ਸਹੁੰ ਚੁੱਕ ਕੇ ਖ਼ੁਦ ਨੂੰ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।’ ਦੱਸ ਦੇਈਏ ਕਿ ਕੈਲੀਫੋਰਨੀਆ ‘ਚ ਆਰਮਸਟਰਾਂਗ ਰੋਡ ‘ਤੇ ਸਿੱਖ ਮੰਦਰ ਦੀ ਸਥਾਪਨਾ ‘ਚ ਉਨ੍ਹਾਂ ਦੇ ਪਰਿਵਾਰ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।

Related posts

ਸਿੱਖ ਸ਼ਰਧਾਲੂ ‘ਤੇ ਪਈ ਬਿਪਤਾ ਤਾਂ ਪਾਕਿਸਤਾਨ ਪੁਲਿਸ ਨੇ ਕੀਤਾ ਕਮਾਲ

On Punjab

ਚੀਨ ‘ਚ ਕੋਰੋਨਾ ਵਾਇਰਸ ਨਾਲ 492 ਲੋਕਾਂ ਦੀ ਮੌਤ

On Punjab

ਪਾਰਟੀ ‘ਚ ਸ਼ਰਾਬੀਆਂ ਹੱਥ ਲੱਗਾ ਸੈਨੇਟਾਇਜ਼ਰ, ਦੋ ਕੋਮਾ ‘ਚ, 7 ਮਰੇ

On Punjab