PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘Jaiye Sajana’ ਦੀ ਮਕਬੂਲੀਅਤ ‘ਤੇ ਬੋਲੇ Satinder Sartaaj; ‘ਮੇਰਾ ਟੀਚਾ ਕੇਵਲ Bollywood ਤੱਕ ਸੀਮਤ ਨਹੀਂ’

ਚੰਡੀਗੜ੍ਹ- ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਜਾਈਏ ਸੱਜਣਾ’ ਅੱਜਕੱਲ੍ਹ ਕਾਫੀ ਹਿੱਟ ਹੋ ਰਿਹਾ ਹੈ। ਇਹ ਗੀਤ ਰਣਵੀਰ ਸਿੰਘ ਦੀ ਫ਼ਿਲਮ ‘ਧੁਰੰਧਰ 2’ ਦਾ ਹੈ, ਜਿਸ ਵਿੱਚ ਸਰਤਾਜ ਦੇ ਨਾਲ ਜੈਸਮੀਨ ਸੈਂਡਲਸ ਨੇ ਵੀ ਆਵਾਜ਼ ਦਿੱਤੀ ਹੈ। ਇਹ ਗੀਤ ਸੋਸ਼ਲ ਮੀਡੀਆ, ਯੂਟਿਊਬ ਅਤੇ ਸੰਗੀਤ ਸੁਣਨ ਵਾਲੀਆਂ ਐਪਸ ‘ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਆਪਣੀ ਭਾਰੀ ਪ੍ਰਸਿੱਧੀ ਕਾਰਨ ਇਹ ਗੀਤ ਇਸ ਸਮੇਂ ਬਾਲੀਵੁੱਡ ਦੇ ਸਭ ਤੋਂ ਚਰਚਿਤ ਗੀਤਾਂ ਵਿੱਚ ਸ਼ਾਮਲ ਹੋ ਗਿਆ ਹੈ। ਗੀਤ ਦੇ ਇੰਨਾ ਵਾਇਰਲ ਹੋਣ ਅਤੇ ਚਾਰੇ ਪਾਸੇ ਚਰਚਾ ਹੋਣ ਦੇ ਬਾਵਜੂਦ, ਸਤਿੰਦਰ ਸਰਤਾਜ ਅਜੇ ਵੀ ਬਹੁਤ ਸਾਧਾਰਨ ਅਤੇ ਨਿਮਰ ਸੁਭਾਅ ਦੇ ਮਾਲਕ ਬਣੇ ਹੋਏ ਹਨ। ਦਿੱਲੀ ਦੇ ਇਤਿਹਾਸਕ ਪੁਰਾਣਾ ਕਿਲਾ ‘ਤੇ ਆਪਣੀ ਪੇਸ਼ਕਾਰੀ ਤੋਂ ਪਹਿਲਾਂ ਐੱਚ ਟੀ (HT) ਨਾਲ ਗੱਲ ਕਰਦੇ ਹੋਏ ਸਰਤਾਜ ਨੇ ਗੀਤ ਦੀ ਸਫ਼ਲਤਾ ਦਾ ਸਿਹਰਾ ਆਪਣੇ ਆਪ ਨੂੰ ਨਹੀਂ, ਸਗੋਂ ਫ਼ਿਲਮ ਦੀ ਟੀਮ ਨੂੰ ਦਿੱਤਾ।

ਉਨ੍ਹਾਂ ਨੇ ਮੁਸਕਰਾਉਂਦੇ ਹੋਏ ਬੜੀ ਨਿਮਰਤਾ ਨਾਲ ਕਿਹਾ, ”ਤੁਸੀਂ ਇਸ ਨੂੰ ਇਤਫ਼ਾਕ,ਚੰਗੀ ਕਿਸਮਤ ਜਾਂ ਅਸੀਸ ਕਹਿ ਸਕਦੇ ਹੋ… ਇਸ ਦਾ ਸਿਹਰਾ ਫ਼ਿਲਮ ਦੇ ਕਰੂ (ਟੀਮ) ਨੂੰ ਜਾਂਦਾ ਹੈ। ਸਾਡਾ ਤਾਂ ਸਿਰਫ਼ ਨਾਮ ਜੁੜਿਆ ਹੋਇਆ ਹੈ।” ਉਨ੍ਹਾਂ ਨੇ ਸੂਫ਼ੀਵਾਦ ਤੋਂ ਪ੍ਰੇਰਿਤ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, “ਮੈਂ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਉਮੀਦ ਨਹੀਂ ਰੱਖਦਾ। ਜਦੋਂ ਤੁਸੀਂ ਉਮੀਦਾਂ ਛੱਡ ਦਿੰਦੇ ਹੋ ਅਤੇ ਚੀਜ਼ਾਂ ਨੂੰ ਉਸੇ ਤਰ੍ਹਾਂ ਸਵੀਕਾਰ ਕਰਦੇ ਹੋ ਜਿਵੇਂ ਉਹ ਆਉਂਦੀਆਂ ਹਨ, ਤਾਂ ਬਰਕਤਾਂ ਪਿੱਛੇ-ਪਿੱਛੇ ਆਉਂਦੀਆਂ ਹਨ।” ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਕਈ ਬਾਲੀਵੁੱਡ ਗੀਤ ਪਹਿਲਾਂ ਹੀ ਰਿਕਾਰਡ ਹੋ ਚੁੱਕੇ ਹਨ ਅਤੇ ਰਿਲੀਜ਼ ਹੋਣ ਦੀ ਉਡੀਕ ਵਿੱਚ ਹਨ।ਬਾਲੀਵੁੱਡ ਵਿੱਚ ਵੱਧ ਰਹੀ ਮਕਬੂਲੀਅਤ ਦੇ ਬਾਵਜੂਦ ਸਰਤਾਜ ਨੇ ਸਾਫ਼ ਕੀਤਾ ਹੈ ਕਿ ਫ਼ਿਲਮਾਂ ਹੀ ਉਨ੍ਹਾਂ ਦਾ ਇੱਕੋ-ਇੱਕ ਟੀਚਾ ਨਹੀਂ ਹਨ। ਉਨ੍ਹਾਂ ਕਿਹਾ, “ਮੇਰਾ ਟੀਚਾ ਕੇਵਲ ਬਾਲੀਵੁੱਡ ਤੱਕ ਸੀਮਤ ਨਹੀਂ ਹੈ। ਮੈਂ ਆਪਣੇ ਸੁਤੰਤਰ ਸੰਗੀਤ ਲਈ ਵੀ ਬਰਾਬਰ ਵਚਨਬੱਧ ਹਾਂ।”

