PreetNama
ਫਿਲਮ-ਸੰਸਾਰ/Filmy

Kapil Sharma: ਕਪਿਲ ਸ਼ਰਮਾ ਮੁੜ ਬਣਨਗੇ ਪਿਤਾ, ਪਤਨੀ ਗਿੰਨੀ ਗਰਭਵਤੀ?

ਮੁੰਬਈ: ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਆਪਣੇ ਪਰਿਵਾਰ ‘ਚ ਕਿਸੇ ਮੈਂਬਰ ਦਾ ਸਵਾਗਤ ਕਰਨ ਦੀ ਤਿਆਰੀ ਕਰ ਰਹੇ ਹਨ। ਕਪਿਲ ਬਹੁਤ ਜਲਦੀ ਹੀ ਦੂਜੇ ਬੱਚੇ ਦੇ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਗਰਭਵਤੀ ਹੈ ਤੇ ਉਮੀਦ ਹੈ ਕਿ ਉਨ੍ਹਾਂ ਦੇ ਘਰ ਜਨਵਰੀ 2021 ਵਿੱਚ ਬੱਚੇ ਦੀਆਂ ਕਿਲਕਾਰੀਆਂ ਗੁੰਜ ਸਕਦੀਆਂ ਹਨ। ਕਪਿਲ ਸ਼ਰਮਾ ਦੀ ਮਾਂ ਗਿੰਨੀ ਦੀ ਦੇਖਭਾਲ ਲਈ ਮੁੰਬਈ ਪਹੁੰਚ ਗਈ ਹੈ।

ਫਿਲਹਾਲ ਮਿਲੀ ਜਾਣਕਾਰੀ ਮੁਤਾਬਕ ਗਿੰਨੀ ਦੀ ਪ੍ਰੈਗਨੈਂਸੀ ਨੂੰ ਛੇ ਮਹੀਨੇ ਹੋ ਗਏ ਹਨ। ਹਾਲ ਹੀ ਵਿੱਚ, ਕਾਰਵਾ ਚੌਥ ਮੌਕੇ ਕਪਿਲ ਦੀ ਸਭ ਤੋਂ ਚੰਗੀ ਦੋਸਤ ਭਾਰਤੀ ਇੰਸਟਾਗ੍ਰਾਮ ‘ਤੇ ਲਾਈਵ ਹੋਈ। ਇਸ ਵੀਡੀਓ ਦੇ ਅਖੀਰ ਵਿੱਚ ਗਿੰਨੀ ਬੇਬੀ ਬੰਪ ਨਾਲ ਨਜ਼ਰ ਆਈ। ਇੱਥੋਂ ਤਕ ਕਿ ਗਿੰਨੀ ਦਾ ਬੇਬੀ ਬੰਪ ਦੀਵਾਲੀ ਦੀ ਤਸਵੀਰ ‘ਚ ਦਿਖਾਈ ਦਿੱਤਾ ਤੇ ਉਹ ਆਪਣੇ ਬੇਬੀ ਬੰਪ ਨੂੰ ਕੁਰਸੀ ਨਾਲ ਛੁਪਾਉਂਦੀ ਨਜ਼ਰ ਆਈ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਕਪਿਲ ਸ਼ਰਮਾ ਦਾ ਦੂਜਾ ਬੱਚਾ ਹੋਵੇਗਾ। ਕਪਿਲ ਪਹਿਲਾਂ ਹੀ ਇੱਕ ਪਿਆਰੀ ਬੱਚੀ ਅਨੀਰਾ ਦਾ ਪਿਤਾ ਹੈ, ਜੋ 10 ਦਸੰਬਰ ਨੂੰ ਇੱਕ ਸਾਲ ਦੀ ਹੋਵੇਗੀ। ਜਿਸ ਤੋਂ ਦੋ ਦਿਨ ਬਾਅਦ, 12 ਦਸੰਬਰ ਨੂੰ ਕਪਿਲ ਤੇ ਗਿੰਨੀ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਉਣਗੇ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਕਪਿਲ ਸ਼ਰਮਾ ਆਪਣੀ ਪਤਨੀ ਨਾਲ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਮੱਥਾ ਟੇਕਣ ਵੀ ਗਏ ਸੀ।

Related posts

ਸਰਗੁਣ ਮਹਿਤਾ ਤੇ ਹਾਰਡੀ ਸੰਧੂ ਦੀ ਜੋੜੀ ਅਫਸਾਨਾ ਦੇ ਗੀਤ ‘ਚ ਆਏਗੀ ਨਜ਼ਰ

On Punjab

ਜੌਹਨ ਦੀ ‘ਦਿ ਡਿਪਲੋਮੈਟ’ ਸੱਤ ਮਾਰਚ ਨੂੰ ਹੋਵੇਗੀ ਰਿਲੀਜ਼

On Punjab

Lata Mangeshkar Death : ਲਤਾ ਮੰਗੇਸ਼ਕਰ ਦੁਨੀਆਂ ਨੂੰ ਕਹਿ ਗਈ ਅਲਵਿਦਾ, ਪਰ ਹਰ ਦਿਲ ‘ਚ ਰਹੇਗੀ ਜ਼ਿੰਦਾ ; ਸੀਐਮ ਧਾਮੀ ਨੇ ਭੇਟ ਕੀਤੀ ਸ਼ਰਧਾਂਜਲੀ

On Punjab