PreetNama
ਸਿਹਤ/Health

Kids Health : ਜੇਕਰ ਤੁਹਾਡੇ ਬੱਚੇ ਦੀ ਵੀ ਨਹੀਂ ਵੱਧ ਰਹੀ ਹਾਈਟ ਤਾਂ ਅਪਣਾਓ ਇਹ ਤਰੀਕਾ Kids Health : ਜੇਕਰ ਤੁਹਾਡੇ ਬੱਚੇ ਦੀ ਵੀ ਨਹੀਂ ਵੱਧ ਰਹੀ ਹਾਈਟ ਤਾਂ ਅਪਣਾਓ ਇਹ ਤਰੀਕਾPublish Date:Mon, 19 Jul 2021 06:10 PM (IST) Kids Health : ਜੇਕਰ ਤੁਹਾਡੇ ਬੱਚੇ ਦੀ ਵੀ ਨਹੀਂ ਵੱਧ ਰਹੀ ਹਾਈਟ ਤਾਂ ਅਪਣਾਓ ਇਹ ਤਰੀਕਾ ਦੁੱਧ ਨੂੰ ਬੱਚਿਆਂ ਦੀ ਡਾਈਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿਚ ਕਈ ਸਾਰੇ ਪੋਸ਼ਕ ਤੱਤ ਹੁੰਦੇ ਹਨ ਜਿਵੇਂ ਪ੍ਰੋਟੀਨ, ਕੈਲਸ਼ੀਅਮ ਤੇ ਹੋਰ ਪੋਸ਼ਕ ਤੱਤ ਆਦਿ। ਇਹ ਬੱਚਿਆਂ ਦੀ ਸਿਹਤ ਤੇ ਲੰਬਾਈ ਲਈ ਫਾਇਦੇਮੰਦ ਹਨ। ਬੱਚਿਆਂ ਨੂੰ ਪੌਸ਼ਟਿਕ ਖ਼ੁਰਾਕ ਨਾ ਮਿਲਣ ‘ਤੇ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਨ੍ਹਾਂ ਵਿਚ ਲੰਬਾਈ ਨਾ ਵਧਣਾ ਵੀ ਸ਼ਾਮਲ ਹੈ। ਬੱਚਿਆਂ ਦੇ ਸਰੀਰਕ ਵਿਕਾਸ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਖ਼ੁਰਾਕ ਬੇਹੱਦ ਜ਼ਰੂਰੀ ਹੈ। ਇਸ ਨਾਲ ਨਾ ਸਿਰਫ਼ ਬੱਚੇ ਸਿਹਤਮੰਦ ਰਹਿੰਦੇ ਹਨ ਬਲਕਿ ਬੱਚਿਆਂ ਦੀ ਲੰਬਾਈ ਵਧਣ ‘ਚ ਵੀ ਮਦਦ ਮਿਲਦੀ ਹੈ। ਆਓ ਜਾਣੀਏ ਬੱਚੇ ਕਿਵੇਂ ਦੀ ਖ਼ੁਰਾਕ ਦਾ ਸੇਵਨ ਕਰ ਸਕਦੇ ਹਾਂ…

ਬੱਚਿਆਂ ਨੂੰ ਪੌਸ਼ਟਿਕ ਖ਼ੁਰਾਕ ਨਾ ਮਿਲਣ ‘ਤੇ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਨ੍ਹਾਂ ਵਿਚ ਲੰਬਾਈ ਨਾ ਵਧਣਾ ਵੀ ਸ਼ਾਮਲ ਹੈ। ਬੱਚਿਆਂ ਦੇ ਸਰੀਰਕ ਵਿਕਾਸ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਖ਼ੁਰਾਕ ਬੇਹੱਦ ਜ਼ਰੂਰੀ ਹੈ। ਇਸ ਨਾਲ ਨਾ ਸਿਰਫ਼ ਬੱਚੇ ਸਿਹਤਮੰਦ ਰਹਿੰਦੇ ਹਨ ਬਲਕਿ ਬੱਚਿਆਂ ਦੀ ਲੰਬਾਈ ਵਧਣ ‘ਚ ਵੀ ਮਦਦ ਮਿਲਦੀ ਹੈ। ਆਓ ਜਾਣੀਏ ਬੱਚੇ ਕਿਵੇਂ ਦੀ ਖ਼ੁਰਾਕ ਦਾ ਸੇਵਨ ਕਰ ਸਕਦੇ ਹਾਂ…

 