‘ਸਾਈਂ’, ‘ਸੱਜਣ ਰਾਜ਼ੀ’ ਅਤੇ ‘ਉਡਾਰੀਆਂ’ ਵਰਗੇ ਮਸ਼ਹੂਰ ਗੀਤਾਂ ਲਈ ਜਾਣੇ ਜਾਣ ਵਾਲੇ ਸਰਤਾਜ ਦਾ ਮੰਨਣਾ ਹੈ ਕਿ ਫ਼ਿਲਮਾਂ ਅਤੇ ਆਪਣੇ ਸੰਗੀਤ ਵਿੱਚ ਤਾਲਮੇਲ ਬਣਾਉਣਾ ਕੋਈ ਔਖਾ ਕੰਮ ਨਹੀਂ ਹੈ। ਉਨ੍ਹਾਂ ਮੁਤਾਬਕ ਜਦੋਂ ਕੋਈ ਕਲਾਕਾਰ ਅੰਦਰੋਂ ਖੁਸ਼ ਅਤੇ ਸੰਤੁਸ਼ਟ ਹੁੰਦਾ ਹੈ, ਤਾਂ ਸਭ ਕੁਝ ਆਪਣੇ ਆਪ ਵਹਿਣ (Flow) ਵਿੱਚ ਚੱਲਦਾ ਹੈ। ਬਾਲੀਵੁੱਡ ਵਿੱਚ ਮਿਲੀ ਵੱਡੀ ਸਫ਼ਲਤਾ ਦੌਰਾਨ ਇੱਕ ਸੂਫ਼ੀ ਉਤਸਵ ਵਿੱਚ ਗਾਉਣਾ ਉਨ੍ਹਾਂ ਦੇ ਇਸੇ ਸੰਤੁਲਨ ਨੂੰ ਦਿਖਾਉਂਦਾ ਹੈ। ਸਰਤਾਜ ਅਨੁਸਾਰ ਅਜਿਹੇ ਪ੍ਰੋਗਰਾਮਾਂ ਵਿੱਚ ਆਉਣ ਵਾਲੇ ਸਰੋਤੇ ਕੰਸਰਟ ਦੀ ਭੀੜ ਨਾਲੋਂ ਵੱਖਰੇ ਹੁੰਦੇ ਹਨ, ਜਿਸ ਕਾਰਨ ਇੱਥੇ ਗਾਉਣਾ ਇੱਕ ਖ਼ਾਸ ਅਨੁਭਵ ਹੁੰਦਾ ਹੈ।

Related posts

ਹਰ ਮੁਕਾਮ ‘ਤੇ ਨਾਕਾਮ ਰਹਿਣ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਬਣੇ ਮੈਨ ਆਫ ਦ ਈਅਰ, ਪਰ ਕਿਵੇਂ ਜਾਣੋ

On Punjab

Bigg Boss 18: ਸਲਮਾਨ ਖਾਨ ਦੇ ਸ਼ੋਅ ’ਚ ਤੀਜਾ ਐਲੀਮੀਨੇਸ਼ਨ, ਬਿੱਗ ਬੌਸ ਨੇ ਇਸ ਮਸ਼ਹੂਰ ਕੰਟੈਸਟੈਂਟ ਨੂੰ ਘਰ ਤੋਂ ਕੱਢਿਆ ਬਾਹਰ ਹਾਲ ਹੀ ‘ਚ ਖਬਰ ਆਈ ਸੀ ਕਿ ਵਕੀਲ ਗੁਣਰਤਨ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਹੁਣ ਬਿੱਗ ਬੌਸ ਨੇ ਇਕ ਹੋਰ ਪ੍ਰਤੀਯੋਗੀ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਅੱਜ ਦੇ ਐਪੀਸੋਡ ਵਿੱਚ, ਇਹ ਦੇਖਿਆ ਜਾਵੇਗਾ ਕਿ ਬਿੱਗ ਬੌਸ ਅਵਿਨਾਸ਼ ਮਿਸ਼ਰਾ (Avinash Mishra) ਨੂੰ ਘਰ ਤੋਂ ਬਾਹਰ ਕੱਢਣ ਦਾ ਹੁਕਮ ਦਿੰਦਾ ਹੈ।

On Punjab

PM Modi ਦਾ ਧੰਨਵਾਦ ਕਰਨ ਤੋਂ ਬਾਅਦ ਮੁੜ ਸੁਰਖੀਆਂ ‘ਚ ਆਏ ਸੀ ਕੈਨੇਡੀਅਨ ਕਾਰੋਬਾਰੀ ਰਿਪੁਦਮਨ ਮਲਿਕ, ਵਿਵਾਦਾਂ ਨਾਲ ਪੁਰਾਣਾ ਨਾਤਾ

On Punjab