65.88 F
New York, US
September 20, 2026
PreetNama
ਫਿਲਮ-ਸੰਸਾਰ/Filmy

KBC 13 : ਅਮਿਤਾਭ ਬਚਨ ਦੇ ਸਾਹਮਣੇ ਹੌਟਸੀਟ ‘ਤੇ ਸਭ ਤੋਂ ਪਹਿਲਾਂ ਬੈਠਣਗੇ ਇਹ ਕੰਟੈਸਟੈਂਟ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈ ਕਨੈਕਸ਼ਨ

ਛੋਟੇ ਪਰਦੇ ਦਾ ਸਭ ਤੋਂ ਚਰਚਿਤ, ਸਕਸੈਸਫੁੱਲ ਤੇ ਮੋਸਟ ਫੇਵਰਿਟ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦਾ ਸੀਜ਼ਨ 13 ਅੱਜ ਤੋਂ ਸ਼ੁਰੂ ਹੋਣ ਵਾਲਾ ਹੈ। ਕੇਬੀਸੀ ਦੇ 12 ਸੀਜ਼ਨ ਹੁਣ ਤਕ ਬੇਹੱਦ ਸ਼ਾਨਦਾਰ ਰਹੇ ਹਨ, ਇਹੀ ਕਾਰਨ ਹੈ ਕਿ ਦਰਸ਼ਕ ਹਰ ਸਾਲ ਇਸ਼ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇੱਥੇ ਤਕ ਪਹੁੰਚਣ ਲਈ ਲੋਕ ਸਾਲਾਂ ਤਕ ਮਿਹਨਤ ਕਰਦੇ ਹਨ ਉਦੋਂ ਜਾ ਕੇ ਕਿਤੇ ਅਮਿਤਾਭ ਬਚਨ ਦੇ ਸਾਹਮਣੇ ਹੌਟਸੀਟ ‘ਤੇ ਬੈਠ ਪਾਉਂਦੇ ਹਨ।

ਹਮੇਸ਼ਾ ਦੀ ਤਰ੍ਹਾਂ ਅੱਜ ਵੀ ਕੇਬੀਸੀ 13 ਨੂੰ ਲੈ ਕੇ ਦਰਸ਼ਕ ਕਾਫੀ ਜ਼ਿਆਦਾ ਐਕਸਾਈਟੇਡ ਹਨ ਤੇ ਰਾਤ 9 ਵੱਜਣ ਦਾ ਇੰਤਜ਼ਾਰ ਕਰ ਰਹੇ ਹਨ। ਸੋਨੀ ਟੀਵੀ ਵੀ ਪਿਛਲੇ ਕੁਝ ਦਿਨ ਤੋਂ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੋਅ ਨਾਲ ਜੁੜੇ ਵੀਡੀਓ ਸ਼ੇਅਰ ਕਰ ਰਿਹਾ ਹੈ ਜਿਸ ‘ਚ ਆਉਣ ਵਾਲੇ ਐਪੀਸੋਡ ਦੀ ਝਲਕ ਦਿਖਾਈ ਦੇ ਰਹੀ ਹੈ। ਇਸ ਵਿਚਕਾਰ ਅੱਜ ਸੋਨੀ ਨੇ ਆਪਣੇ ਪਹਿਲੇ ਐਪੀਸੋਡ ਦਾ ਪ੍ਰੋਮੋ ਰਿਲੀਜ਼ ਕਰ ਦਿੱਤਾ ਹੈ ਜਿਸ ਨਾਲ ਇਹ ਵੀ ਰਿਵੀਲ ਕਰ ਦਿੱਤਾ ਹੈ ਕਿ ਕਿਹੜੀ ਉਹ ਖ਼ੁਸ਼ਨਸੀਵ ਸ਼ਖ਼ਸ ਹੈ ਜੋ ਸਭ ਤੋਂ ਪਹਿਲਾਂ ਬਿੱਗ ਬੀ ਦੇ ਸਾਹਮਣੇ ਹੌਟਸੀਟ ‘ਤੇ ਬੈਠੇਗਾ।

ਇਸ ਵਾਰ ਪਹਿਲੇ ਕੰਟੈਸਟੈਂਟ ਹਨ ਗਿਆਨਰਾਜ। ਗਿਆਨਰਾਜ ਬਾਰੇ ਦੱਸਦਿਆਂ ਅਮਿਤਾਭ ਕਹਿੰਦੇ ਹਨ, ‘ਇਹ ਇਸ ਮੰਚ ਲਈ ਬਹੁਤ ਗਰਵ ਦੀ ਗੱਲ ਹੈ ਕਿ ਗਿਆਨਰਾਜ ਪੀਐੱਸਏ ਦੇ ਉਨ੍ਹਾਂ 100 ਯੰਗ ਸਾਈਂਟਿਸਟ ਦੇ ਗੁਰੱਪ ‘ਚ ਸ਼ਾਮਲ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਾਉਸਲਿੰਗ ਦੇਣ ਲਈ ਚੁਣਿਆ ਗਿਆ ਹੈ। ਅੱਗੇ ਅਮਿਤਾਭ ਕਹਿੰਦੇ ਹਨ, ਗਿਆਨ ਝਾਰਖੰਡ ਦੇ ਨਗੜੀ ‘ਚ ਇਕ ਸਾਈਂਸ ਟੀਚਰ ਹਨ ਜੋ ਬੱਚਿਆਂ ਦੇ ਨਵੇਂ-ਨਵੇਂ ਤਰੀਕਿਆਂ ਨੂੰ ਸਿੱਖਿਆ ਦਿੰਦੇ ਹਨ।

Related posts

ਕੁੰਡਲੀ ਭਾਗਿਆ’ ਦੀ ਅਦਾਕਾਰਾ ਨੇ ਬੁਆਏਫ੍ਰੈਂਡ ਨਾਲ ਕੀਤੀ ਮੰਗਣੀ, ਤਸਵੀਰਾਂ ਵਾਇਰਲAug 18, 2019 5:19 Pm

On Punjab

Year Ender 2020: ਅਮਿਤਾਭ ਬਚਨ ਤੋਂ ਲੈ ਕੇ ਮਲਾਇਕਾ ਅਰੋੜਾ ਖ਼ਾਨ ਤਕ, ਇਹ ਸੈਲੀਬ੍ਰਿਟੀਜ਼ ਹੋਏ COVID-19 ਦੇ ਸ਼ਿਕਾਰ

On Punjab

The Kapil Sharma Show: ਰਾਜਕੁਮਾਰ-ਨੁਸਰਤ ਨੇ ਸ਼ੋਅ ਦੌਰਾਨ ਖੋਲ੍ਹੇ ਕਈ ਰਾਜ਼, ਖੂਬ ਕੀਤੀ ਮਸਤੀ

On Punjab