ਦੁੱਧ : ਦੁੱਧ ਨੂੰ ਬੱਚਿਆਂ ਦੀ ਡਾਈਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿਚ ਕਈ ਸਾਰੇ ਪੋਸ਼ਕ ਤੱਤ ਹੁੰਦੇ ਹਨ ਜਿਵੇਂ ਪ੍ਰੋਟੀਨ, ਕੈਲਸ਼ੀਅਮ ਤੇ ਹੋਰ ਪੋਸ਼ਕ ਤੱਤ ਆਦਿ। ਇਹ ਬੱਚਿਆਂ ਦੀ ਸਿਹਤ ਤੇ ਲੰਬਾਈ ਲਈ ਫਾਇਦੇਮੰਦ ਹਨ।

 

 

ਹਰੀਆਂ ਪੱਤੇਦਾਰ ਸਬਜ਼ੀਆਂ : ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਦੀ ਸਲਾਹ ਹਮੇਸ਼ਾ ਹੀ ਦਿੱਤੀ ਜਾਂਦੀ ਹੈ। ਹਰੀਆਂ ਸਬਜ਼ੀਆਂ ‘ਚ ਤੁਸੀਂ ਪਾਲਕ, ਪੱਤਾ ਗੋਭੀ ਤੇ ਬ੍ਰੋਕਲੀ ਦਾ ਸੇਵਨ ਕਰ ਸਕਦੇ ਹੋ। ਇਨ੍ਹਾਂ ਵਿਚ ਮਾਈਕ੍ਰੋ ਨਿਊਟ੍ਰੀਐਂਟਸ ਹੁੰਦੇ ਹਨ। ਇਸ ਨਾਲ ਬੱਚਿਆਂ ਨੂੰ ਕੈਲਸ਼ੀਅਮ ਮਿਲਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ।

 

 

ਸੋਇਆਬੀਨ : ਇਸ ਵਿਚ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਵਿਚ ਅਮੀਨੋ ਐਸਿਡ ਤੋਂ ਇਲਾਵਾ ਕਈ ਹੋਰ ਪੋਸ਼ਕ ਤੱਤ ਹੁੰਦੇ ਹਨ। ਇਹ ਸਰੀਰ ਲਈ ਫਾਇਦੇਮੰਦ ਹਨ। ਹਫ਼ਤੇ ਵਿਚ ਦੋ ਵਾਰ ਸੋਇਆਬੀਨ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਆਂਡੇ : ਇਸ ਵਿਚ ਪ੍ਰੋਟੀਨ, ਰਾਈਬੋਫਲੇਵਿਨ, ਬਾਇਓਟਿਨ ਤੇ ਆਇਰਨ ਹੁੰਦਾ ਹੈ। ਇਹ ਬੱਚਿਆਂ ਦੇ ਸਰੀਰਕ ਤੇ ਦਿਮਾਗ਼ੀ ਵਿਕਾਸ ਲਈ ਫਾਇਦੇਮੰਦ ਹੈ। ਬੱਚਿਆਂ ਦੀ ਰੋਜ਼ਾਨਾ ਖੁਰਾਕ ‘ਚ ਆਂਡੇ ਦਾ ਚਿੱਟਾ ਹਿੱਸਾ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

 

 

ਦਹੀਂ : ਇਹ ਪੋਸ਼ਕ ਤੱਤਾਂ ਨਾਲ ਭਰਪੂਰ ਤੇ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਡੀ ਤੇ ਜ਼ਿੰਕ ਦਾ ਵਧੀਆ ਸ੍ਰੋਤ ਹੈ। ਇਹ ਬੱਚਿਆਂ ਦੀ ਸਿਹਤ ਲਈ ਫਾਇਦੇਮੰਦ ਹੈ। ਬੱਚਿਆਂ ਨੂੰ ਜੇਕਰ ਦਹੀਂ ਖਾਣਾ ਪਸੰਦ ਨਹੀਂ ਹੈ ਤਾਂ ਤੁਸੀਂ ਪਨੀਰ ਵੀ ਖੁਆ ਸਕਦੇ ਹੋ।

Related posts

ਸਰਦੀਆਂ ‘ਚ ਮੂਲੀ ਖਾਣ ਨਾਲ ਦੂਰ ਹੁੰਦੀਆਂ ਹਨ ਇਹ 4 ਸਮੱਸਿਆਵਾਂ, ਤੁਸੀਂ ਵੀ ਅਜ਼ਮਾਓ

On Punjab

ਇਸ ਤਰ੍ਹਾਂ ਘਟਾਈ ਜਾ ਸਕਦੀ ਹੈ ਢਿੱਡ ਦੀ ਚਰਬੀ

Pritpal Kaur

ਪਾਕਿਸਤਾਨ ਦੀ ਟੀਮ ਨੇ T20 ਵਰਲਡ ਕੱਪ ‘ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਪਹਿਲੀ ਟੀਮ

On Punjab