62.67 F
New York, US
August 27, 2025
PreetNama
ਫਿਲਮ-ਸੰਸਾਰ/Filmy

Kangana Ranaut ਦੀਆਂ ਵਧੀਆਂ ਮੁਸ਼ਕਿਲਾਂ, ਵਿਵਾਦਿਤ ਬਿਆਨ ਤੋਂ ਬਾਅਦ DSGPC ਨੇ ਕਰਵਾਇਆ ਮੁਕਦਮਾ ਦਰਜ, ਮਨਜਿੰਦਰ ਸਿੰਘ ਸਿਰਸਾ ਨੇ ਕਹੀ ਇਹ ਗੱਲ

: Kangana Ranaut ਦੀਆਂ ਮੁਸ਼ਕਿਲਾਂ ਫਿਰ ਤੋਂ ਵੱਧ ਗਈਆਂ ਹਨ। ਇਕ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਕੰਗਨਾ ਰਣੌਤ ਖ਼ਿਲਾਫ਼ ਸਿੱਖ ਸੰਗਠਨ ਨੇ ਮੁਕਦਮਾ ਦਰਜ ਕਰਵਾਇਆ ਹੈ। ਸਿੱਖ ਸੰਗਠਨ ਨੇ ਦਿੱਲੀ ਵਿਚ ਮੁਕਦਮਾ ਦਰਜ ਕਰਵਾਇਆ ਹੈ। ਇਹ ਮੁਕਦਮਾ ਦਿੱਲੀ ਸਿੱਖੀ ਗੁਰਦੁਆਰਾ ਪ੍ਰਬੰਧਕ ਕਮੇਟੀ ( Delhi Sikh Gurdwara Parbandhak Committee) ਨੇ ਦਰਜ ਕਰਵਾਇਆ ਹੈ। ਕੰਗਨਾ ਨੇ ਇਹ ਟਿੱਪਣੀ ਇੰਸਟਾਗ੍ਰਾਮ ‘ਤੇ ਕੀਤੀ ਸੀ। ਦਿੱਲੀ ਦੇ ਮੰਦਰ ਦਿੱਲੀ ਦੇ ਮੰਦਰ ਮਾਰਗ ਥਾਣਾ ਦੇ ਸਾਈਬਰ ਸੇਲ ਵਿਚ ਕੰਗਨਾ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਹੈ।

ਕੰਗਨਾ ਰਣੌਤ ਨੇ ਇੰਸਟਾਗ੍ਰਾਮ ‘ਤੇ ਕੀਤੀ ਇਹ ਵਿਵਾਦਿਤ ਟਿੱਪਣੀ

ਕੰਗਨਾ ਰਣੌਤ ਨੇ ਇੰਸਟਾਗ੍ਰਾਮ ‘ਤੇ ਇਹ ਵਿਵਾਦਿਤ ਟਿੱਪਣੀ ਕੀਤੀ ਹੈ। ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕੰਗਨਾ ਨੇ ਲਿਖਿਆ ਕਿ ਖਾਲਿਸਤਾਨੀ ਅੱਤਵਾਦੀ ਅੱਜ ਸਰਕਾਰ ਦੇ ਹੱਥ ਮਰੋੜ ਰਹੇ ਹਨ,ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇੰਦਰਾ ਗਾਂਧੀ ਨੇ ਖਾਲਿਸਤਾਨੀਆਂ ਨੂੰ ਮੱਛਰ ਵਾਂਗ ਕੁਚਲਿਆ ਸੀ। ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੇ ਖਾਲਿਸਤਾਨੀਆਂ ਨੂੰ ਆਪਣੀ ਜੁੱਤੀ ਹੇਠ ਕੁਚਲਿਆ ਗਿਆ ਸੀ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿੰਨਾ ਵੀ ਦਰਦ ਹੋਇਆ ਹੋਵੇਗਾ ਪਰ ਉਨ੍ਹਾਂ ਨੇ ਦੇਸ਼ ਦੇ ਟੁਕੜੇ ਨਹੀਂ ਹੋਣ ਦਿੱਤੇ। ਅੱਜ ਵੀ ਉਹ ਦੇ ਨਾਂ ਤੋਂ ਕੰਬਦੇ ਹਨ, ਉਨ੍ਹਾਂ ਨੂੰ ਉਸੇ ਗੁਰੂ ਦੀ ਲੋੜ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਕਹੀ ਇਹ ਗੱਲ

ਕੰਗਨਾ ਰਣੌਤ ਦੀ ਇਸ ਟਿੱਪਣੀ ਤੋਂ ਬਾਅਦ ਸਿੱਖ ਭਾਈਚਾਰੇ ‘ਚ ਗੁੱਸਾ ਫੈਲ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੰਗਨਾ ਰਣੌਤ ਪਦਮ ਸ਼੍ਰੀ ਪੁਰਸਕਾਰ ਦੀ ਹੱਕਦਾਰ ਨਹੀਂ ਹੈ। ਕੰਗਨਾ ਨੂੰ ਮਾਨਸਿਕ ਹਸਪਤਾਲ ‘ਚ ਭਰਤੀ ਕਰਾਉਣਾ ਚਾਹੀਦਾ ਹੈ ਜਾਂ ਜੇਲ੍ਹ ਭੇਜ ਦੇਣਾ ਚਾਹੀਦਾ ਹੈ। ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਕਿਹਾ ਕਿ ਕੰਗਣਾ ਜਾਣਬੁੱਝ ਕੇ ਸਿੱਖਾਂ ਨੂੰ ਜ਼ਲੀਲ ਕਰਨ ਲਈ ਅਜਿਹੀਆਂ ਟਿੱਪਣੀਆਂ ਕਰ ਰਹੀ ਹੈ।

Related posts

ਫਿਰ ਮੁਸੀਬਤ ‘ਚ ਫਸਿਆ ਸਲਮਾਨ ਖ਼ਾਨ, ਅਦਾਲਤ ਵੱਲੋਂ ਜਾਂਚ ਦੇ ਹੁਕਮ

On Punjab

Shweta Tiwari ਨੇ ਅਨੋਖੇ ਅੰਦਾਜ਼ ‘ਚ ਮਨਾਇਆ ਆਪਣਾ ਜਨਮਦਿਨ, ਬੇਟੀ ਪਲਕ ਨੂੰ ਨਹੀਂ ਲੱਗਾ ਚੰਗਾ, ਕਿਹਾ- ‘ਮੈਨੂੰ ਕਾਪੀ ਕੀਤਾ’ ਹਾਲਾਂਕਿ ਸ਼ਵੇਤਾ ਦੀ ਪੋਸਟ ‘ਤੇ ਬੇਟੀ ਪਲਕ ਤਿਵਾੜੀ ਦੇ ਕਮੈਂਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਪਲਕ ਨੇ ਲਿਖਿਆ ਕਿ ਉਨ੍ਹਾਂ ਨੇ ਉਸ ਦਾ ਸਟਾਈਲ ਕਾਪੀ ਕੀਤਾ ਹੈ। ਹੁਣ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ‘ਤੇ ਕਮੈਂਟ ਕਰ ਕੇ ਸ਼ਵੇਤਾ ‘ਤੇ ਕਾਫੀ ਪਿਆਰ ਲੁਟਾ ਰਹੇ ਹਨ।

On Punjab

ਰਵੀਨਾ ਟੰਡਨ ਤੇ ਸੁਨੀਲ ਸ਼ੈੱਟੀ ਵੱਲੋਂ ਲੋਹੜੀ ਦੀਆਂ ਮੁਬਾਰਕਾਂ

On Punjab